ਫ਼ਿਲਮ 'ਤਾਰਾ ਮੀਰਾ' ਦੀ ਸ਼ੁਟਿੰਗ ਪੂਰੀ ਹੋਣ 'ਤੇ ਟੀਮ ਨੇ ਕੇਕ ਕੱਟ ਕੇ ਮਨਾਈ ਖੁਸ਼ੀ By Shaminder 13 Sep 2019 | Updated On 13 Sep 2019 13:20 IST in Punjabi Buzz Celebrities Special New Update Advertisment ਤਾਰਾ ਮੀਰਾ ਫ਼ਿਲਮ 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਅਜਿਹੇ 'ਚ ਫ਼ਿਲਮ ਦੀ ਸਟਾਰਕਾਸਟ ਜਿੱਥੇ ਉਤਸ਼ਾਹਿਤ ਹੈ ਉੱਥੇ ਹੀ ਗੁਰੂ ਰੰਧਾਵਾ ਵੀ ਬਤੌਰ ਪ੍ਰੋਡਿਊਸਰ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ । ਇਸ ਫ਼ਿਲਮ ਦੀ ਸ਼ੂਟਿੰਗ ਦਾ ਕੰਮ ਲੱਗਪੱਗ ਪੂਰਾ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਇਸ ਫ਼ਿਲਮ ਦਾ ਕੇਕ ਗੁਰੂ ਰੰਧਾਵਾ ਅਤੇ ਅਦਾਕਾਰ ਰਣਜੀਤ ਬਾਵਾ ਵੱਲੋਂ ਕੱਟਿਆ ਗਿਆ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਹੋਰ ਵੇਖੋ:ਗੁਰਪ੍ਰੀਤ ਘੁੱਗੀ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ ਤਾਂ ਫੈਨਸ ਨੇ ਲਿਖਿਆ ‘ਜੂੜੇ ‘ਤੇ ਰੁਮਾਲ ਵੇਖ ਕੇ ਆਪਣਾ ਬਚਪਨ ਯਾਦ ਆ ਗਿਆ’ https://www.instagram.com/p/B2V32SIF6Cf/ ਗਾਇਕ ਗੁਰੂ ਰੰਧਾਵਾ ਪੰਜਾਬੀ ਫ਼ਿਲਮ ਤਾਰਾ ਮੀਰਾ ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਫ਼ਿਲਮ ‘ਚ ਰਣਜੀਤ ਬਾਵਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਜਿਹੜੇ ਇਸ ਤੋਂ ਪਹਿਲਾਂ ਹਾਈਐਂਡ ਯਾਰੀਆਂ, ਵੇਖ ਬਰਾਤਾਂ ਚੱਲੀਆਂ, ਮਿਸਟਰ ਐਂਡ ਮਿਸਿਜ਼ 420 ਰਿਟਰਨ ਵਰਗੀਆਂ ਫ਼ਿਲਮਾਂ ‘ਚ ਹਰ ਕਿਸੇ ਦਾ ਦਿਲ ਜਿੱਤ ਚੁੱਕੇ ਹਨ। https://www.instagram.com/p/B2QurZGFF_q/ ਤਾਰਾ ਮੀਰਾ ਫ਼ਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ ਜਿਸ ਦੀ ਕਹਾਣੀ ਨੂੰ ਲਿਖਿਆ ਅਤੇ ਡਾਇਰੈਕਟ ਕਰ ਰਹੇ ਹਨ ਰਾਜੀਵ ਕੁਮਾਰ ਢੀਂਗਰਾ। ਫ਼ਿਲਮ ‘ਚ ਰਣਜੀਤ ਬਾਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਅਤੇ ਨਾਜ਼ੀਆ ਹੁਸੈਨ ਵਰਗੇ ਕਈ ਹੋਰ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।ਬੀਤੇ ਦਿਨ ਰਣਜੀਤ ਬਾਵਾ ਨੇ ਇਸ ਫ਼ਿਲਮ ਦਾ ਇੱਕ ਮੋਸ਼ਨ ਪੋਸਟਰ ਵੀ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਸੀ । ਉਨ੍ਹਾਂ ਦੀ ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ ਹੈ ਇਹ ਵੇਖਣਾ ਹੋਵੇਗਾ । Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article