ਰਣਜੀਤ ਬਾਵਾ ਆਪਣੇ ਫੈਨ ਦਾ ਇਹ ਹੁਨਰ ਦੇਖਕੇ ਹੋਏ ਹੈਰਾਨ, ਗਾਇਕ ਨੇ ਸਾਂਝਾ ਕੀਤਾ ਇਹ ਸ਼ਾਨਦਾਰ ਵੀਡੀਓ

Written by  Lajwinder kaur   |  September 13th 2020 01:35 PM  |  Updated: September 13th 2020 01:35 PM

ਰਣਜੀਤ ਬਾਵਾ ਆਪਣੇ ਫੈਨ ਦਾ ਇਹ ਹੁਨਰ ਦੇਖਕੇ ਹੋਏ ਹੈਰਾਨ, ਗਾਇਕ ਨੇ ਸਾਂਝਾ ਕੀਤਾ ਇਹ ਸ਼ਾਨਦਾਰ ਵੀਡੀਓ

ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ  ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਬਹੁਤ ਹੀ ਕਮਾਲ ਦੀ ਵੀਡੀਓ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ।

View this post on Instagram

 

Wow ???? Ki eh real hai ? ??? bakamaal ??thank you ❤️ #ranjitbawa #love #fans

A post shared by Ranjit Bawa( BAJWA) (@ranjitbawa) on

ਇਸ ਵੀਡੀਓ ‘ਚ ਉਨ੍ਹਾਂ ਦੇ ਫੈਨ ਵੱਲੋਂ ਪਿੱਪਲ ਦੇ ਪੱਤੇ ਉੱਤੇ ਕਲਾਕਾਰੀ ਕਰਕੇ ਰਣਜੀਤ ਬਾਵਾ ਦਾ ਚਿਹਰ ਬਣਾਇਆ ਹੈ । ਵੀਡੀਓ ‘ਚ ਰਣਜੀਤ ਬਾਵਾ ਦਾ ਗੀਤ ਛੋਟੇ ਛੋਟੇ ਘਰ ਵੀ ਸੁਣਨ ਨੂੰ ਮਿਲ ਰਿਹਾ ਹੈ । ਰਣਜੀਤ ਬਾਵਾ ਵੀ ਆਪਣੇ ਫੈਨ ਦਾ ਇਹ ਹੁਨਰ ਵਾਲਾ ਵੀਡੀਓ ਸ਼ੇਅਰ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਏ । ਫੈਨ ਦਾ ਧੰਨਵਾਦ ਕਰਦੇ ਹੋਏ ਇਸ ਵੀਡੀਓ ਨੂੰ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ ।

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network