ਰਣਜੀਤ ਬਾਵਾ ਨੇ ਪੰਜਾਬੀ ਨੌਜਵਾਨਾਂ ਨੂੰ ਦਿੱਤਾ ਖ਼ਾਸ ਸੁਨੇਹਾ, ਤੁਸੀਂ ਕਿੰਨੇ ਸਹਿਮਤ ਹੋ ਗਾਇਕ ਦੇ ਨਾਲ !

Written by  Shaminder   |  August 28th 2020 11:15 AM  |  Updated: August 28th 2020 11:15 AM

ਰਣਜੀਤ ਬਾਵਾ ਨੇ ਪੰਜਾਬੀ ਨੌਜਵਾਨਾਂ ਨੂੰ ਦਿੱਤਾ ਖ਼ਾਸ ਸੁਨੇਹਾ, ਤੁਸੀਂ ਕਿੰਨੇ ਸਹਿਮਤ ਹੋ ਗਾਇਕ ਦੇ ਨਾਲ !

ਰਣਜੀਤ ਬਾਵਾ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਨੂੰ ਕੀਲਿਆ ਹੈ । ਉਨ੍ਹਾਂ ਨੇ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਪੰਜਾਬ ਦੇ ਉਨ੍ਹਾਂ ਗਾਇਕਾਂ ਅਤੇ ਨੌਜਵਾਨਾਂ ਲਈ ਸੁਨੇਹਾ ਦਿੱਤਾ ਹੈ ਅਤੇ ਲਿਖਿਆ ਹੈ ਕਿ ਲੜਨਾ ਤੇ ਲੜੋ ਪੰਜਾਬ ਲਈ , ਹੱਕਾਂ ਲਈ ਲੜੋ , ਪਾਣੀਆਂ ਦਾ ਮੁੱਦਾ ਉਦੇ ਲਈ ਕਰੋ ਕੁਝ , ਆਪਣੇ ਆਪ ਨੂੰ ਕਾਮਯਾਬ ਕਰਨ ਲਈ ਆਪਣੀ ਕਿਸਮਤ ਨਾਲ ਲੜੋ ।

https://www.facebook.com/folkmanranjitbawa/posts/4086380551405534

ਨਸ਼ਿਆ ਵਿਰੁੱਧ ਲੜੋ , ਪੰਜਾਬ ਪੰਜਾਬੀ ਲਈ ਲੜੋ । ਐਵੇਂ ਨਾ ਆਪਣਾ ਸਮਾ ਬਰਬਾਦ ਕਰੋ , ਪੰਜਾਬ ਦਾ ਪਹਿਲੇ ਬੁਰਾ ਹਾਲ . ਕਿਉਕਿ ਅਸੀ ਹਮੇਸ਼ਾ ਆਪਸ ਵਿੱਚ ਈ ਲੜੇ ਆ ਜਦੋ ਵੀ ਲੜੇ ਆ । ਮਾਵਾਂ ਭੈਣਾ ਨੂੰ ਗਾਲਾਂ ਨਾ ਕੱਢੋ ਇੱਕ ਦੂਜੇ ਦੀਆਂ ਨੂੰ , ਚਾਰ ਕਿਤਾਬਾ ਪੜੋ । ਪਿਆਰ ਨਾਲ ਰਹੋ । ਜਿੰਨੂੰ ਵੀ ਸੁਣਨਾ ਸੁਣੋ ਪਰ ਐਵੇਂ ਮਸਲੇ ਨਾ ਵਧਾਉ । ਬੇਨਤੀ ਸਾਰਿਆਂ ਨੂੰ ,ਪੰਜਾਬ ਪੰਜਾਬੀ ਜਿੰਦਾਬਾਦ

https://www.instagram.com/p/CETFC-WpWoP/

ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਹਰ ਵੰਨਗੀ ਦੇ ਗੀਤ ਗਾਏ ਹਨ ।ਭਾਵੇਂ ਉਹ ਸੈਡ ਸੌਂਗ ਹੋਣ,

ਪਾਰਟੀ ਸੌਂਗ ਹੋਣ ਜਾਂ ਫਿਰ ਲੋਕ ਲੋਕ ਗੀਤ ਹਰ ਤਰ੍ਹਾਂ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ ।

https://www.instagram.com/p/CEGMT9cpZ8R/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network