ਰਣਜੀਤ ਬਾਵਾ ਨੇ ਆਪਣੇ ਉਸਤਾਦ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ 2008 ਦੀ ਇਹ ਤਸਵੀਰ

written by Aaseen Khan | April 15, 2019

ਰਣਜੀਤ ਬਾਵਾ ਨੇ ਆਪਣੇ ਉਸਤਾਦ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ 2008 ਦੀ ਇਹ ਤਸਵੀਰ : ਰਣਜੀਤ ਸਿੰਘ ਬਾਜਵਾ ਜਿੰਨ੍ਹਾਂ ਨੂੰ ਰਣਜੀਤ ਬਾਵਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੱਟ ਦੀ ਅਕਲ ਗੀਤ ਨਾਲ ਪੰਜਾਬੀ ਸੰਗੀਤ ਜਗਤ 'ਚ ਕਦਮ ਰੱਖਣ ਵਾਲੇ ਰਣਜੀਤ ਬਾਵਾ ਨੂੰ ਇਸ ਪਹਿਲੇ ਹੀ ਗੀਤ ਨਾਲ ਬੇਹਿਸਾਬ ਮਕਬੂਲੀਅਤ ਮਿਲੀ। ਗਾਇਕੀ ਤੋਂ ਅਦਾਇਗੀ 'ਚ ਵੀ ਮੱਲਾਂ ਮਾਰਨ ਵਾਲੇ ਰਣਜੀਤ ਬਾਵਾ ਹੋਰਾਂ ਨੇ ਅੱਜ ਆਪਣੇ ਉਸਤਾਦ,ਅਧਿਆਪਕ, ਤੇ ਗੁਰੂ ਲੇਟ ਸ.ਮਾਸਟਰ ਮੰਗਲ ਸਿੰਘ ਹੋਰਾਂ ਨਾਲ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਰਣਜੀਤ ਬਾਵਾ ਬਿਲਕੁਲ ਵੀ ਪਹਿਚਾਣ 'ਚ ਨਹੀਂ ਆ ਰਹੇ।

 
View this post on Instagram
 

Misng You Ustad ji ???? ( (Late S Master Mangal singh ji )2008 di yaad

A post shared by Ranjit Bawa (@ranjitbawa) on

ਇਹ ਤਸਵੀਰ 2008 ਦੀ ਹੈ ਜਿਸ 'ਚ ਰਣਜੀਤ ਬਾਵਾ ਕਿਸ਼ੋਰ ਉਮਰ 'ਚ ਨਜ਼ਰ ਆ ਰਹੇ ਹਨ। ਰਣਜੀਤ ਬਾਵਾ ਨੇ ਆਪਣੇ ਸਕੂਲ ਦੇ ਸਮੇਂ ਤੋਂ ਹੀ ਸਟੇਜਾਂ 'ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਮਰਹੂਮ ਸ.ਮਾਸਟਰ ਮੰਗਲ ਸਿੰਘ ਵੱਲੋਂ ਉਹਨਾਂ ਨੂੰ ਸੰਗੀਤ ਦੀ ਤਾਲੀਮ ਦਿੱਤੀ ਗਈ ਅਤੇ ਸੰਗੀਤਕ ਮੁਕਾਬਲਿਆਂ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਅੱਜ ਰਣਜੀਤ ਬਾਵਾ ਉਸੇ ਰਾਹ 'ਤੇ ਚੱਲ ਕੇ ਬੁਲੰਦੀਆਂ 'ਤੇ ਪਹੁੰਚੇ ਹਨ। ਹੋਰ ਵੇਖੋ : ਹਰਭਜਨ ਮਾਨ ਤੋਂ ਲੈ ਕੇ ਯੋ ਯੋ ਹਨੀ ਸਿੰਘ ਸਮੇਤ ਇਹਨਾਂ ਸਿਤਾਰਿਆਂ ਨੇ ਦਿੱਤੀਆਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਮੁਬਾਰਕਾਂ
 
View this post on Instagram
 

Vancouver ??

A post shared by Ranjit Bawa (@ranjitbawa) on

ਰਣਜੀਤ ਬਾਵਾ ਹੁਣ ਤੱਕ ਕਈ ਸੁਪਰਹਿੱਟ ਪੰਜਾਬੀ ਮਿਊਜ਼ਿਕ ਐਲਬਮਜ਼, ਫ਼ਿਲਮਾਂ, ਅਤੇ ਸਿੰਗਲ ਟ੍ਰੈਕਜ਼ ਕਰ ਚੁੱਕੇ ਹਨ। ਫ਼ਿਲਮਾਂ ਦੀ ਗੱਲ ਕਰੀਏ ਤਾਂ ਸਰਵਣ, ਤੂਫ਼ਾਨ ਸਿੰਘ, ਭਲਵਾਨ ਸਿੰਘ, ਖਿਦੋ ਖੂੰਡੀ, ਮਿਸਟਰ ਐਂਡ ਮਿਸਜ਼ 420 ਰਿਟਰਨ ਅਤੇ ਹਾਈਐਂਡ ਯਾਰੀਆਂ ਵਰਗੀਆਂ ਸੁਪਰਹਿੱਟ ਫ਼ਿਲਮਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਮਿੱਟੀ ਦਾ ਬਾਵਾ, ਅਤੇ ਇੱਕ ਤਾਰੇ ਵਾਲਾ ਮਿਊਜ਼ਿਕ ਐਲਬਮ ਵੀ ਕਰ ਚੁੱਕੇ ਹਨ।

0 Comments
0

You may also like