ਰਾਨੂੰ ਮੰਡਲ ਦਾ ਹੁਣ ਮੀਡੀਆ ਨਾਲ ਪਿਆ ਪੰਗਾ, ਸੋਸ਼ਲ ਮੀਡੀਆ ’ਤੇ ਇਸ ਵੀਡੀਓ ਨੇ ਮਚਾਈ ਤੜਥੱਲੀ

Written by  Rupinder Kaler   |  November 09th 2019 12:03 PM  |  Updated: November 09th 2019 12:03 PM

ਰਾਨੂੰ ਮੰਡਲ ਦਾ ਹੁਣ ਮੀਡੀਆ ਨਾਲ ਪਿਆ ਪੰਗਾ, ਸੋਸ਼ਲ ਮੀਡੀਆ ’ਤੇ ਇਸ ਵੀਡੀਓ ਨੇ ਮਚਾਈ ਤੜਥੱਲੀ

ਲਤਾ ਮੰਗੇਸ਼ਕਰ ਦਾ ਗਾਣਾ ਗਾ ਕੇ ਰਾਤੋ ਰਾਤ ਸਟਾਰ ਬਣਨ ਵਾਲੀ ਰਾਨੂੰ ਮੰਡਲ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਸੁਰਖੀਆਂ ਬਣ ਰਹੀ ਹੈ । ਇਸ ਵਾਰ ਇੰਟਰਨੈੱਟ ਤੇ ਵਾਇਰਲ ਹੋਣ ਦਾ ਕਾਰਨ ਉਹਨਾਂ ਦਾ ਕੋਈ ਨਵਾਂ ਗਾਣਾ ਨਹੀਂ ਬਲਕਿ ਉਹਨਾਂ ਦਾ ਹਾਈ ਲੈਵਲ ਐਟੀਟਿਊਡ ਹੈ, ਜਿਸ ਨੂੰ ਦੇਖ ਕੇ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ ।

ਹਾਲ ਹੀ ਵਿੱਚ ਰਾਨੂੰ ਮੰਡਲ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਮੀਡੀਆ ਦੇ ਸਾਹਮਣੇ ਕਾਫੀ ਅਜੀਬ ਵਰਤਾਅ ਕਰ ਰਹੀ ਹੈ । ਇਸ ਵੀਡੀਓ ਵਿੱਚ ਇੱਕ ਰਿਪੋਰਟਰ ਰਾਨੂੰ ਮੰਡਲ ਨੂੰ ਪੁੱਛਦਾ ਹੈ, ਕੀ ਤੁਸੀਂ ਮੰਨਦੇ ਹੋ ਕਿ ਸੁਫ਼ਨੇ ਸੱਚ ਹੁੰਦੇ ਹਨ, ਤੁਹਾਨੂੰ ਏਨਾਂ ਕੁਝ ਮਿਲਿਆ ਹੈ ਜ਼ਿੰਦਗੀ ਵਿੱਚ ।

https://www.instagram.com/p/B4mLIj5Brxi/

ਇਹ ਸਵਾਲ ਪੁੱਛੇ ਜਾਣ ਤੇ ਰਾਨੂੰ ਮੰਡਲ ਪੌਪਕੋਰਨ ਖਾਂਦੀ ਦਿਖਾਈ ਦੇ ਰਹੀ ਸੀ, ਫਿਰ ਅਜੀਬ ਮੂੰਹ ਬਣਾ ਕੇ ਕਹਿਦੀ ਹੈ ਕਿ ਕੁਝ ਸੁਣਿਆ ਨਹੀਂ ।

https://www.instagram.com/p/B4RvsGrhm7w/

ਰਾਨੂੰ ਮੰਡਲ ਦੀ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ।ਰਾਨੂੰ ਦਾ ਬਦਲਿਆ ਹੋਇਆ ਰਵੱਈਆ ਦੇਖ ਕੇ ਲੋਕ ਉਸ ਨੂੰ ਟਰੋਲ ਕਰ ਰਹੇ ਹਨ । ਇਸ ਤੋਂ ਪਹਿਲਾਂ ਵੀ ਰਾਨੂੰ ਮੰਡਲ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਆਪਣੀ ਕਿਸੇ ਪ੍ਰਸ਼ੰਸਕ ਨਾਲ ਖਹਿਬੜਦੀ ਹੋਈ ਨਜ਼ਰ ਆ ਰਹੀ ਹੈ ।

https://www.youtube.com/watch?v=Z671VkvBLs4


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network