ਰਣਜੀਤ ਰਾਣਾ ਦਾ ਨਵਾਂ ਗੀਤ ‘ਪਿਆਰ ਖਾ ਗਿਆ’ ਰਿਲੀਜ਼

written by Shaminder | October 29, 2021

ਰਣਜੀਤ ਰਾਣਾ (Ranjit Rana ) ਦਾ ਨਵਾਂ ਗੀਤ ‘ਪਿਆਰ ਖਾ ਗਿਆ’ (Pyar Kha Gya)ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸੋਨਾ ਨੂਰਪੁਰੀ ਨੇ ਲਿਖੇ ਹਨ ਜਦੋਂਕਿ ਗੀਤ ਦਾ ਮਿਊਜ਼ਿਕ ਨਿਰਮਲ ਕੇ ਨੇ ਦਿੱਤਾ ਹੈ । ਇਸ ਗੀਤ ‘ਚ ਇੱਕ ਕੁੜੀ ਦੀ ਬੇਵਫਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਦੇ ਪਿਆਰ ‘ਚ ਇੱਕ ਮੁੰਡਾ ਪੈ ਜਾਂਦਾ ਹੈ । ਉਹ ਉਸ ਲਈ ਆਪਣਾ ਸਭ ਕੁਝ ਵਾਰ ਦਿੰਦਾ ਹੈ ।

Ranjit Rana song - image From Ranjit Rana song

ਹੋਰ ਪੜ੍ਹੋ : ਕਾਸਟਿੰਗ ਕਾਊਚ ਨੂੰ ਲੈ ਕੇ ਗਾਇਕ ਸਿੰਗਾ ਨੇ ਕੀਤਾ ਵੱਡਾ ਖੁਲਾਸਾ, ਕਿਹਾ ਨਵੀਆਂ ਕੁੜੀਆਂ ਨੂੰ ਆਪਣੇ ਨਾਲ ਸੌਂਣ ਲਈ ਮਜ਼ਬੂਰ ਕਰਦੇ ਹਨ ਇਹ ਲੋਕ

ਪਰ ਇਸੇ ਦੌਰਾਨ ਇਹ ਮੁੰਡਾ ਕੁੜੀ ਨੂੰ ਕਿਸੇ ਹੋਰ ਮੁੰਡੇ ਦੇ ਨਾਲ ਵੇਖ ਲੈਂਦਾ ਹੈ, ਬਸ ਇੱਥੋਂ ਹੀ ਉਸ ਦੇ ਦਿਲ ‘ਚ ਸ਼ੱਕ ਦੀ ਬੀਜ ਪਂੈਦਾ ਹੈ । ਉਹ ਸੋਚਣ ਲੱਗ ਪੈਂਦਾ ਹੈ ਕਿ ਕੁੜੀ ਉਸ ਦੇ ਨਾਲ ਬੇਵਫਾਈ ਕਰਦੀ ਹੈ ।

Ranjit Rana, image From Ranjit Rana song

ਪਰ ਅਜਿਹਾ ਨਹੀਂ ਹੁੰਦਾ, ਉਹ ਕੁੜੀ ਮੁੰਡੇ ਤੋਂ ਆਪਣੀ ਬੀਮਾਰੀ ਦੇ ਬਾਰੇ ਛਿਪਾਉਂਦੀ ਹੈ ਤਾਂ ਕਿ ਉਸ ਦੀ ਬੀਮਾਰੀ ਦੇ ਬਾਰੇ ਉਸ ਨੂੰ ਪਤਾ ਨਾਂ ਲੱਗ ਸਕੇ । ਪਰ ਜਦੋਂ ਤੱਕ ਮੁੰਡੇ ਨੂੰ ਹਕੀਕਤ ਪਤਾ ਚੱਲਦੀ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ । ਰਣਜੀਤ ਰਾਣਾ ਨੇ ਆਪਣੇ ਇਸ ਗੀਤ ‘ਚ ਬਹੁਤ ਹੀ ਖੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਦੇ ਵੀ ਅਸਲੀਅਤ ਜਾਣੇ ਬਗੈਰ ਕਿਸੇ ਬਾਰੇ ਗਲਤ ਨਹੀਂ ਸੋਚਣਾ ਚਾਹੀਦਾ । ਰਣਜੀਤ ਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

 

View this post on Instagram

 

A post shared by Speed Records (@speedrecords)

You may also like