ਰਣਜੀਤ ਬਾਵਾ ‘ਯਾਰ ਸੋਹਣਿਆਂ’ ਦੇ ਨਾਲ ਨਿਭਾ ਰਹੇ ਨੇ ਯਾਰੀਆਂ

Written by  Shaminder   |  August 30th 2019 12:10 PM  |  Updated: August 30th 2019 12:10 PM

ਰਣਜੀਤ ਬਾਵਾ ‘ਯਾਰ ਸੋਹਣਿਆਂ’ ਦੇ ਨਾਲ ਨਿਭਾ ਰਹੇ ਨੇ ਯਾਰੀਆਂ

ਰਣਜੀਤ ਬਾਵਾ ਦਾ ਨਵਾਂ ਗੀਤ ‘ਯਾਰ ਸੋਹਣਿਆਂ’ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਦਾ ਪੀਟੀਸੀ ਪੰਜਾਬੀ ‘ਤੇ ਪ੍ਰੀਮੀਅਰ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਦੇਸੀ ਰੂਟਜ਼ ਵੱਲੋਂ ਦਿੱਤਾ ਗਿਆ ਹੈ ਜਦਕਿ ਗੀਤ ਦੇ ਬੋਲ ਰਵੀ ਰਾਜ ਵੱਲੋਂ ਲਿਖੇ ਗਏ ਨੇ ਅਤੇ ਵੀਡੀਓ ਤਿਆਰ ਕੀਤਾ ਹੈ ਪ੍ਰਸਿੱਧ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ । ਇਸ ਗੀਤ ਨੂੰ ਰਣਜੀਤ ਬਾਵਾ ਨੇ ਆਪਣੀ ਬਹੁਤ ਹੀ ਖ਼ੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

ਹੋਰ ਵੇਖੋ:30 ਅਗਸਤ ਨੂੰ ਪੀਟੀਸੀ ਨੈੱਟਵਰਕ ‘ਤੇ ਦੇਖੋ ਰਣਜੀਤ ਬਾਵਾ ਦਾ ਨਵਾਂ ਗੀਤ ‘ਯਾਰ ਸੋਹਣਿਆ’

ਇਹ ਗੀਤ ਇੱਕ ਰੋਮਾਂਟਿਕ ਗੀਤ ਹੈ ਜਿਸ ‘ਚ ਪਤੀ ਪਤਨੀ ਵਿਚਕਾਰ ਖੱਟੀ ਮਿੱਠੀ ਤਕਰਾਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਜਦੋਂ ਦੋਸਤਾਂ ਨਾਲ ਆਪਣੀ ਯਾਰੀ ਪੁਗਾਉਣ ‘ਤੇ ਪਤਨੀ ਆਪਣੇ ਪਤੀ ਦੀ ਕਲਾਸ ਲਗਾਉਂਦੀ ਹੈ ।ਇਸ ਗੀਤ ਨੂੰ ਜਿੰਨੇ ਵਧੀਆ ਤਰੀਕੇ ਨਾਲ ਰਣਜੀਤ ਬਾਵਾ ਨੇ ਗਾਇਆ ਹੈ ਓਨੀ ਹੀ ਸ਼ਿੱਦਤ ਦੇ ਨਾਲ ਸੁੱਖ ਸੰਘੇੜਾ ਨੇ ਇਸ ਦਾ ਵੀਡੀਓ ਤਿਆਰ ਕੀਤਾ ਹੈ ।

https://www.instagram.com/p/B1gfGfvlMrz/

ਰਣਜੀਤ ਬਾਵਾ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਸਰੋਤਿਆਂ ਨੇ ਉਨ੍ਹਾਂ ਦੇ ਪਹਿਲੇ ਗੀਤਾਂ ਨੂੰ ਮਾਣ ਦਿੱਤਾ ਹੈ ਇਸ ਗੀਤ ਨੂੰ ਵੀ ਸਰੋਤੇ ਪਿਆਰ ਦੇਣਗੇ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਰਣਜੀਤ ਬਾਵਾ ਦਾ ਗਾਣਾ ਆਇਆ ਸੀ ‘ਅੱਧੀ ਰਾਤ’ ਜੋ ਕਿ ਸੈਡ ਸੌਂਗ ਸੀ ਅਤੇ ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ ।

https://www.instagram.com/p/B1s9lqBlRPA/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network