ਕਿਸਾਨਾਂ ਤੇ ਰਿਹਾਨਾ ਖਿਲਾਫ ਬੋਲਣ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਰਣਜੀਤ ਬਾਵਾ ਨੇ ਇਸ ਤਰ੍ਹਾਂ ਸਿਖਾਇਆ ਸਬਕ

written by Rupinder Kaler | February 04, 2021

ਕਿਸਾਨਾਂ ਦੇ ਸਮਰਥਨ ਵਿੱਚ ਪੌਪ ਸਟਾਰ ਰਿਹਾਨਾ ਨੇ ਟਵੀਟ ਕਰਕੇ ਹਰ ਪਾਸੇ ਖਲਬਲੀ ਮਚਾ ਦਿੱਤੀ ਹੈ । ਰਿਹਾਨਾ ਦੇ ਟਵੀਟ ਨੂੰ ਲੈ ਕੇ ਜਿੱਥੇ ਪਾਲੀਵੁੱਡ ਦੇ ਸਿਤਾਰੇ ਬਹੁਤ ਖੁਸ਼ ਹਨ ਉੱਥੇ ਬਾਲੀਵੁੱਡ ਦੇ ਸਿਤਾਰੇ ਰਿਹਾਨਾ ਤੋਂ ਨਰਾਜ ਹਨ । ਰਿਹਾਨਾ ਦੇ ਟਵੀਟ ਤੋਂ ਬਾਅਦ ਬਹੁਤ ਸਾਰੇ ਬਾਲੀਵੁੱਡ ਸਿਤਾਰਿਆਂ ਨੂੰ ਤਕਲੀਫ ਹੋਈ ਹੈ ।

rihanna tweet

ਹੋਰ ਪੜ੍ਹੋ :

ਅਦਾਕਾਰ ਦਰਸ਼ਨ ਔਲਖ ਨੇ ਲਈ ਨਵੀਂ ਥਾਰ ਗੱਡੀ, ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਪਹੁੰਚੇ ਨਾਢਾ ਸਾਹਿਬ

ਕਿਸਾਨਾਂ ਦੇ ਸਮਰਥਨ ‘ਚ ਰਾਣਾ ਰਣਬੀਰ ਨੇ ਪਾਈ ਪੋਸਟ

ਅਕਸ਼ੇ ਕੁਮਾਰ, ਅਜੇ ਦੇਵਗਨ, ਕਰਣ ਜੌਹਰ, ਏਕਤਾ ਕਪੂਰ, ਲਤਾ ਮੰਗੇਸ਼ਕਰ ਤੱਕ ਨੇ ਰਿਹਾਨਾ ਦੇ ਟਵੀਟ ਤੇ ਇਤਰਾਜ਼ ਜਤਾਇਆ ਹੈ । ਇਹਨਾਂ ਸਿਤਾਰਿਆਂ ਦਾ ਕਹਿਣਾ ਹੈ ਕਿ ਰਿਹਾਨਾ ਨੇ ਬਿਨ੍ਹਾਂ ਕੁਝ ਸੋਚੇ ਸਮਝੇ ਟਵੀਟ ਕੀਤਾ ਹੈ । ਬਾਲੀਵੁੱਡ ਦੇ ਸਿਤਾਰਿਆਂ ਦੇ ਇਸ ਤਰ੍ਹਾਂ ਦੇ ਪ੍ਰਤੀਕਰਮ ਨੂੰ ਦੇਖਦੇ ਹੋਏ ਪਾਲੀਵੁੱਡ ਦੇ ਸਿਤਾਰਿਆਂ ਨੇ ਰਿਹਾਨਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ।

ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਉਹਨਾਂ ਨੇ ਬਾਲੀਵੁੱਡ ਦੇ ਸਿਤਾਰਿਆਂ ਦੀ ਇੱਕ ਤਸਵੀਰ ਸਾਂਝੀ ਕਰਕੇ ਲਿਖਿਆ ਹੈ  ‘ਪੰਗਾ ਹੋਇਆ ਏ ਦੰਗਾ ਹੋਇਆ ਏ …ਕਿਹੜਾ ਕੀ ਏ ਨੰਗਾ ਹੋਇਆ ਏ…ਚੰਗਾ ਹੋਇਆ ਏ – ਸਾਬਿਰ’ । ਰਣਜੀਤ ਬਾਵਾ ਦੀ ਇਸ ਪੋਸਟ ’ਤੇ ਲੋਕਾਂ ਵੱਲੋਂ ਲਗਾਤਾਰ ਕਮੈਂਟ ਹੋ ਰਹੇ ਹਨ । ਹਰ ਕੋਈ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਿਹਾ ਹੈ ।

0 Comments
0

You may also like