ਬਚਪਨ ਕਾ ਪਿਆਰ ਗਾਣਾ ਗਾਉਣ ਵਾਲੇ ਸਹਿਦੇਵ ਲਈ ਰਾਣੂ ਮੰਡਲ ਨੇ ਕਹਿ ਦਿੱਤੀ ਵੱਡੀ ਗੱਲ

written by Shaminder | August 17, 2021

ਬਚਪਨ ਕਾ ਪਿਆਰ  (Bachpan Ka Pyaar) ਗਾਣਾ ਗਾ ਕੇ ਪ੍ਰਸਿੱਧ ਹੋਏ ਸਹਿਦੇਵ (Sahdev ) ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਉਸ ਦਾ ਗਾਇਆ ਗੀਤ ‘ਬਚਪਨ ਕਾ ਪਿਆਰ’ ਟਰੈਂਡਿੰਗ ‘ਚ ਚੱਲ ਰਿਹਾ ਹੈ । ਅਜਿਹੇ ‘ਚ ਰਾਣੂ ਮੰਡਲ (Ranu Mandal) ਸਹਿਦੇਵ ਨੂੰ ਚੈਲੇਂਜ ਦੇਣ ਲਈ ਸੋਸ਼ਲ ਮੀਡੀਆ ‘ਤੇ ਨਿੱਤਰ ਆਈ ਹੈ । ਉਸ ਨੇ ਸਹਿਦੇਵ ਦੇ ਗਾਏ ਗੀਤ ਨੂੰ ਆਪਣੇ ਹੀ ਅੰਦਾਜ਼ ‘ਚ ਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਰਾਣੂ ਮੰਡਲ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

Ranu Mandal,,-min Image From Google

ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਅਦਾਕਾਰ ਹਰੀਸ਼ ਵਰਮਾ ਦੇ ਪਿਤਾ ਦਾ ਦਿਹਾਂਤ

ਜਿਸ ਤੋਂ ਬਾਅਦ ਰਾਣੂ ਇੱਕ ਵਾਰ ਮੁੜ ਤੋਂ ਸੋਸ਼ਲ ਮੀਡੀਆ ‘ਤੇ ਟਰੈਂਡ ‘ਚ ਆ ਗਈ ਹੈ । ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਰਾਣੂ ਮੰਡਲ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਰੇਲਵੇ ਸਟੇਸ਼ਨ ‘ਤੇ ਗਾਉਂਦੀ ਦਿਖਾਈ ਦਿੱਤੀ ਸੀ ।

 

View this post on Instagram

 

A post shared by Sacred Adda (@sacredadda)

ਜਿਸ ਤੋਂ ਬਾਅਦ ਉਸ ਦਾ ਇਹ ਵੀਡੀਓ ਏਨਾਂ ਕੁ ਵਾਇਰਲ ਹੋਇਆ ਸੀ ਕਿ ਉਹ ਰਾਤੋ ਰਾਤ ਸਟਾਰ ਬਣ ਗਈ ਸੀ । ਜਿਸ ਤੋਂ ਬਾਅਦ ਕਈ ਫ਼ਿਲਮ ਮੇਕਰਸ ਨੇ ਆਪਣੀਆਂ ਫ਼ਿਲਮਾਂ ‘ਚ ਗਾਉਣ ਦਾ ਸੱਦਾ ਦਿੱਤਾ ਸੀ ।

sahedev ,,,,-min Image From Google

ਪਰ ਹਿਮੇਸ਼ ਰੇਸ਼ਮੀਆ ਨੇ ਆਪਣੀ ਫ਼ਿਲਮ ‘ਚ ਗਾਉਣ ਦਾ ਸਭ ਤੋਂ ਪਹਿਲਾਂ ਮੌਕਾ ਉਸ ਨੂੰ ਦਿੱਤਾ ਸੀ । ਹਿਮੇਸ਼ ਰੇਸ਼ਮੀਆ ਲਈ ਰਾਣੂ ਮੰਡਲ ਨੇ ‘ਤੇਰੀ ਮੇਰੀ ਕਹਾਣੀ’ ਗੀਤ ਗਾਇਆ ਸੀ । ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

 

 

0 Comments
0

You may also like