ਗੋਰੇ ਨੇ ਕਿਹਾ ਰਣਜੀਤ ਬਾਵਾ ਬੱਲੇ-ਬੱਲੇ, ਵੀਡੀਓ ਹੋਈ ਵਾਇਰਲ

written by Lajwinder kaur | March 01, 2019

ਪੰਜਾਬੀ ਸਿੰਗਰ ਤੇ ਅਦਾਕਾਰ ਰਣਜੀਤ ਬਾਵਾ ਜੋ ਕਿ ਅੱਜ-ਕੱਲ੍ਹ ਫੁਲੇ ਨਹੀਂ ਸਮਾ ਰਹੇ ਕਿਉਂਕਿ ਉਹਨਾਂ ਦੀ ਮੂਵੀ ਹਾਈ ਐਂਡ ਯਾਰੀਆਂ ਨੇ ਸਿਨੇਮਾ ਬੋਕਸ ਆਫਿਸ ਉੱਤੇ ਬਹੁਤ ਵਧੀਆ ਪ੍ਰਦਸ਼ਨ ਕਰ ਰਹੀ ਹੈ। ਪੰਕਜ ਬੱਤਰਾ ਦੀ ਮੂਵੀ ਹਾਈ ਐਂਡ ਯਾਰੀਆਂ ‘ਚ ਰਣਜੀਤ ਬਾਵਾ ਦੀ ਅਦਾਕਾਰੀ ਨੇ ਸਰੋਤਿਆਂ ਦਾ ਦਿਲ ਜਿੱਤ ਲਿਆ ਹੈ।

View this post on Instagram
 

Sydney 23 march ?Balla balla ? Gora v aa rha ?Australia NZ tour 2019 #surkhaab #sydney #brisbane #melbourne #auckland #perth

A post shared by Ranjit Bawa (@ranjitbawa) on

ਹੋਰ ਵੇਖੋ:ਰਣਜੀਤ ਬਾਵਾ ਨੇ ਕਿਸ ਦੇ ਨਾਮ ਕੱਟੀਆਂ ਦਿਲ ਦੀਆਂ ਰਸੀਦਾਂ, ਦੇਖੋ ਵੀਡੀਓ ਰਣਜੀਤ ਬਾਵਾ ਜੋ ਮਾਰਚ ਮਹੀਨੇ ਤੋਂ ਵਰਲਡ ਟੂਰ ਉੱਤੇ ਜਾ ਰਹੇ ਹਨ। ਇਸ ਦੀ ਜਾਣਕਾਰੀ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਤਸਵੀਰ ਪਾ ਕੇ ਦਿੱਤੀ ਹੈ। ਇਸ ਦੇ ਨਾਲ ਬੀਤੇ ਦਿਨੀ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਤੇ ਨਾਲ ਲਿਖਿਆ ਹੈ, ‘ਸਿਡਨੀ 23 ਮਾਰਚ..ਬੱਲੇ ਬੱਲੇ ਗੋਰਾ ਵੀ ਆ ਰਿਹਾ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ 2019’ । ਇਸ ਵੀਡੀਓ ‘ਚ ਗੋਰਾ ਕਹਿੰਦਾ ਹੈ ਉਹ ਵੀ ਰਣਜੀਤ ਬਾਵਾ ਦਾ ਲਾਈਵ ਸ਼ੋਅ ਦੇਖਣ ਆਵੇਗਾ ਤੇ ਨਾਲ ਹੀ ਰਣਜੀਤ ਬਾਵਾ ਦਾ ਨਾਮ ਲੈ ਕੇ ਬੱਲੇ ਬੱਲੇ ਕਹਿੰਦਾ ਹੈ।
View this post on Instagram
 

World Tour 2019 ??? Baba ji Sukh rakhan ?

A post shared by Ranjit Bawa (@ranjitbawa) on

ਪੰਜਾਬੀ ਮਿਊਜ਼ਿਕ ਸਭ ਦੇ ਸਿਰ ਚੜ੍ਹ ਕੇ ਬੋਲਦਾ ਹੈ, ਇਸ ‘ਚ ਕੋਈ ਸ਼ੱਕ ਨਹੀਂ ਹੈ। ਬਾਲੀਵੁੱਡ ‘ਚ ਹੀ ਦੇਖ ਲਓ ਅਜਿਹੀ ਕੋਈ ਵੀ ਹਿੰਦੀ ਮੂਵੀ ਨਹੀਂ ਹੋਵੇਗੀ, ਜਿਸ ਕੋਈ ਪੰਜਾਬੀ ਸੌਂਗ ਨਾ ਹੋਵੇ। ਦਰਸ਼ਕਾਂ ਨੂੰ ਪੰਜਾਬੀ ਗੀਤ ਬਹੁਤ ਪਸੰਦ ਆਉਂਦੇ ਨੇ ਜਿਸ ਦੇ ਚੱਲਦੇ ਪੰਜਾਬੀ ਇੰਡਸਟਰੀ ਉੱਚਾਈਆਂ ਨੂੰ ਛੂਹ ਰਹੀ ਹੈ। ਹਾਲ ਹੀ ‘ਚ ਰਣਜੀਤ ਬਾਵਾ ਨੇ ਮੂਵੀ ਐੱਸਪੀ ਚੌਹਾਨ ਦੇ ਗੀਤ ‘ਕਿਸ ਮੋੜ’ ਨਾਲ ਬਾਲੀਵੁੱਡ ਚ ਆਪਣਾ ਮਿਊਜ਼ਿਕਲ ਡੈਬਿਊ ਕੀਤਾ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।        

0 Comments
0

You may also like