
ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਉਨ੍ਹਾਂ ਬੱਚਿਆਂ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਮਾਪਿਆਂ ਦਾ ਸਾਇਆ ਉਨ੍ਹਾਂ ਦੇ ਸਿਰ ਤੋਂ ਉੱਠ ਜਾਂਦਾ ਹੈ । ਕਿਉਂਕਿ ਮਾਪੇ ਸਾਨੂੰ ਜਨਮ ਹੀ ਨਹੀਂ ਦਿੰਦੇ ਬਲਕਿ ਸਾਨੂੰ ਜਨਮ ਦੇਣ ਤੋਂ ਬਾਅਦ ਚੱਲਣਾ ਫਿਰਨਾ ਅਤੇ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡੇ ਤੇ ਚੱਲਣ 'ਚ ਸਾਡੀ ਮਦਦ ਕਰਦੇ ਹਨ । ਹੋਰ ਵੇਖੋ :ਲੰਘਣ ਹਵਾਵਾਂ ਜਦੋਂ ਕੋਲ ਦੀ ਮਹਿਕਾਂ ਬੇਵਫ਼ਾਈ ਦੀਆਂ ਆਉਂਦੀਆਂ,ਵੇਖੋ ਕਿਸ ਦੀ ਬੇਵਫ਼ਾਈ ਦੀ ਗੱਲ ਕਰ ਰਹੇ ਨੇ ਰਣਜੀਤ ਬਾਵਾ https://www.instagram.com/p/Bz6HgZllj4t/ ਮਾਪਿਆਂ ਬਗੈਰ ਬੱਚਿਆਂ ਨੂੰ ਕੋਈ ਨਹੀਂ ਪੁੱਛਦਾ ਅਤੇ ਇਸ ਦਾ ਦਰਦ ਰਣਜੀਤ ਬਾਵਾ ਨੇ ਵੀ ਹੰਡਾਇਆ ਹੈ ਅਤੇ ਇਹ ਦਰਦ ਉਨ੍ਹਾਂ ਦੀ ਜ਼ੁਬਾਨ 'ਤੇ ਵੀ ਉਦੋਂ ਆਇਆ ਜਦੋਂ ਉਹ ਆਪਣੇ ਪਿਤਾ ਲਈ ਗਾਇਆ ਗਾਣਾ ਸੁਨਾਉਣ ਲੱਗੇ । ਰਣਜੀਤ ਬਾਵਾ ਨੇ ਕਿਹਾ ਕਿ ਮੈਂ ਛੇ ਸਾਲ ਦਾ ਸੀ ਜਦੋਂ ਮੇਰੇ ਪਿਤਾ ਦਾ ਸਾਇਆ ਉੱਠ ਗਿਆ ਸੀ । ਪਿਉ ਸਿਰ ਦੇ ਤਾਜ ਹੁੰਦੇ ਨੇ ਅਤੇ ਮਾਵਾਂ ਠੰਡੀਆਂ ਛਾਵਾਂ । [embed]https://www.instagram.com/p/Bz2HYowFpZA/[/embed]