ਰਾਨੂੰ ਮੰਡਲ ਨੂੰ ਸੀਤਾ ਨਾਲ ਬਾਲੀਵੁੱਡ ‘ਚ ਕੰਮ ਕਰਨ ਦਾ ਮਿਲਿਆ ਮੌਕਾ

Written by  Shaminder   |  November 12th 2020 02:18 PM  |  Updated: November 12th 2020 02:18 PM

ਰਾਨੂੰ ਮੰਡਲ ਨੂੰ ਸੀਤਾ ਨਾਲ ਬਾਲੀਵੁੱਡ ‘ਚ ਕੰਮ ਕਰਨ ਦਾ ਮਿਲਿਆ ਮੌਕਾ

ਦੀਪਿਕਾ ਚਿਖਾਲੀਆ ਫ਼ਿਲਮ ‘ਸਰੋਜਨੀ’ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ । ਇਹ ਇੱਕ ਬਾਇਓਪਿਕ ਫ਼ਿਲਮ ਹੈ । ਜਿਸ ‘ਚ ਉਹ ਸਰੋਜਨੀ ਨਾਇਡੂ ਦਾ ਕਿਰਦਾਰ ਨਿਭਾਏਗੀ । ਇਸ ਫ਼ਿਲਮ ‘ਚ ਗਾਣੇ ਰਾਨੂੰ ਮੰਡਲ ਗਾ ਰਹੀ ਹੈ । ਇਸ ਦੀ ਜਾਣਕਾਰੀ ਦੀਪਿਕਾ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ । ਦੀਪਿਕਾ ਨੇ ਲਿਖਿਆ ਕਿ ‘ਮੇਰੀ ਮੂਵੀ ਸਰੋਜਨੀ, ਧੀਰਜ ਮਿਸ਼ਰਾ ਵੱਲੋਂ ਲਿਖੇ ਗਾਣੇ ਰਾਨੂੰ ਮੰਡਲ ਗਾ ਰਹੀ ਹੈ ।

ranu-mandal

ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ।ਜਿਸ ‘ਚ ਰਾਨੂੰ ਮੰਡਲ ਦੱਸ ਰਹੀ ਹੈ ਕਿ ਉਹ ਧੀਰਜ ਮਿਸ਼ਰਾ ਦੇ ਨਾਲ ਕੰਮ ਕਰ ਰਹੀ ਹੈ । ਉਹ ਸਰੋਜਨੀ ਫ਼ਿਲਮ ਦੇ ਗਾਣੇ ਗਾ ਰਹੀ ਹੈ ।

ਹੋਰ ਪੜ੍ਹੋ : ਮੁੜ ਭੀਖ ਮੰਗਣ ਦੀ ਕਗਾਰ ‘ਤੇ ਪਹੁੰਚੀ ਰਾਨੂੰ ਮੰਡਲ, ਇੱਕ ਵਾਇਰਲ ਵੀਡੀਓ ਨੇ ਬਦਲ ਦਿੱਤੀ ਸੀ ਜ਼ਿੰਦਗੀ

Ranu

ਇਸ ਤੋਂ ਇਲਾਵਾ ਰਾਨੂੰ ਮੰਡਲ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਹੀ ਪਿਆਰ ਅਤੇ ਸਨਮਾਨ ਉਨ੍ਹਾਂ ਨੂੰ ਮਿਲੇਗਾ, ਜੋ ਉਨ੍ਹਾਂ ਦੇ ਪਹਿਲੇ ਗੀਤਾਂ ਨੂੰ ਮਿਲਿਆ ਹੈ । ਦੱਸ ਦਈਏ ਕਿ ਰਾਨੂੰ ਮੰਡਲ ਦਾ ਰੇਲਵੇ ਸਟੇਸ਼ਨ ‘ਤੇ ਗਾਣਾ ਗਾਉਂਦੇ ਹੋਏ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ ।

ranu mandal

ਜਿਸ ਤੋਂ ਬਾਅਦ ਉਹ ਰਾਤੋ ਰਾਤ ਸਟਾਰ ਬਣ ਗਈ ਸੀ । ਲਤਾ ਮੰਗੇਸ਼ਕਰ ਦਾ ਇੱਕ ਗੀਤ ਗਾ ਕੇ ਉਨ੍ਹਾਂ ਨੂੰ ਬਹੁਤ ਹੀ ਸਫਲਤਾ ਮਿਲੀ ਇਸੇ ਤੋਂ ਬਾਅਦ ਉਸ ਨੂੰ ਹਿਮੇਸ਼ ਰੇਸ਼ਮੀਆ ਨੇ ਆਪਣੀ ਫ਼ਿਲਮ ‘ਚ ਗਾਉਣ ਦਾ ਮੌਕਾ ਦਿੱਤਾ ਸੀ।

https://twitter.com/ChikhliaDipika/status/1325953641283350528

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network