ਰਣਜੀਤ ਬਾਵਾ ਆਪਣੇ ਖੇਤਾਂ ‘ਚ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

written by Shaminder | June 12, 2021

ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਖੇਤਾਂ ‘ਚ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਹ ਆਪਣੇ ਟਿਊਬਵੈੱਲ ‘ਤੇ ਝੋਨੇ ਨੂੰ ਲੱਗੇ ਪਾਣੀ ਨੂੰ ਵੇਖ ਰਹੇ ਹਨ । ਰਣਜੀਤ ਬਾਵਾ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ ‘ਤੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ ।

punjabi Singer ranjit bawa shared cute video with mumy Image From Instagram
ਹੋਰ ਪੜ੍ਹੋ : ਰਾਜ ਕੁੰਦਰਾ ਨੇ ਆਪਣੀ ਐਕਸ ਵਾਈਫ ‘ਤੇ ਲਗਾਏ ਗੰਭੀਰ ਇਲਜ਼ਾਮ 
Ranjit Bawa Image From Instagram
ਰਣਜੀਤ ਬਾਵਾ ਕਈ ਪ੍ਰਾਜੈਕਟਸ ‘ਚ ਏਨੀਂ ਦਿਨੀਂ ਰੁੱਝੇ ਹੋਏ ਹਨ । ਰਣਜੀਤ ਬਾਵਾ ਨੇ ਬੀਤੇ ਦਿਨੀਂ ਆਪਣੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ । ਜਿਸ ਦਾ ਫਸਟ ਲੁੱਕ ਵੀ ਉਨ੍ਹਾਂ ਨੇ ਸਾਂਝਾ ਕੀਤਾ ਸੀ ।ਉਹ ਪ੍ਰਾਹੁਣਾ-2  ਟਾਈਟਲ ਹੇਠ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ । ranjit bawa ਇਸ ਫ਼ਿਲਮ ‘’ਚ ਲੀਡ ਰੋਲ ‘ਚ ਨਜ਼ਰ ਆਉਣਗੇ ਖੁਦ ਰਣਜੀਤ ਬਾਵਾ ਤੇ ਬਾਲੀਵੁੱਡ ਤੇ ਪਾਲੀਵੁੱਡ ਐਕਟਰੈੱਸ ਅਦਿਤੀ ਸ਼ਰਮਾ । ਇਸ ਤੋਂ ਇਲਾਵਾ ਉਹ ਜਲਦ ਹੀ ਆਪਣਾ ਨਵਾਂ ਗੀਤ ਸੁੱਚਾ ਸੂਰਮਾ ਵੀ ਲੈ ਕੇ ਆ ਰਹੇ ਹਨ ।
 
View this post on Instagram
 

A post shared by Ranjit Bawa( Bajwa) (@ranjitbawa)

0 Comments
0

You may also like