Advertisment

ਪੰਜਾਬੀ ਗਾਇਕਾ ਰਣਜੀਤ ਕੌਰ ਦਾ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਸੰਗੀਤਕ ਸਫ਼ਰ, ਇਸ ਗਾਣੇ ਨੇ ਦਿਵਾਈ ਪ੍ਰਸਿੱਧੀ 

author-image
By Rupinder Kaler
New Update
ਪੰਜਾਬੀ ਗਾਇਕਾ ਰਣਜੀਤ ਕੌਰ ਦਾ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਸੰਗੀਤਕ ਸਫ਼ਰ, ਇਸ ਗਾਣੇ ਨੇ ਦਿਵਾਈ ਪ੍ਰਸਿੱਧੀ 
Advertisment
ਤਿੰਨ ਦਹਾਕੇ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਆਪਣੀ ਆਵਾਜ਼ ਨਾਲ ਰਾਜ ਕਰਨ ਵਾਲੀ ਬੀਬਾ ਰਣਜੀਤ ਕੌਰ ਦੇ ਗਾਣੇ ਅੱਜ ਵੀ ਬੜੀ ਰੀਝ ਨਾਲ ਸੁਣੇ ਜਾਂਦੇ ਹਨ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਰਣਜੀਤ ਕੌਰ ਦੀ ਜ਼ਿੰਦਗੀ ਦੇ ਉਹ ਕਿੱਸੇ ਦੱਸਾਂਗੇ ਜਿਹੜੇ ਸ਼ਾਇਦ ਕਿਸੇ ਨੂੰ ਨਹੀਂ  ਪਤਾ ਹੋਣੇ । ਰਣਜੀਤ ਕੌਰ ਦਾ ਜਨਮ ਪਹਿਲੀ ਅਕਤੂਬਰ 1950 ਨੂੰ ਰੋਪੜ ਦੇ ਪੈਂਦੇ ਪਿੰਡ ਉੱਚਾ ਖੇੜਾ ਦੇ ਰਹਿਣ ਵਾਲੇ ਗਿਆਨੀ ਆਤਮਾ ਸਿੰਘ ਦੇ ਘਰ ਹੋਇਆ। ਗਿਆਨੀ ਆਤਮਾ ਸਿੰਘ ਬਿਜਲੀ ਮਹਿਕਮੇ ਵਿੱਚ ਕੰਮ ਕਰਦੇ ਸਨ, ਇਸ ਸਭ ਦੇ ਚਲਦੇ ਉਹ ਰੋਪੜ ਤੋਂ ਆਪਣੀ ਨੌਕਰੀ ਲਈ ਲੁਧਿਆਣਾ ਸ਼ਹਿਰ ਆ ਵੱਸੇ ਸਨ । ranjit kaur ranjit kaur ਰਣਜੀਤ ਕੌਰ ਨੂੰ ਕੀਰਤਨ ਸੁਣਨ ਦਾ ਸ਼ੌਂਕ ਸੀ, ਇਹੀ ਸ਼ੌਂਕ ਉਸ ਨੂੰ ਗਾਇਕੀ ਦੇ ਖੇਤਰ ਵਿੱਚ ਲੈ ਆਇਆ । ਸੰਗੀਤ ਪ੍ਰਤੀ ਰਣਜੀਤ ਕੌਰ ਦਾ ਸ਼ੌਂਕ ਦੇਖ ਕੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਪਟਿਆਲਾ ਘਰਾਣੇ ਦੇ ਉਸਤਾਦ ਬਾਕੁਰ ਹੁਸੈਨ ਤੋਂ ਸੰਗੀਤ ਦੀ ਤਾਲੀਮ ਦਿਵਾਈ । ਆਪਣੇ ਸੰਗੀਤਕ ਸਫ਼ਰ ਦੇ ਸ਼ੁਰੂਆਤੀ ਦਿਨਾਂ ਵਿੱਚ ਰਣਜੀਤ ਕੌਰ ਪੰਜਾਬੀ ਲੋਕ ਗੀਤਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਚੁੱਕੀ ਸੀ, ਪਰ ਇੱਕ ਗਾਇਕਾ ਦੇ ਤੌਰ ਤੇ ਉਹਨਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਗਾਇਕ ਅਮਰ ਸਿੰਘ ਸ਼ੇਰਪੁਰੀ ਤੋਂ ਕੀਤੀ ਸੀ ਪਰ ਮੁਹੰਮਦ ਸਦੀਕ ਨਾਲ ਗਾ ਕੇ ਉਸ ਨੇ ਵਿਸ਼ਵ ਪੱਧਰ 'ਤੇ ਪ੍ਰਸਿੱਧੀ ਹਾਸਲ ਕੀਤੀ।
Advertisment
publive-image ਮੁਹੰਮਦ ਸਦੀਕ ਨਾਲ ਰਣਜੀਤ ਕੌਰ ਦੀ ਮੁਲਾਕਾਤ ਦਿੱਲੀ ਦੇ ਇੱਕ ਰਿਕਾਰਡਿੰਗ ਸਟੂਡੀਓ ਵਿੱਚ ਹੋਈ ਸੀ ਜਿਸ ਤੋਂ ਬਾਅਦ ਦੋਵਾਂ ਨੇ ਦੋਗਾਣਾ ਜੋੜੀ ਬਣਾ ਲਈ। ਰਣਜੀਤ ਕੌਰ ਨੇ ਮੁਹੰਮਦ ਸਦੀਕ ਨਾਲ ਮਲਕੀ ਕੀਮਾ ਗਾਣਾ ਗਾਇਆ ਤਾਂ ਇਹ ਗਾਣਾ ਸੁਪਰ ਹਿੱਟ ਹੋ ਗਿਆ । ਇਸ ਗਾਣੇ ਤੋਂ ਬਾਅਦ ਰਣਜੀਤ ਕੌਰ ਤੇ ਸਦੀਕ ਦੀ ਜੋੜੀ ਨੇ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੱਤੇ । ਇਸ ਜੋੜੀ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ 'ਅਸੀਂ ਅੱਲ੍ਹੜਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ, ਦਿਲ ਬੇਕਦਰਾਂ ਨਾਲ ਲਾ ਕੇ ਕਦਰ ਗਵਾ ਬੈਠੇ' ਸਭ ਤੋਂ ਪਹਿਲਾ ਆਉਂਦਾ ਹੈ । ਹੋਰ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ 'ਮੁੱਕ ਗਈ 'ਫੀਮ ਡੱਬੀ 'ਚੋਂ ਯਾਰੋ', 'ਲੰਬੀ ਸੀਟੀ ਮਾਰ ਮਿੱਤਰਾ ਘਰ ਭੁੱਲ ਗਈ ਮੋੜ 'ਤੇ ਆ ਕੇ', 'ਪਹਿਲੇ ਪਹਿਰ ਨੂੰ ਚੰਦ ਚੜ੍ਹ ਜਾਂਦਾ ਪਿਛਲੇ ਪਹਿਰ ਨੂੰ ਤਾਰੇ' ਸਮੇਤ ਹੋਰ ਕਈ ਗਾਣੇ ਸੁਪਰ ਹਿੱਟ ਰਹੇ ਹਨ । ਰਣਜੀਤ ਕੌਰ ਨੇ ਕਈ ਫ਼ਿਲਮਾਂ ਦੇ ਗਾਣਿਆਂ ਨੂੰ ਵੀ ਆਪਣੀ ਆਵਾਜ਼ ਦਿੱਤੀ । ਇੰਨਾਂ ਫ਼ਿਲਮਾਂ ਵਿੱਚ ਕੁੱਲੀ ਯਾਰ ਦੀ, ਸੈਦਾ ਜੋਗਣ, ਪੁੱਤ ਸਰਦਾਰਾਂ ਦਾ, ਰਾਣੋ, ਸਰਪੰਚ, ਪਟੋਲਾ, ਗੁੱਡੋ, ਤੇਰੀ ਮੇਰੀ ਇੱਕ ਜਿੰਦੜੀ ਆਦਿ ਸ਼ਾਮਲ ਹਨ। ਏਨੀ ਪ੍ਰਸਿੱਧੀ ਤੋਂ ਬਾਅਦ ਰਣਜੀਤ ਕੌਰ ਦੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਜਿਸ ਨੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ । ਪਿਤਾ ਗਿਆਨੀ ਆਤਮਾ ਸਿੰਘ ਦੀ ਮੌਤ ਤੋਂ ਬਾਅਦ ਰਣਜੀਤ ਕੌਰ ਨੂੰ ਡੂੰਘਾ ਸਦਮਾ ਲੱਗਾ ਜਿਸ ਦਾ ਅਸਰ ਉਹਨਾਂ ਦੀ ਆਵਾਜ਼ 'ਤੇ ਵੀ ਹੋਇਆ । ਇਸ ਤੋਂ ਬਾਅਦ ਮੁਹੰਮਦ ਸਦੀਕ ਨੇ ਰਣਜੀਤ ਕੌਰ ਦਾ ਸਾਥ ਛੱਡ ਦਿੱਤਾ । ਭਾਵੇਂ ਰਣਜੀਤ ਕੌਰ ਦੀ ਅਵਾਜ਼ ਵਿੱਚ ਥੋੜਾ ਫਰਕ ਪਿਆ ਹੈ ਪਰ ਉਹ ਦੇਸ਼ਾਂ-ਵਿਦੇਸ਼ਾਂ ਵਿੱਚ ਵੱਖ-ਵੱਖ ਗਾਇਕਾਂ ਨਾਲ ਸ਼ੋਅ ਕਰਕੇ ਖ਼ੁਸ਼ੀ ਮਹਿਸੂਸ ਕਰ ਰਹੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment