ਰਾਨੂ ਮੰਡਲ ਦਾ ਤੀਜਾ ਗੀਤ ਹੋਇਆ ਰਿਕਾਰਡ, ਇਸ ਵਾਰ ਦਿਖਿਆ ਵੱਖਰਾ ਅੰਦਾਜ਼, ਦੇਖੋ ਵੀਡੀਓ

Written by  Aaseen Khan   |  September 03rd 2019 02:27 PM  |  Updated: September 03rd 2019 02:27 PM

ਰਾਨੂ ਮੰਡਲ ਦਾ ਤੀਜਾ ਗੀਤ ਹੋਇਆ ਰਿਕਾਰਡ, ਇਸ ਵਾਰ ਦਿਖਿਆ ਵੱਖਰਾ ਅੰਦਾਜ਼, ਦੇਖੋ ਵੀਡੀਓ

ਸ਼ੋਸ਼ਲ ਮੀਡੀਆ 'ਤੇ ਸਨਸਨੀ ਬਣੀ ਰਾਨੂ ਮੰਡਲ ਹੁਣ ਇੱਕ ਤੋਂ ਬਾਅਦ ਇੱਕ ਗੀਤ ਰਿਕਾਰਡ ਕਰ ਰਹੀ ਹੈ। ਬਾਲੀਵੁੱਡ 'ਚੋਂ ਵੀ ਉਸ ਨੂੰ ਕਈ ਆਫ਼ਰ ਆ ਰਹੇ ਹਨ। ਫਿਲਹਾਲ ਰਾਨੂ ਮੰਡਲ ਹਿਮੇਸ਼ ਰੇਸ਼ਮੀਆ ਨਾਲ ਉਹਨਾਂ ਦੇ ਪ੍ਰੋਜੈਕਟ ਕਰ ਰਹੇ ਹਨ। ਸਭ ਤੋਂ ਪਹਿਲਾਂ ਰਾਨੂ ਮੰਡਲ ਨੇ ਹਿਮੇਸ਼ ਦੀ ਫ਼ਿਲਮ ਲਈ ਤੇਰੀ ਮੇਰੀ ਕਹਾਣੀ ਗੀਤ ਰਿਕਾਰਡ ਕੀਤਾ ਉਸ ਤੋਂ ਬਾਅਦ ਆਦਤ ਗੀਤ ਨੂੰ ਵੀ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਹੁਣ ਰਾਨੂ ਮੰਡਲ ਦਾ ਇਹ ਤੀਜਾ ਗੀਤ ਵੀ ਸਾਹਮਣੇ ਆ ਚੁੱਕਿਆ ਹੈ।

ਇਸ ਗੀਤ ਦਾ ਵੀਡੀਓ ਹਿਮੇਸ਼ ਰੇਸ਼ਮੀਆ ਨੇ ਸ਼ੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਰਾਨੂ ਮੰਡਲ ਦਾ ਆਤਮ ਵਿਸ਼ਵਾਸ਼ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਹੈ ਅਤੇ ਗੀਤ ਦਾ ਅਨੰਦ ਵੀ ਨਾਲ ਨਾਲ ਮਾਣ ਰਹੇ ਹਨ। ਇਹ ਗੀਤ 2006 'ਚ ਆਈ ਫ਼ਿਲਮ 36 ਚਾਈਨਾ ਟਾਊਨ ਦੇ ਗੀਤ ਆਸ਼ਿਕੀ ਮੇਂ ਤੇਰੀ ਦਾ ਰੀਮੇਕ ਵਰਜ਼ਨ ਹੈ ਜਿਸ ਨੂੰ ਹਿਮੇਸ਼ ਰੇਸ਼ਮੀਆ ਨੇ ਹੀ ਗਾਇਆ ਸੀ।

ਹੋਰ ਵੇਖੋ : ਇਸ ਵਿਅਕਤੀ ਨੇ ਅਮਰੀਕਾ 'ਚ ਬਣਾਇਆ ਪਿੰਡ ਵਾਲਾ ਮਾਹੌਲ, ਤਿਆਰ ਕੀਤਾ ਤੂਤਾਂ ਵਾਲਾ ਖੂਹ, ਦੇਖੋ ਵੀਡੀਓ

ਪੱਛਮੀ ਬੰਗਾਲ ਦੇ ਰਾਣਾਘਾਟ ਰੇਲਵੇ ਸਟੇਸ਼ਨ ਤੋਂ ਗੀਤ ਗਾ ਕੇ ਵਾਇਰਲ ਹੋਈ ਰਾਨੂ ਮੰਡਲ ਦੀ ਜ਼ਿੰਦਗੀ ਹੁਣ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਸ਼ੋਸ਼ਲ ਮੀਡੀਆ 'ਤੇ ਰਾਨੂ ਮੰਡਲ ਦਾ ਹਰ ਇੱਕ ਵੀਡੀਓ ਨੂੰ ਕਰੋੜਾਂ ਲੋਕਾਂ ਵੱਲੋਂ ਦੇਖਿਆ ਜਾਂਦਾ ਹੈ। ਇਸ ਵੀਡੀਓ ਨੂੰ ਵੀ ਕੁਝ ਹੀ ਘੰਟਿਆਂ 'ਚ ਲੱਖਾਂ ਲੋਕਾਂ ਨੇ ਦੇਖਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network