ਖਰਾਬ ਮੈਕਅੱਪ ਕਰਕੇ ਰਾਨੂੰ ਮੰਡਲ ਨੂੰ ਟ੍ਰੋਲ ਕਰਨ ਵਾਲੇ ਲੋਕਾਂ ਨੂੰ ਉਸ ਦੇ ਪ੍ਰਸ਼ੰਸਕਾਂ ਨੇ ਦਿੱਤਾ ਇਸ ਤਰ੍ਹਾਂ ਠੋਕਵਾਂ ਜਵਾਬ

Written by  Rupinder Kaler   |  November 19th 2019 03:30 PM  |  Updated: November 19th 2019 03:34 PM

ਖਰਾਬ ਮੈਕਅੱਪ ਕਰਕੇ ਰਾਨੂੰ ਮੰਡਲ ਨੂੰ ਟ੍ਰੋਲ ਕਰਨ ਵਾਲੇ ਲੋਕਾਂ ਨੂੰ ਉਸ ਦੇ ਪ੍ਰਸ਼ੰਸਕਾਂ ਨੇ ਦਿੱਤਾ ਇਸ ਤਰ੍ਹਾਂ ਠੋਕਵਾਂ ਜਵਾਬ

ਆਪਣੀ ਗਾਇਕੀ ਨਾਲ ਹਰ ਇੱਕ ਨੂੰ ਕੀਲ ਕੇ ਰੱਖ ਦੇਣ ਵਾਲੀ ਰਾਨੂੰ ਮੰਡਲ ਏਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਖ਼ੂਬ ਟ੍ਰੋਲ ਹੋ ਰਹੀ ਹੈ । ਹਾਲ ਹੀ ਵਿੱਚ ਉਸ ਨੇ ਰੈਂਪ ਤੇ ਕੈਟ ਵਾਕ ਕੀਤੀ ਹੈ ਤੇ ਇਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ । ਪਰ ਇਸ ਦੌਰਾਨ ਰਾਨੂੰ ਮੰਡਲ ਆਪਣੇ ਓਵਰ ਮੇਕਅਪ ਕਰਕੇ ਮਜ਼ਾਕ ਦਾ ਪਾਤਰ ਬਣੀ ਹੈ ।ਰਾਨੂੰ ਮੰਡਲ ਦਾ ਮਜ਼ਾਕ ਉਡਾਉਣ ਵਾਲੇ ਮੀਮਜ਼ ਖ਼ੂਬ ਵਾਇਰਲ ਹੋ ਰਹੇ ਹਨ।

https://twitter.com/arvindsirlko/status/1195841038209998848

https://twitter.com/Mr_LoLwa/status/1195745425392721920

https://twitter.com/swaghmare12/status/1195764459924410368

ਇਸ ਸਭ ਦੇ ਚਲਦੇ ਰਾਨੂੰ ਮੰਡਲ ਦੇ ਕੁਝ ਪ੍ਰਸ਼ੰਸਕ ਉਸ ਦੇ ਬਚਾਅ 'ਚ ਅੱਗੇ ਆਏ ਹਨ । ਇਕ ਯੂਜ਼ਰ ਨੇ ਟਵੀਟ ਕੀਤਾ, ਉਨ੍ਹਾਂ ਨੂੰ ਟ੍ਰੋਲ ਨਾ ਕਰੋ। ਉਹ ਇਹ ਡਿਜ਼ਰਵ ਨਹੀਂ ਕਰਦੀ। ਇਕ ਯੂਜ਼ਰ ਨਾਜ਼ੀਆ ਨੇ ਟਵੀਟ ਕੀਤਾ, ਲੋਕ ਰਾਨੂੰ ਮੰਡਲ ਦੇ ਮੇਕਅਪ ਨੂੰ ਲੈ ਕੇ ਟਵੀਟ ਕਰ ਰਹੇ ਹਨ। ਸਚਮੁਚ ਬੇਰੁਜ਼ਗਾਰੀ ਕਿੰਨੀ ਵਧ ਗਈ ਹੈ।

https://twitter.com/jasuja/status/1195745816066936832

https://twitter.com/AdeebaloveB/status/1195923824430080000

ਉੱਥੇ ਹੀ ਯੂਜ਼ਰ ਮੋਨਿਕਾ ਨੇ ਲਿਖਿਆ, ਹਰ ਕੋਈ ਰਾਨੂੰ ਮੰਡਲ ਦਾ ਮਜ਼ਾਕ ਉਡਾ ਰਿਹਾ ਹੈ। ਯਾਦ ਰੱਖੋ ਕਿ ਕੋਈ ਆਪਣਾ ਲੁਕ ਨਹੀਂ ਬਦਲ ਸਕਦਾ ਪਰ ਤੁਸੀਂ ਲਾਜੀਕਲੀ ਬੋਲ ਸਕਦੇ ਹੋ। ਇਕ ਹੋਰ ਟਵਿੱਟਰ ਯੂਜ਼ਰ ਜਸਮੀਤ ਨੇ ਲਿਖਿਆ, ਮੈਂ ਮੰਨਦੀ ਹਾਂ ਕਿ ਮੇਕਅਪ ਖ਼ਰਾਬ ਸੀ ਪਰ ਇਹ ਮੇਕਅਪ ਕਰਨ ਵਾਲੇ ਦੀ ਗ਼ਲਤੀ ਸੀ।

https://twitter.com/Distilledwoman/status/1195777380909928449

ਤੁਹਾਨੂੰ ਦੱਸ ਦਿੰਦੇ ਹਾਂ ਕਿ ਰੇਲਵੇ ਸਟੇਸ਼ਨ 'ਤੇ ਰਹਿਣ ਵਾਲੀ ਰਾਨੂੰ ਮੰਡਲ ਕੁਝ ਮਹੀਨੇ ਪਹਿਲਾਂ ਆਪਣੇ ਗਾਣੇ ਕਾਰਨ ਸੁਰਖੀਆਂ 'ਚ ਆਈ ਸੀ। ਉਸ ਨੂੰ ਹਿਮੇਸ਼ ਰੇਸ਼ਮੀਆ ਨਾਲ ਪਲੇਅਬੈਕ ਸਿੰਗਿੰਗ ਦਾ ਵੀ ਮੌਕਾ ਮਿਲਿਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network