ਰਾਨੂ ਮੰਡਲ ਨੂੰ ਸਲਮਾਨ ਖ਼ਾਨ ਨੇ ਨਹੀਂ ਬਲਕਿ ਇਸ ਨੇ ਦਿੱਤਾ ਘਰ, ਸਟਾਰ ਬਨਾਉਣ ਵਾਲੇ ਅਤਿੰਦਰ ਨੇ ਕੀਤਾ ਖੁਲਾਸਾ

written by Aaseen Khan | September 01, 2019

ਕਦੇ ਗਲੀਆਂ ਅਤੇ ਰੇਲਵੇ ਸਟੇਸ਼ਨਾਂ 'ਤੇ ਗਾਉਣ ਵਾਲੀ 59 ਸਾਲਾ ਰਾਨੂ ਮੰਡਲ ਅੱਜ ਸੁਪਰਸਟਾਰ ਹੈ । ਪੱਛਮੀ ਬੰਗਾਲ ਦੇ ਰਾਨਾਘਾਟ ਸਟੇਸ਼ਨ 'ਤੇ ਗੀਤ ਗਾ ਵਾਇਰਲ ਹੋਈ ਰਾਨੂ ਮੰਡਲ ਜਿਸ ਦਾ ਵੀਡੀਓ ਅਤਿੰਦਰ ਨਾ ਦੇ ਵਿਅਕਤੀ ਨੇ ਬਣਾਇਆ ਅਤੇ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਰਾਨੂ ਮੰਡਲ ਦੇ ਬਾਰੇ ਕਈ ਖ਼ਬਰਾਂ ਵਾਇਰਲ ਹੋਈਆਂ ਜਿੰਨ੍ਹਾਂ 'ਚ ਕਿਹਾ ਗਿਆ ਕਿ ਸੁਪਰਸਟਾਰ ਸਲਮਾਨ ਖ਼ਾਨ ਨੇ ਰਾਨੂ ਮੰਡਲ ਨੂੰ 55 ਲੱਖ ਦਾ ਘਰ ਗਿਫ਼੍ਟ ਕੀਤਾ ਹੈ ਅਤੇ ਦਬੰਗ 3 'ਚ ਗੀਤ ਦਾ ਆਫ਼ਰ ਦਿੱਤਾ ਹੈ।

Ranu mandal Salman khan viral news house gift Ranu mandal Salman khan viral news house gift

ਹੁਣ ਇਸ ਬਾਰੇ ਅਤਿੰਦਰ ਚੱਕਰਵਰਤੀ ਨੇ ਹਿੰਦੁਸਤਾਨ ਟਾਈਮਸ ਨੂੰ ਕਿਹਾ ਹੈ ਕਿ ਇਹ ਸਭ ਖ਼ਬਰਾਂ ਝੂਠੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਵੀ ਇਸ ਬਾਰੇ ਬੜੇ ਮੈਸੇਜ ਅਤੇ ਫੋਨ ਆ ਰਹੇ ਹਨ ਪਰ ਇਹ ਸਭ ਖ਼ਬਰਾਂ ਬੇਬੁਨਿਆਦ ਹਨ।ਅਤਿੰਦਰ ਦਾ ਕਹਿਣਾ ਹੈ ਕਿ ਅਸਲ 'ਚ ਰਾਨਾਘਾਟ ਦੇ ਲੋਕਲ ਪ੍ਰਸ਼ਾਸ਼ਨ ਨੇ ਰਾਨੂ ਮੰਡਲ ਨੂੰ ਘਰ ਦਿੱਤਾ ਹੈ ਤੇ ਉਹਨਾਂ ਨੇ ਹੀ ਅਧਾਰ ਕਾਰਡ ਬਣਵਾਉਣ 'ਚ ਮਦਦ ਕੀਤੀ ਹੈ।

ਹੋਰ ਵੇਖੋ : ਨਵਰਾਜ ਹੰਸ ਨੇ ਵਾਇਰਲ ਵੀਡੀਓ ਸਾਂਝੀ ਕਰ ਦਿੱਤੀ ਸੁਰੀਲੇ ਗਾਇਕਾਂ ਨੂੰ ਸਲਾਹ ਤਾਂ ਰੇਸ਼ਮ ਅਨਮੋਲ ਨੇ ਕਿਹਾ ਬਹੁਤ ਹਿੰਮਤ ਚਾਹੀਦੀ ਹੈ, ਦੇਖੋ ਵੀਡੀਓ

ਦੱਸ ਦਈਏ ਅਤਿੰਦਰ ਚੱਕਰਵਰਤੀ ਰਾਨੂ ਮੰਡਲ ਦੇ ਮੈਨੇਜਰ ਦੇ ਤੌਰ 'ਤੇ ਕੰਮ ਕਰ ਰਹੇ ਹਨ। ਅਤਿੰਦਰ ਹੀ ਉਹ ਸ਼ਖਸ ਹੈ ਜਿਸ ਨੇ ਰਾਨੂ ਦੇ ਹੁਨਰ ਨੂੰ ਪਹਿਚਾਣਿਆ ਹੈ ਅਤੇ ਦੁਨੀਆ ਅੱਗੇ ਰੱਖਿਆ ਹੈ। ਰਾਨੂ ਵੀ ਅਤਿੰਦਰ ਨੂੰ ਹੁਣ ਆਪਣੇ ਪੁੱਤਰ ਦੀ ਤਰ੍ਹਾਂ ਹੀ ਸਮਝਦੀ ਹੈ।

You may also like