ਪੂਜਾ ਭੱਟ ਤੇ ਮਹੇਸ਼ ਭੱਟ ਤੋਂ ਪਰੇਸ਼ਾਨ ਹੋ ਕੇ ਇਸ ਅਦਾਕਾਰ ਨੂੰ ਛੱਡਣਾ ਪਿਆ ਸੀ ਆਪਣਾ ਦੇਸ਼

written by Rupinder Kaler | September 01, 2020

ਫ਼ਿਲਮੀ ਦੁਨੀਆ ਵਿੱਚ ਹੀਰੋ ਹੀਰੋਇਨਾਂ ਦੇ ਕਿੱਸੇ ਅਕਸਰ ਸੁਣਨ ਨੂੰ ਮਿਲ ਜਾਂਦੇ ਹਨ । ਇਸੇ ਤਰ੍ਹਾਂ ਦਾ ਇੱਕ ਕਿੱਸਾ ਹੈ ਰਣਵੀਰ ਸ਼ੌਰੀ ਅਤੇ ਪੂਜਾ ਭੱਟ ਦਾ । ਰਣਵੀਰ ਦਾ ਨਾਂਅ ਕੁਝ ਸਾਲ ਪਹਿਲਾਂ ਪੂਜਾ ਭੱਟ ਨਾਲ ਜੁੜਿਆ ਸੀ । ਦੋਹਾਂ ਦੇ ਰਿਸ਼ਤੇ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ । ਪਰ ਇਸ ਰਿਸ਼ਤੇ ਦਾ ਅੰਤ ਬਹੁਤ ਹੀ ਬੁਰਾ ਹੋਇਆ । ਇਸ ਰਿਸ਼ਤੇ ਨੂੰ ਲੈ ਕੇ ਰਣਵੀਰ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਸ ‘ਤੇ ਅਕਸਰ ਦੋਸ਼ ਲੱਗਦੇ ਹਨ ਕਿ ਉੇਹ ਪੂਜਾ ਭੱਟ ਨੂੰ ਪ੍ਰਤਾੜਿਤ ਕਰਦਾ ਸੀ ।

https://www.instagram.com/p/CBLRicbFq1X/

ਪਰ ਅਸਲ ਗੱਲ ਇਹ ਹੈ ਕਿ ਉਹ ਇਸ ਰਿਸ਼ਤੇ ਕਰਕੇ ਪ੍ਰਤਾੜਿਤ ਹੋਏ ਸਨ । ਰਣਵੀਰ ਨੇ ਦੱਸਿਆ ਕਿ ਇਸ ਵਜ੍ਹਾ ਕਰਕੇ ਉਹਨਾਂ ਨੂੰ ਦੇਸ਼ ਤੱਕ ਛੱਡਣਾ ਪੈ ਗਿਆ ਸੀ । ਇਹ ਲੋਕ ਪਾਵਰਫੁੱਲ ਸਨ ਤੇ ਮੀਡੀਆ ਵਿੱਚ ਉਹਨਾਂ ਦਾ ਸਿੱਕਾ ਚਲਦਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਰਣਵੀਰ ਸ਼ੌਰੀ ਦਾ ਕੋਂਕਣਾ ਸੇਨ ਸ਼ਰਮਾ ਨਾਲ ਤਲਾਕ ਹੋਇਆ ਹੈ । ਇਹਨਾਂ ਦੋਹਾਂ ਨੇ 2010 ਵਿੱਚ ਵਿਆਹ ਕੀਤਾ ਸੀ ।

https://www.instagram.com/p/CBLRe5PFpDn/

You may also like