ਰਣਵਿਜੇ ਦੀ ਪਤਨੀ ਪ੍ਰਿਅੰਕਾ ਨੇ ਆਪਣੀ ਪ੍ਰੈਗਨੈਂਸੀ ਤੇ ਰਿਕਵਰੀ ਨੂੰ ਲੈ ਕੇ ਪਾਈ ਪੋਸਟ

written by Lajwinder kaur | August 11, 2021

ਮਾਂ ਬਣਨ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਅਹਿਸਾਸਾਂ ‘ਚੋਂ ਇੱਕ ਹੈ। ਇਹ ਅਸੀਸ ਪਰਮਾਤਮਾ ਨੇ ਔਰਤ ਨੂੰ ਬਖ਼ਸੀ ਹੈ। ਮਾਂ ਬਣਨ ਸਮੇਂ ਇੱਕ ਔਰਤ ਬਹੁਤ ਸਾਰੀ ਤਕਲੀਫਾਂ ਵਿੱਚੋਂ ਲੰਘਦੀ ਹੈ। ਜਿਸ ਕਰਕੇ ਕਿਹਾ ਜਾਂਦਾ ਹੈ ਜਦੋਂ ਇੱਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਔਰਤ ਦਾ ਵੀ ਦੂਜਾ ਜਨਮ ਹੁੰਦਾ ਹੈ। ਰਣਵਿਜੇ ਦੀ ਪਤਨੀ ਪ੍ਰਿਅੰਕਾ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਲੰਬੀ ਚੌੜੀ ਪੋਸਟ ਪਾਈ ਹੈ।

rannvijay posted emotional note for all the mothers image source- instagram

ਹੋਰ ਪੜ੍ਹੋ : ਹਰਫ ਚੀਮਾ ਨੇ ਲੋਕਾਂ ਨੂੰ ਵੱਧ ਤੋਂ ਵੱਧ ਸਿਨੇਮਾ ਘਰਾਂ ‘ਚ ਜਾ ਕੇ ਫ਼ਿਲਮ ‘ਤੁਣਕਾ-ਤੁਣਕਾ’ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਆਖੀ, ਪੋਸਟ ਪਾ ਕੇ ਹਰਦੀਪ ਗਰੇਵਾਲ ਦੀ ਕੀਤੀ ਸ਼ਲਾਘਾ

ਹੋਰ ਪੜ੍ਹੋ : ਬਾਲੀਵੁੱਡ ਐਕਟਰ ਜਾਵੇਦ ਜਾਫਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ

inside imge of prianka singha post-min image source- instagram

ਉਨ੍ਹਾਂ ਨੇ ਲਿਖਿਆ ਹੈ- ‘ਇਹ ਡਿਲਿਵਰੀ ਤੋਂ ਬਾਅਦ ਦਸ ਦਿਨ ਲੱਗ ਗਏ ਸੀ ਅਤੇ ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਦਸ ਦਿਨਾਂ ਵਿੱਚੋਂ ਇੱਕ ਸੀ।  ਕਾਇਨਾਤ ਦੇ ਸਮਾਂ, ਹਰ ਚੀਜ਼ ਹਵਾ ਵਾਂਗ ਜਾਪਦੀ ਸੀ, ਪਰ ਹਰ ਗਰਭ ਅਵਸਥਾ ਵੱਖਰੀ ਹੁੰਦੀ ਹੈ, ਹਰ ਜਣੇਪਾ ਵੱਖਰਾ ਹੁੰਦਾ ਹੈ, ਹਰ ਰਿਕਵਰੀ ਵੱਖਰੀ ਹੁੰਦੀ ਹੈ’

Prianka Singha image source- instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਇਸ ਦੇ ਬਾਵਜੂਦ ਕਿ ਮੈਂ ਜਿਸ ਵਿੱਚੋਂ ਵੀ ਲੰਘੀ, ਮੇਰਾ ਸਰੀਰ ਜਿਸ ਵਿੱਚੋਂ ਲੰਘਿਆ, ਅਤੇ ਅਜੇ ਵੀ ਠੀਕ ਹੋਣ ਦੇ ਉਸ ਪੜਾਅ ਵਿੱਚੋਂ ਲੰਘ ਰਿਹਾ ਹੈ, ਮੈਂ ਬਹੁਤ ਧੰਨ ਹਾਂ ਅਤੇ ਛੋਟੇ Jahaan ਲਈ ਬਹੁਤ ਧੰਨਵਾਦੀ ਹਾਂ.. ਸਤਿਨਾਮ ਵਾਹਿਗੁਰੂ ਜੀ ਦਾ 🙏🏻🌑  ਔਰਤ ਅਤੇ ਇੱਕ ਮਾਂ ਦੇ ਰੂਪ ਵਿੱਚ ਮੈਂ ਇਮਾਨਦਾਰੀ ਨਾਲ ਕਹਿ ਸਕਦੀ ਹਾਂ ਕਿ ਤੁਸੀਂ ਜਣੇਪੇ ਦੇ ਲਈ ਜੋ ਵੀ ਤਰੀਕਾ ਚੁਣਿਆ ਜਾਂ ਦੇਣਾ ਹੈ- ਕੋਈ ਸੌਖਾ ਕੰਮ ਨਹੀਂ ਹੈ ।  "ਸਾਡੀ ਸੰਸਕ੍ਰਿਤੀ ਵਿੱਚ ਸਾਡੇ ਲਈ ਇੱਕ ਰਾਜ਼ ਹੈ, ਅਤੇ ਇਹ ਨਹੀਂ ਹੈ ਕਿ ਜਨਮ ਦੁਖਦਾਈ ਹੈ, ਇਹ ਹੈ ਕਿ ਔਰਤਾਂ ਮਜ਼ਬੂਤ ਹਨ," Laura Stavoe Harm. ( But who are we kidding - whichever way you do it .. it IS PAINFUL but yes women ARE strong !’। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਬਹੁਤ ਸਾਰੀਆਂ ਔਰਤਾਂ ਆਪੋ ਆਪਣੀਆਂ ਪ੍ਰੈਗਨੈਂਸੀਆਂ ਨੂੰ ਲੈ ਕੇ ਖੁਲ ਕੇ ਗੱਲ ਕਰ ਰਹੀਆਂ ਨੇ। ਜੇ ਗੱਲ ਕਰੀਏ ਬਹੁਤ ਸਾਰੇ ਲੋਕ ਔਰਤ ਦੀ ਇਸ ਸਥਿਤੀ ਨੂੰ ਨਹੀਂ ਸਮਝਦੇ ਨੇ।  ਇਸ ਲਈ ਔਰਤਾਂ ਦੀ ਮਾਂ ਬਣਨ ਤੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ ਜ਼ਰੂਰ ਕਰਨੀ ਚਾਹੀਦੀ ਹੈ। ਦੱਸ ਦਈਏ ਰਣਵਿਜੇ ਤੇ ਪ੍ਰਿਅੰਕਾ ਇਸ ਸਾਲ ਇੱਕ ਵਾਰ ਫਿਰ ਤੋਂ ਮਾਪੇ ਬਣੇ ਨੇ। ਇਸ ਵਾਰ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸੀ ਹੈ । ਇਸ ਤੋਂ ਪਹਿਲਾ ਉਨ੍ਹਾਂ ਕੋਲ ਧੀ ਹੈ, ਜਿਸ ਦਾ ਨਾਂਅ ਉਨ੍ਹਾਂ ਨੇ ਕਾਇਨਾਤ ਸਿੰਘਾ ਰੱਖਿਆ ਹੈ।

View this post on Instagram

 

A post shared by Prianka Singha (@priankasingha)

0 Comments
0

You may also like