‘ਵੈਲੇਨਟਾਈਨ ਡੇਅ’ ‘ਤੇ ਰਣਜੀਤ ਬਾਵਾ ਦਾ ਦਿਲ ਆਇਆ ਬਦਾਮੀ ਰੰਗੀ ਕੁੜੀ ‘ਤੇ, ਦੇਖੋ ਵੀਡੀਓ

Written by  Lajwinder kaur   |  February 14th 2019 04:09 PM  |  Updated: February 14th 2019 04:17 PM

‘ਵੈਲੇਨਟਾਈਨ ਡੇਅ’ ‘ਤੇ ਰਣਜੀਤ ਬਾਵਾ ਦਾ ਦਿਲ ਆਇਆ ਬਦਾਮੀ ਰੰਗੀ ਕੁੜੀ ‘ਤੇ, ਦੇਖੋ ਵੀਡੀਓ

ਅੱਜ ਵੈਲਨਟਾਈਨ ਡੇਅ ਹੈ ਜਿਸ ਨੂੰ ਪਿਆਰ ਦਾ ਦਿਨ ਮੰਨਿਆ ਜਾਂਦਾ ਹੈ ਜਿਸ ਦੇ ਚੱਲਦੇ ਰਣਜੀਤ ਬਾਵਾ ਵੀ ਪਿੱਛੇ ਨਹੀਂ ਰਹੇ ਤੇ ਆਪਣਾ ਨਵਾਂ ਗੀਤ ‘ਬਦਾਮੀ ਰੰਗੀਏ’ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ਰਣਜੀਤ ਬਾਵਾ ਦਾ ਗੀਤ 'ਬਦਾਮੀ ਰੰਗੀਏ' ਰੋਮਾਂਟਿਕ ਗੀਤ ਹੈ ਜਿਸ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਰਣਜੀਤ ਬਾਵਾ ਨੇ ਚਾਰ ਚੰਨ ਲਗਾਏ ਨੇ। ਬਦਾਮੀ ਰੰਗਾਏ ਗੀਤ ਨੂੰ ਲਿਰਿਕਲ ਵੀਡੀਓ ‘ਚ ਬਣਾਇਆ ਗਿਆ ਹੈ। ਗੀਤ ਬਹੁਤ ਹੀ ਖੂਬਸੂਰਤ ਹੈ ਜਿਸ ਨੂੰ ਸੁਣ ਕੇ ਪਿਆਰ ਦਾ ਅਹਿਸਾਸ ਹੁੰਦਾ ਹੈ। ਇਸ ਗੀਤ ਨੂੰ ਮੁੰਡੇ ਦੇ ਪੱਖੋ ਗਾਇਆ ਹੈ ਜਿਸ ‘ਚ ਗੱਭਰੂ ਦੇ ਦਿਲ ਦੇ ਹਾਲ ਨੂੰ ਪੇਸ਼  ਕੀਤਾ ਗਿਆ ਹੈ ਤੇ ਦੱਸਿਆ ਗਿਆ ਹੈ ਕਿ ਕਿਵੇਂ ਉਹ ਕੁੜੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਰਿਹਾ ਹੈ।

ਹੋਰ ਵੇਖੋ: ਯਾਰਾਂ ਦੀ ਜ਼ਿੰਦਗੀ ‘ਚ ਕੀ ਹੈ ਅਹਿਮੀਅਤ ਦਰਸਾਉਂਦਾ ਹੈ ਬਿੰਨੀ ਰਾਣੂ ਤੇ ਕਰਨ ਔਜਲਾ ਦਾ ਇਹ ਗੀਤ, ਦੇਖੋ ਵੀਡੀਓ

‘ਬਦਾਮੀ ਰੰਗੀਏ’ ਗੀਤ ਦੇ ਬੋਲ ਬਿੱਟੂ ਚੀਮਾ ਨੇ ਬਹੁਤ ਹੀ ਖੂਬਸੂਰਤ ਲਿਖੇ ਹਨ ਤੇ ਕੰਪੋਜ਼ ਖੁਦ ਰਣਜੀਤ ਬਾਵਾ ਨੇ ਹੀ ਕੀਤਾ ਹੈ। ਇਸ ਗੀਤ ਨੂੰ ਮਿਊਜ਼ਿਕ ਨਿੱਕ ਧੰਮੂ  ਨੇ ਦਿੱਤਾ ਹੈ। ਲਿਰਿਕਲ ਵੀਡੀਓ ਨੂੰ ਧੀਮਾਨ ਪ੍ਰੋਡਕਸ਼ਨਸ ਵੱਲੋਂ ਤਿਆਰ ਕੀਤੀ ਗਈ ਹੈ। ਗੀਤ ਨੂੰ ਰਣਜੀਤ ਬਾਵਾ ਦੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਰਣਜੀਤ ਬਾਵਾ ਨੇ ਕਾਫੀ ਲੰਬੇ ਸਮੇਂ ਤੋਂ ਤਿਆਰ ਕੀਤਾ ਹੋਇਆ ਸੀ ਪਰ ਰਿਲੀਜ਼ ਨਹੀਂ ਕਰ ਪਾਏ ਤੇ ਇਸ ਵਾਰ ‘ਵੈਲੇਨਟਾਈਨ ਡੇਅ’ ਦੇ ਦਿਨ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਹੋਰ ਵੇਖੋ: ਪਾਵ ਧਾਰੀਆ ਵਿੱਕੀ ਸੰਧੂ ਨਾਲ ਪੇਸ਼ ਕਰਦੇ ਨੇ ‘ਜੋ ਕੀਤੀ ਮੇਰੇ ਨਾਲ’ ਗੀਤ, ਦੇਖੋ ਵੀਡੀਓ

ਫਿਲਹਾਲ ਰਣਜੀਤ ਬਾਵਾ ਆਪਣੀ ਆਉਣ ਵਾਲੀ ਮੂਵੀ ਹਾਈ ਐਂਡ ਯਾਰੀਆਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ। ਇਸ ਮੂਵੀ ‘ਚ ਉਹ ਪੈਂਡੂ ਜੱਟ ਦੀ ਭੂਮਿਕਾ ਨਿਭਾ ਰਹੇ ਨੇ ਤੇ ਇਹ ਮੂਵੀ 22 ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network