ਫ਼ਿਲਮ 'ਤਾਰਾ ਮੀਰਾ' ਦਾ ਮੋਸ਼ਨ ਪੋਸਟਰ ਰਣਜੀਤ ਬਾਵਾ ਨੇ ਕੀਤਾ ਸਾਂਝਾ

Written by  Shaminder   |  September 11th 2019 01:19 PM  |  Updated: September 11th 2019 01:23 PM

ਫ਼ਿਲਮ 'ਤਾਰਾ ਮੀਰਾ' ਦਾ ਮੋਸ਼ਨ ਪੋਸਟਰ ਰਣਜੀਤ ਬਾਵਾ ਨੇ ਕੀਤਾ ਸਾਂਝਾ

ਪੰਜਾਬੀ ਫ਼ਿਲਮ ਇੰਡਸਟਰੀ ਦਾ ਦਾਇਰਾ ਲਗਾਤਾਰ ਵੱਧਦਾ ਜਾ ਰਿਹਾ ਹੈ । ਆਏ ਦਿਨ ਨਵੀਆਂ-ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ ਅਤੇ ਕਈ ਨਵੇਂ ਚਿਹਰੇ ਵੀ ਇਨ੍ਹਾਂ ਫ਼ਿਲਮਾਂ 'ਚ ਨਜ਼ਰ ਆ ਰਹੇ ਨੇ । ਰਣਜੀਤ ਬਾਵਾ ਵੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਨਾਮ ਕਮਾ ਰਹੇ ਨੇ ।ਏਨੀਂ ਦਿਨੀਂ ਉਹ ਕਈ ਫ਼ਿਲਮਾਂ ਦੇ ਪ੍ਰਾਜੈਕਟਸ 'ਚ ਰੁੱਝੇ ਹੋਏ ਨੇ । ਜਿਨ੍ਹਾਂ 'ਚ ਡੈਡੀ ਕੂਲ ਮੁੰਡੇ ਫੂਲ ਅਤੇ ਫ਼ਿਲਮ ਤਾਰਾ ਮੀਰਾ ਹਨ । ਉਨ੍ਹਾਂ ਦੀ ਨਵੀਂ ਫ਼ਿਲਮ ਤਾਰਾ ਮੀਰਾ ਦਾ ਮੋਸ਼ਨ ਪੋਸਟਰ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ 'ਚ ਫ਼ਿਲਮ ਦੀ ਅਦਾਕਾਰਾ ਦੇ ਨਾਲ ਰਣਜੀਤ ਬਾਵਾ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਰਣਜੀਤ ਬਾਵਾ ‘ਯਾਰ ਸੋਹਣਿਆਂ’ ਦੇ ਨਾਲ ਨਿਭਾ ਰਹੇ ਨੇ ਯਾਰੀਆਂ

https://www.instagram.com/p/B2QurZGFF_q/

ਗਾਇਕ ਗੁਰੂ ਰੰਧਾਵਾ  ਫ਼ਿਲਮ ਤਾਰਾ ਮੀਰਾ ਨੂੰ ਪ੍ਰੋਡਿਊਸ ਕਰਨ ਜਾ ਰਹੇ ਹਨ। ਇਸ ਫ਼ਿਲਮ ‘ਚ ਰਣਜੀਤ ਬਾਵਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਜਿਹੜੇ ਇਸ ਤੋਂ ਪਹਿਲਾਂ ਹਾਈਐਂਡ ਯਾਰੀਆਂ, ਵੇਖ ਬਰਾਤਾਂ ਚੱਲੀਆਂ, ਮਿਸਟਰ ਐਂਡ ਮਿਸਿਜ਼ 420 ਰਿਟਰਨ ਵਰਗੀਆਂ ਫ਼ਿਲਮਾਂ ‘ਚ ਹਰ ਕਿਸੇ ਦਾ ਦਿਲ ਜਿੱਤ ਚੁੱਕੇ ਹਨ।

https://www.instagram.com/p/BzX68h4lkcy/

ਤਾਰਾ ਮੀਰਾ ਫ਼ਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ ਜਿਸ ਦੀ ਕਹਾਣੀ ਨੂੰ ਲਿਖਿਆ ਅਤੇ ਡਾਇਰੈਕਟ ਕਰ ਰਹੇ ਹਨ ਰਾਜੀਵ ਕੁਮਾਰ ਢੀਂਗਰਾ। ਫ਼ਿਲਮ ‘ਚ ਰਣਜੀਤ ਬਾਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਅਤੇ ਨਾਜ਼ੀਆ ਹੁਸੈਨ ਵਰਗੇ ਕਈ ਹੋਰ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network