ਗਾਇਕ ਰਣਜੀਤ ਬਾਵਾ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਵੈਲੀ ਤੇਰੇ ਪਿੰਡ ਦੇ’

written by Rupinder Kaler | January 03, 2020

ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ, ਤੇ ਇਸ ਨਵੇਂ ਸਾਲ ਦਾ ਸਵਾਗਤ ਗਾਇਕ ਰਣਜੀਤ ਬਾਵਾ ਆਪਣੇ ਨਵੇਂ ਗਾਣੇ ‘ਵੈਲੀ ਤੇਰੇ ਪਿੰਡ ਦੇ’ ਨਾਲ ਕਰ ਰਹੇ ਹਨ । ਰਣਜੀਤ ਬਾਵਾ ਦਾ ਇਹ ਗਾਣਾ 5 ਜਨਵਰੀ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਡ ਰਿਲੀਜ਼ ਹੋਵੇਗਾ । ਰਣਜੀਤ ਬਾਵਾ ਦੀ ਆਵਾਜ਼ ਵਿੱਚ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਮਿਊਜ਼ਿਕ ਇਕਵਿੰਦਰ ਸਿੰਘ ਨੇ ਬਣਾਇਆ ਹੈ ਜਦੋਂ ਕਿ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ । https://www.instagram.com/p/B6pR8sqFKoJ/ ਇਸ ਗਾਣੇ ਵਿੱਚ ਅਰੂਸ਼ੀ ਸ਼ਰਮਾ ਨੂੰ ਰਣਜੀਤ ਬਾਵਾ ਦੇ ਨਾਲ ਫੀਚਰ ਕੀਤਾ ਗਿਆ ਹੈ । ਇਸ ਗਾਣੇ ਦਾ ਪੋਸਟਰ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਅਰੂਸ਼ੀ ਸ਼ਰਮਾ ਤੇ ਰਣਜੀਤ ਬਾਵਾ ਦੀ ਜੋੜੀ 2020 ਵਿੱਚ ਆਉਣ ਵਾਲੀ ਫ਼ਿਲਮ ਡੈਡੀ ਕੂਲ ਮੁੰਡੇ ਫੂਲ-2 ਵਿੱਚ ਨਜ਼ਰ ਆਵੇਗੀ । https://www.instagram.com/p/B05OpPtFjfl/ ਇਹ ਫ਼ਿਲਮ 15 ਮਈ 2020 ਵਿੱਚ ਰਿਲੀਜ਼ ਹੋਣ ਵਾਲੀ ਹੈ । ਇਸ ਫ਼ਿਲਮ ਵਿੱਚ ਇਸ ਜੋੜੀ ਤੋਂ ਇਲਾਵਾ ਜੱਸੀ ਗਿੱਲ, ਜਸਵਿੰਦਰ ਭੱਲਾ, ਤਾਨੀਆ ਸਮੇਤ ਹੋਰ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ । https://www.instagram.com/p/Buqp-L3nwWH/

0 Comments
0

You may also like