ਰਣਜੀਤ ਬਾਵਾ ਨੇ ਸਤਿੰਦਰ ਸਰਤਾਜ ਨੂੰ ਦਿੱਤਾ ਕੁਝ ਇਸ ਤਰ੍ਹਾਂ ਸਤਿਕਾਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

Written by  Lajwinder kaur   |  May 24th 2020 04:47 PM  |  Updated: May 24th 2020 04:49 PM

ਰਣਜੀਤ ਬਾਵਾ ਨੇ ਸਤਿੰਦਰ ਸਰਤਾਜ ਨੂੰ ਦਿੱਤਾ ਕੁਝ ਇਸ ਤਰ੍ਹਾਂ ਸਤਿਕਾਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਪੋਸਟ ਕੀਤਾ ਹੈ ਤੇ ਨਾਲ ਲਿਖਿਆ ਹੈ, ‘ਬਣ ਜਾਈਏ ਉਸਤਾਦ ਜੀ ਭਾਵੇ ਤਾਂ ਵੀ ਸਿੱਖਦੇ ਰਹੀਏ

ਮੰਜਿਲ ਬਹੁਤੀ ਦੂਰ ਨਹੀਂ

ਇੱਕ ਯਾਦ ਸਤਿੰਦਰ ਸਰਤਾਜ ਵੀਰ ਜੀ ਦੇ ਨਾਲ’ ।

ਇਹ ਵੀਡੀਓ ਰਣਜੀਤ ਬਾਵਾ ਦੇ ਕਿਸੇ ਪ੍ਰੋਗਰਾਮ ਦਾ ਹੈ । ਜਿਸ ‘ਚ ਰਣਜੀਤ ਬਾਵਾ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਨੇ ਪਰ ਜਦੋਂ ਉਹ ਸਾਹਮਣੇ ਸਤਿੰਦਰ ਸਰਤਾਜ ਨੂੰ ਆਉਂਦੇ ਦੇਖਦੇ ਨੇ ਤਾਂ ਗੀਤ ਛੱਡ ਕੇ ਸਤਿੰਦਰ ਸਰਤਾਜ ਨੂੰ ਸਤਿਕਾਰ ਦੇਣ ਲਈ ਪੈਰੀ ਹੱਥ ਲਗਾਉਣ ਲਈ ਅੱਗੇ ਹੋਏ ਤਾਂ ਸਤਿੰਦਰ ਸਰਤਾਜ ਨੇ ਰਣਜੀਤ ਬਾਵਾ ਦੇ ਸਤਿਕਾਰ ਨੂੰ ਕਬੂਲ ਕਰਦੇ ਹੋਏ ਜੱਫੀ ਪਾ ਲਈ ਤੇ ਆਪਣੇ ਗਲ ਨਾਲ ਲਗਾ ਕੇ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਦਿਖਾਈ ਦੇ ਰਹੇ ਨੇ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਕੁਝ ਹੀ ਸਮੇਂ ‘ਚ ਲੱਖ ਹੀ ਵਿਊਜ਼ ਤੇ ਕਮੈਂਟਸ ਇਸ ਵੀਡੀਓ ਉੱਤੇ ਆ ਚੁੱਕੇ ਨੇ ।

 

View this post on Instagram

 

Tooby ??❤️ wallon hi sab nu ????

A post shared by Ranjit Bawa (@ranjitbawa) on

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮ ‘ਡੈਡੀ ਕੂਲ ਅਤੇ ਮੁੰਡੇ ਫੂਲ-2’ ‘ਚ ਜੱਸੀ ਗਿੱਲ ਦੇ ਨਾਲ ਨਜ਼ਰ ਆਉਣਗੇ । ਜੇ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾ ਹੁੰਦੀ ਤਾਂ ਹੁਣ ਤੱਕ ਇਹ ਫ਼ਿਲਮ ਦਰਸ਼ਕਾਂ ਦੇ ਰੁਬਰੂ ਹੋ ਜਾਣੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network