ਰਾਨੂੰ ਮੰਡਲ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਮਚਾਈ ਤੜਥੱਲੀ

written by Rupinder Kaler | December 02, 2019

ਰੇਲਵੇ ਸਟੇਸ਼ਨ ਤੇ ਗਾਣੇ ਗਾ ਕੇ ਮਸ਼ਹੂਰ ਹੋਈ ਰਾਨੂੰ ਮੰਡਲ ਲਗਾਤਾਰ ਸੁਰਖੀਆਂ ਵਿੱਚ ਹੈ । ਰਾਨੂੰ ਮੰਡਲ ਦੀ ਹਰ ਹਰਕਤ ਤੇ ਲੋਕਾਂ ਦੀ ਤਿੱਖੀ ਨਜ਼ਰ ਹੁੰਦੀ ਹੈ । ਹੁਣ ਇੱਕ ਹੋਰ ਵੀਡੀਓ ਰਾਨੂੰ ਮੰਡਲ ਦੀ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਗਾਣੇ ਦੇ ਬੋਲ ਭੁੱਲ ਗਈ ਹੈ । ਰਾਨੂੰ ਮੰਡਲ ਦਾ ਇਹ ਵੀਡੀਓ ਟ੍ਰੈਂਡ ਵਿੱਚ ਹੈ । ਇਸ ਵੀਡੀਓ ਵਿੱਚ ਰਾਨੂੰ ਆਪਣਾ ਗਾਣਾ ਤੇਰੀ ਮੇਰੀ ਕਹਾਣੀ ਦੇ ਬੋਲ ਭੁੱਲ ਗਈ ਹੈ ।

https://www.instagram.com/p/B1ihC5whq-j/

ਇਹ ਉਹੀ ਗਾਣਾ ਹੈ ਜਿਸ ਨਾਲ ਰਾਨੂੰ ਦੀ ਕਿਸਮਤ ਬਦਲੀ ਹੈ, ਜਿਸ ਨਾਲ ਉਸ ਦਾ ਭਵਿੱਖ ਸਵਰਿਆ ਹੈ । ਏਨਾਂ ਹੀ ਨਹੀਂ ਉਹ ਇਸ ਵੀਡੀਓ ਵਿੱਚ ਖੁਦ ਕਬੂਲ ਰਹੀ ਹੈ ਕਿ ਉਹ ਇਸ ਦੇ ਬੋਲ ਭੁੱਲ ਗਈ ਹੈ । ਦਰਅਸਲ ਰਾਨੂੰ ਇੱਕ ਈਵੈਂਟ ਵਿੱਚ ਪਹੁੰਚੀ ਦੀ ਜਿੱਥੇ ਪੱਤਰਕਾਰ ਬਰਖਾ ਦੱਤ ਉਸ ਨੂੰ ਕਹਿੰਦੀ ਹੈ ਕਿ ਕੋਈ ਗਾਣਾ ਸੁਣਾਵੇ ।

https://www.instagram.com/p/B2R5Ze2AZxI/

ਰਾਨੂੰ ਕਹਿੰਦੀ ਹੈ ਕਿ ਹਿਮੇਸ਼ ਦੇ ਨਾਲ ਜਿਹੜਾ ਗਾਣਾ ਗਾਇਆ ਸੀ ਉਹ ਸੁਣਾਵਾਂ ਤਾਂ ਬਰਖਾ ਦੱਤ ਕਹਿੰਦੀ ਹੈ ਕਿ ਕੋਈ ਵੀ ਸੁਣਾ ਦੇ । ਇਸ ਤੋਂ ਬਾਅਦ ਰਾਨੂੰ ਮਾਈਕ ਹੱਥ ਵਿੱਚ ਫੜਦੀ ਹੈ ਤੇ ਕੁਝ ਸੋਚਦੀ ਹੈ ਕਿ ਮੈਂ ਤਾਂ ਗਾਣਾ ਭੁੱਲ ਗਈ । ਰਾਨੂੰ ਦੀ ਹੈ ਵੀਡੀਓ ਟ੍ਰੈਂਡ ਵਿੱਚ ਹੈ, ਲੋਕ ਲਗਾਤਾਰ ਇਸ ਵੀਡੀਓ ਤੇ ਕਮੈਂਟ ਕਰ ਰਹੇ ਹਨ ।

https://www.instagram.com/p/B5dtBR4nvCD/

You may also like