Advertisment

ਰਾਨੂੰ ਮੰਡਲ ਤੋਂ ਗਾਣਾ ਗਵਾਉਣ ਲਈ ਹਿਮੇਸ਼ ਰੇਸ਼ਮੀਆ ਨੂੰ ਕੀ-ਕੀ ਪਾਪੜ ਵੇਲਣੇ ਪਏ, ਵੀਡੀਓ ਆਇਆ ਸਾਹਮਣੇ

author-image
By Rupinder Kaler
New Update
ਰਾਨੂੰ ਮੰਡਲ ਤੋਂ ਗਾਣਾ ਗਵਾਉਣ ਲਈ ਹਿਮੇਸ਼ ਰੇਸ਼ਮੀਆ ਨੂੰ ਕੀ-ਕੀ ਪਾਪੜ ਵੇਲਣੇ ਪਏ, ਵੀਡੀਓ ਆਇਆ ਸਾਹਮਣੇ
Advertisment
ਪੱਛਮੀ ਬੰਗਾਲ ਦੇ ਰੇਲਵੇ ਸਟੇਸ਼ਨ ਤੇ ਗਾਣਾ ਗਾ ਕੇ ਮਸ਼ਹੂਰ ਹੋਈ ਰਾਨੂੰ ਮੰਡਲ ਦਾ ਨਾਂਅ ਅੱਜ ਹਰ ਇੱਕ ਦੀ ਜ਼ੁਬਾਨ ’ਤੇ ਹੈ । ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਤੋਂ ਬਾਅਦ ਰਾਨੂੰ ਮੰਡਲ ਹੁਣ ਹਿਮੇਸ਼ ਰੇਸ਼ਮੀਆ ਨਾਲ ਇੱਕ ਤੋਂ ਬਾਅਦ ਇੱਕ ਗਾਣੇ ਕਰ ਰਹੀ ਹੈ । ਪਰ ਕੀ ਤੁਹਾਨੂੰ ਪਤਾ ਹੈ ਕਿ ਰਾਨੂੰ ਤੋਂ ਗਾਣਾ ਗਵਾਉਣ ਲਈ ਹਿਮੇਸ਼ ਨੂੰ ਕਿੰਨੀ ਮਿਹਨਤ ਕਰਨੀ ਪਈ ਹੈ । ਸੋਸ਼ਲ ਮੀਡੀਆ ਤੇ ਹਿਮੇਸ਼ ਤੇ ਰਾਨੂੰ ਮੰਡਲ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਹਿਮੇਸ਼ ਰਾਨੂੰ ਨੂੰ ਵਾਰ ਵਾਰ ਸਮਝਾਉਂਦੇ ਨਜ਼ਰ ਆ ਰਹੇ ਹਨ । ਗਾਣਾ ਗਾਉਂਦੇ ਹੋਏ ਰਾਨੂੰ ਨੇ ਕਈ ਵਾਰ ਬਰੇਕ ਲਈ, ਇਸ ਦੌਰਾਨ ਹਿਮੇਸ਼ ਨੇ ਉਹਨਾਂ ਨੂੰ ਕਈ ਵਾਰ ਧੁੰਨ ਸਮਝਾਈ । ਰਾਨੂੰ ਫ਼ਿਲਮਾਂ ਦੇ ਗਾਣੇ ਸੁਣ ਕੇ ਗਾਉਂਦੀ ਹੁੰਦੀ ਸੀ, ਉਸ ਨੇ ਕਦੇ ਵੀ ਕਿਸੇ ਸੰਗੀਤਕਾਰ ਦੇ ਧੁੰਨ ਤੇ ਨਹੀਂ ਸੀ ਗਾਇਆ, ਇਸ ਲਈ ਹਿਮੇਸ਼ ਨੇ ਜਦੋਂ ਰਾਨੂੰ ਤੋਂ ਗਾਣਾ ਗਵਾਇਆ ਤਾਂ ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪਈ । ਕਈ ਘੰਟਿਆ ਦੇ ਰਿਆਜ਼ ਤੋਂ ਬਾਅਦ ਰਾਨੂੰ ਦਾ ਗਾਣਾ ਸੰਭਵ ਹੋ ਸਕਿਆ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment