Advertisment

ਸਟੇਸ਼ਨ 'ਤੇ ਗਾਣਾ ਗਾਉਣ ਵਾਲੀ ਰਾਨੂੰ ਬਣੀ ਰਾਤੋ ਰਾਤ ਸਟਾਰ, ਇਸ ਤਰ੍ਹਾਂ ਬਦਲੀ ਜ਼ਿੰਦਗੀ, ਵੱਡੇ ਸ਼ੋਅ 'ਚ ਕੰਮ ਕਰਨ ਦਾ ਮਿਲਿਆ ਮੌਕਾ 

author-image
By Rupinder Kaler
New Update
ਸਟੇਸ਼ਨ 'ਤੇ ਗਾਣਾ ਗਾਉਣ ਵਾਲੀ ਰਾਨੂੰ ਬਣੀ ਰਾਤੋ ਰਾਤ ਸਟਾਰ, ਇਸ ਤਰ੍ਹਾਂ ਬਦਲੀ ਜ਼ਿੰਦਗੀ, ਵੱਡੇ ਸ਼ੋਅ 'ਚ ਕੰਮ ਕਰਨ ਦਾ ਮਿਲਿਆ ਮੌਕਾ 
Advertisment
ਸੋਸ਼ਲ ਮੀਡੀਆ ਇਸ ਤਰ੍ਹਾਂ ਦਾ ਮੰਚ ਹੈ ਜਿਹੜਾ ਕਿਸੇ ਨੂੰ ਵੀ ਰਾਤੋ ਰਾਤ ਸੁਰਖੀਆਂ ਵਿੱਚ ਲੈ ਆਉਂਦਾ ਹੈ, ਸਟਾਰ ਬਣਾ ਦਿੰਦਾ ਹੈ । ਅਜਿਹਾ ਹੀ ਕੁਝ ਹੋਇਆ ਹੈ ਰਾਨੂ ਮੰਡਲ ਨਾਲ । ਇਹ ਉਹੀ ਔਰਤ ਹੈ ਜਿਹੜੀ ਹਾਲ ਹੀ ਵਿੱਚ ਲਤਾ ਮੰਗੇਸ਼ਕਰ ਦਾ ਗਾਣਾ 'ਇੱਕ ਪਿਆਰ ਕਾ ਨਗਮਾ' ਗਾ ਕੇ ਸੁਰਖੀਆਂ ਵਿੱਚ ਆਈ ਸੀ । ਉਸ ਦੀ ਇਹ ਵੀਡੀਓ ਜੰਗਲ ਦੀ ਅੱਗ ਵਾਂਗ ਸੋਸ਼ਲ ਮੀਡੀਆ ਤੇ ਫੈਲੀ ਸੀ । ਇਸ ਵੀਡੀਓ ਤੋਂ ਬਾਅਦ ਹਰ ਪਾਸੇ ਰਾਨੂ ਮੰਡਲ ਦੇ ਹੀ ਚਰਚੇ ਸ਼ੁਰੂ ਹੋ ਗਏ ਸਨ । ਲੋਕ ਕਹਿਣ ਲੱਗ ਗਏ ਸਨ ਕਿ ਮਿਊਜ਼ਿਕ ਇੰਡਸਟਰੀ ਨੂੰ ਦੂਜੀ ਲਤਾ ਮੰਗੇਸ਼ਕਰ ਮਿਲ ਗਈ ਹੈ । ਖ਼ਬਰਾਂ ਦੀ ਮੰਨੀਏ ਤਾਂ ਰਾਨੂ ਮੰਡਲ ਨੂੰ ਹੁਣ ਕਈ ਵੱਡੇ ਸ਼ੋਅ ਵਿੱਚ ਗਾਉਣ ਦੇ ਆਫਰ ਆ ਰਹੇ ਹਨ । https://www.instagram.com/p/B0709yyh8wN/ ਰਾਨੂੰ ਇਸ ਨਾਲ ਕਾਫੀ ਖੁਸ਼ ਹੈ ਕਿਉਂਕਿ ਇਸ ਸਭ ਨਾਲ ਉਸ ਦੀ ਜ਼ਿੰਦਗੀ ਬਦਲ ਗਈ ਹੈ । ਉਸ ਨੂੰ ਪਹਿਚਾਣ ਪਾਉਣਾ ਵੀ ਔਖਾ ਹੋ ਗਿਆ ਹੈ, ਹੁਣ ਉਸ ਦਾ ਮੇਕਓਵਰ ਹੋ ਗਿਆ ਹੈ । ਸੋਸ਼ਲ ਮੀਡੀਆ ਤੇ ਉਸ ਦੀਆ ਤਾਜ਼ਾ ਵੀਡੀਓ ਤੇ ਤਸਵੀਰਾਂ ਸਾਹਮਣੇ ਆਈਆਂ ਹਨ । https://www.instagram.com/p/B06k-pvBdzU/
Advertisment

Stay updated with the latest news headlines.

Follow us:
Advertisment
Advertisment
Latest Stories
Advertisment