ਇਸ ਬੰਦੇ ਨੇ ਬਦਲੀ ਹੈ ਰਾਨੂ ਮੰਡਲ ਦੀ ਕਿਸਮਤ, ਜਾਣੋਂ ਕੌਣ ਹੈ ਇਹ ਸਖਸ਼

Written by  Rupinder Kaler   |  August 27th 2019 04:32 PM  |  Updated: August 27th 2019 04:32 PM

ਇਸ ਬੰਦੇ ਨੇ ਬਦਲੀ ਹੈ ਰਾਨੂ ਮੰਡਲ ਦੀ ਕਿਸਮਤ, ਜਾਣੋਂ ਕੌਣ ਹੈ ਇਹ ਸਖਸ਼

ਸੋਸ਼ਲ ਮੀਡੀਆ ’ਤੇ ਸਟਾਰ ਬਣੀ ਰਾਨੂ ਮੰਡਲ ਦੀ ਕਿਸਮਤ ਬਦਲ ਗਈ ਹੈ । ਉਸ ਨੂੰ ਹਰ ਦਿਨ ਨਵੇਂ ਆਫਰ ਮਿਲ ਰਹੇ ਹਨ । ਇੱਥੋਂ ਤੱਕ ਕਿ ਰਾਨੂ ਦਾ ਇੱਕ ਗਾਣਾ ਫ਼ਿਲਮ ਵਿੱਚ ਵੀ ਆ ਰਿਹਾ ਹੈ । ਪਰ ਇਹ ਖ਼ਬਰ ਰਾਨੂ ਬਾਰੇ ਨਹੀਂ ਬਲਕਿ ਉਸ ਸਖਸ਼ ਬਾਰੇ ਹੈ, ਜਿਸ ਨੇ ਰਾਨੂ ਦੀ ਕਿਸਮਤ ਬਦਲੀ ਸੀ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਉਸ ਬੰਦੇ ਦੀ ਜਿਸ ਨੇ ਰਾਨੂ ਦੀ ਦੋ ਮਿੰਟ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ, ਤੇ ਉਸ ਨੂੰ ਸੋਸ਼ਲ ਮੀਡੀਆ ਦਾ ਸਟਾਰ ਬਣਾ ਦਿੱਤਾ ਸੀ ।

ਰਾਨੂ ਦੀ ਸਟੇਸ਼ਨ ਤੇ ਵੀਡੀਓ ਬਣਾ ਕੇ ਵਾਇਰਲ ਕਰਨ ਵਾਲੇ ਇਸ ਸਖਸ਼ ਦਾ ਨਾਂਅ ਅਤਿੰਦਰ ਚੱਕਰਵਤੀ ਹੈ । ਅਤਿੰਦਰ ਨੇ ਹੀ ਰਾਨੂ ਦਾ ਸਭ ਤੋਂ ਪਹਿਲਾਂ ਵੀਡੀਓ ਬਣਾ ਕੇ ਫੇਸਬੁੱਕ ਤੇ ਸ਼ੇਅਰ ਕੀਤਾ ਸੀ । ਉਸ ਸਮੇਂ ਅਤਿੰਦਰ ਨੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਛੋਟੀ ਜਿਹੀ ਕੋਸ਼ਿਸ਼ ਰਾਨੂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦੇਵੇਗੀ । ਏਨੀਂ ਦਿਨੀਂ ਰਾਨੂ ਜਿੱਥੇ ਵੀ ਜਾ ਰਹੀ ਹੈ ਉੱਥੇ ਅਤਿੰਦਰ ਵੀ ਨਜ਼ਰ ਆਉਂਦੇ ਹਨ ।

ਤੁਹਾਨੂੰ ਦਸ ਦਿੰਦੇ ਹਾਂ ਕਿ ਅਤਿੰਦਰ ਦੀ ਵਜ੍ਹਾ ਕਰਕੇ ਰਾਨੂ ਦੀ ਬਾਲੀਵੁੱਡ ਵਿੱਚ ਐਂਟਰੀ ਹੋ ਗਈ ਹੈ ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਮਿਊਜ਼ਿਕ ਡਾਈਰੈਕਟਰ ਹਿਮੇਸ਼ ਰੇਸ਼ਮਿਆ ਨੇ ਆਪਣੀ ਫ਼ਿਲਮ ਲਈ ਰਾਨੂ ਮੰਡਲ ਤੋਂ ਇੱਕ ਗਾਣਾ ਗਵਾਇਆ ਹੈ । ਇਸ ਗਾਣੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network