ਰਣਜੀਤ ਬਾਵਾ ਨੇ ‘ਗੁੱਡਲਕ ਜੈਰੀ’ ਫ਼ਿਲਮ ‘ਚ ਪੰਜਾਬ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ‘ਤੇ ਕਿਹਾ ‘ਪੰਜਾਬ ਨੂੰ ਬਸ ਹੁਣ ਬਾਲੀਵੁੱਡ ਮੂਵੀ ‘ਚ ਡਰੱਗ ਸਟੇਟ ਹੀ ਦਿਖਾਓਗੇ’

written by Shaminder | August 02, 2022

ਰਣਜੀਤ ਬਾਵਾ (Ranjit Bawa) ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਅਤੇ ਗਾਇਕ ਨੇ ਲਿਖਿਆ ਕਿ ‘ਗੁੱਡਲਕ ਜੈਰੀ’ ਮੂਵੀ ‘ਚ ਇੱਕ ਵਾਰ ਮੁੜ ਤੋਂ ਪੰਜਾਬ ਨੂੰ ਚਿੱਟਾ (ਨਸ਼ਾ) ਵਾਲਾ ਦਿਖਾਇਆ ਗਿਆ । ਪੰਜਾਬ ਨੂੰ ਬਸ ਹੁਣ ਬਾਲੀਵੁੱਡ ਮੂਵੀ ‘ਚ ਡਰੱਗ ਸਟੇਟ ਹੀ ਦਿਖਾਓਗੇ’ ? ਰਣਜੀਤ ਬਾਵਾ ਨੇ ਸਵਾਲੀਆ ਲਹਿਜੇ ‘ਚ ਬਾਲੀਵੁੱਡ ਤੋਂ ਇਸ ਦਾ ਜਵਾਬ ਮੰਗਿਆ ਹੈ ।

ਹੋਰ ਪੜ੍ਹੋ : ਰਣਜੀਤ ਬਾਵਾ ਆਪਣੇ ਖੇਤਾਂ ‘ਚ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਇਸ ਤੋਂ ਪਹਿਲਾਂ ਸ਼ਾਹਿਦ ਕਪੂਰ ਦੀ ਫ਼ਿਲਮ ‘ਉੜਤਾ ਪੰਜਾਬ’ ‘ਚ ਵੀ ਪੰਜਾਬ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ । ਜਿਸ ਤੋਂ ਬਾਅਦ ਹੁਣ ਮੁੜ ਤੋਂ ਇਸ ਫ਼ਿਲਮ ਅਜਿਹਾ ਹੀ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਿਸ ਤੋਂ ਬਾਅਦ ਰਣਜੀਤ ਬਾਵਾ ਦਾ ਗੁੱਸਾ ਫੁੱਟ ਪਿਆ ਹੈ ।

Ranjit Bawa image From ranjit bawa song

ਹੋਰ ਪੜ੍ਹੋ :ਹਾਸਿਆਂ ਦੇ ਰੰਗਾਂ ਨਾਲ ਭਰਿਆ ਤਰਸੇਮ ਜੱਸੜ ਤੇ ਰਣਜੀਤ ਬਾਵਾ ਦੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਦਾ ਟ੍ਰੇਲਰ ਹੋਇਆ ਰਿਲੀਜ਼ 

ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ‘ਚ ਪੰਜਾਬ ‘ਚ ਰਹਿਣ ਵਾਲੀ ਇੱਕ ਬਿਹਾਰ ਦੀ ਕੁੜੀ ਦੀ ਕਹਾਣੀ ਹੈ ਜੋ ਪੈਸੇ ਕਮਾਉਣ ਦੇ ਲਈ ਭਰਪੂਰ ਕੋਸ਼ਿਸ਼ਾਂ ਕਰਦੀ ਹੈ ਅਤੇ ਜਲਦ ਤੋਂ ਜਲਦ ਅਮੀਰ ਹੋਣ ਦੀ ਕੋਸ਼ਿਸ਼ ਕਰਦੀ ਹੈ ।

Goodluck-jerry ,,

 

ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਜਲਦ ਹੀ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ । ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਣਜੀਤ ਬਾਵਾ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

 

You may also like