ਲੰਮੀ ਜੱਦੋ-ਜਹਿਦ ਤੋਂ ਬਾਅਦ ਰਾਨੂੰ ਮੰਡਲ ਤੇ ਉਸ ਦੀ ਧੀ ਹੋਈਆਂ ਇੱਕਠੀਆਂ, ਵੀਡੀਓ ਆਇਆ ਸਾਹਮਣੇ

Written by  Rupinder Kaler   |  September 09th 2019 04:41 PM  |  Updated: September 09th 2019 04:41 PM

ਲੰਮੀ ਜੱਦੋ-ਜਹਿਦ ਤੋਂ ਬਾਅਦ ਰਾਨੂੰ ਮੰਡਲ ਤੇ ਉਸ ਦੀ ਧੀ ਹੋਈਆਂ ਇੱਕਠੀਆਂ, ਵੀਡੀਓ ਆਇਆ ਸਾਹਮਣੇ

ਰਾਨੂੰ ਮੰਡਲ ਹੁਣ ਸੋਸ਼ਲ ਮੀਡੀਆ ਦੀ ਸਟਾਰ ਹੋਣ ਦੇ ਨਾਲ ਨਾਲ ਸੈਲੀਬ੍ਰਿਟੀ ਵੀ ਬਣ ਗਈ ਹੈ । ਪੂਰਾ ਦੇਸ਼ ਉਸ ਨੂੰ ਪਹਿਚਾਣਦਾ ਹੈ । ਉਹ ਸਟੇਜ ਤੇ ਪ੍ਰਫਾਰਮੈਂਸ ਦਿੰਦੀ ਹੈ । ਹਿਮੇਸ਼ ਰੇਸ਼ਮੀਆ ਦੀ ਫ਼ਿਲਮ ਵਿੱਚ ਉਸ ਦੇ ਤਿੰਨ ਗਾਣੇ ਵੀ ਆ ਰਹੇ ਹਨ । ਰਾਨੂੰ ਜਿੱਥੇ ਜਾਂਦੀ ਹੈ ਉੱਥੇ ਲੋਕਾਂ ਦੀ ਭੀੜ ਇੱਕਠੀ ਹੋ ਜਾਂਦੀ ਹੈ ।ਉਸ ਦੀ ਅਵਾਜ਼ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਦੀਵਾਨੇ ਹਨ ।

https://www.instagram.com/p/B16HJI4nbEl/

ਰਾਨੂੰ ਸਟਾਰ ਬਣੀ ਤਾਂ ਉਸ ਦੀ 10 ਸਾਲ ਪਹਿਲਾਂ ਵਿੱਛੜੀ ਧੀ ਅਲਿਜਾਬੈਥ ਵੀ ਉਸ ਕੋਲ ਆ ਗਈ । ਇਸ ਸਭ ਦੇ ਚਲਦੇ ਰਾਨੂੰ ਮੰਡਲ ਤੇ ਉਸ ਦੀ ਧੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ਵਿੱਚ ਅਲਿਜਾਬੈਥ ਵੀ ਆਪਣੀ ਮਾਂ ਵਾਂਗ ਗਾਣਾ ਗਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਵਿੱਚ ਰਾਨੂੰ ਮੰਡਲ ਵੀ ਆਪਣੀ ਧੀ ਦਾ ਸਾਥ ਦਿੰਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/B12hdvZnBbU/

ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਮਾਂ ਬੇਟੀ ‘ਆਜ ਕਲ ਤੇਰੇ ਮੇਰੇ ਪਿਆਰ ਕੇ ਚਰਚੇ’ ਗਾਉਂਦੀਆਂ ਹੋਈਆ ਨਜ਼ਰ ਆ ਰਹੀਆਂ ਹਨ ।

https://www.instagram.com/p/B1tW5PDHsUy/?utm_source=ig_embed&utm_campaign=embed_video_watch_again

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਾਨੂੰ ਦੀ ਧੀ ਨੇ ਉਸ ਕਲੱਬ ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ ਜਿਹੜਾ ਕਿ ਰਾਨੂੰ ਦੀ ਦੇਖ ਭਾਲ ਕਰ ਰਿਹਾ ਸੀ । ਰਾਨੂੰ ਦੀ ਧੀ ਦਾ ਇਲਜ਼ਾਮ ਸੀ ਕਿ ਇਸ ਕਲੱਬ ਦੇ ਮੈਂਬਰ ਉਸ ਨੂੰ ਰਾਨੂੰ ਨਾਲ ਮਿਲਣ ਨਹੀਂ ਦੇ ਰਹੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network