ਰਣਵੀਰ ਤੇ ਆਲੀਆ ਨੇ ਕਪਿਲ ਦੀ ਅਗਲੀ ਫਿਲਮ ਦਾ ਕੀਤਾ ਐਲਾਨ, ਦੇਖੋ ਵੀਡੀਓ

Written by  Aaseen Khan   |  February 07th 2019 03:34 PM  |  Updated: February 07th 2019 04:53 PM

ਰਣਵੀਰ ਤੇ ਆਲੀਆ ਨੇ ਕਪਿਲ ਦੀ ਅਗਲੀ ਫਿਲਮ ਦਾ ਕੀਤਾ ਐਲਾਨ, ਦੇਖੋ ਵੀਡੀਓ

ਰਣਵੀਰ ਤੇ ਆਲੀਆ ਨੇ ਕਪਿਲ ਦੀ ਅਗਲੀ ਫਿਲਮ ਦਾ ਕੀਤਾ ਐਲਾਨ, ਦੇਖੋ ਵੀਡੀਓ : ਰਣਵੀਰ ਸਿੰਘ ਅਤੇ ਆਲੀਆ ਭੱਟ ਇਹਨਾਂ ਦਿਨਾਂ 'ਚ ਆਪਣੀ ਆਉਣ ਵਾਲੀ ਫ‍ਿਲਮ ਗਲੀ ਬੋਆਏ ਦੇ ਪ੍ਰਮੋਸ਼ਨ 'ਚ ਬਿਜ਼ੀ ਚੱਲ ਰਹੇ ਹਨ।ਰਣਵੀਰ ਸਿੰਘ ਦੀਆਂ ਫਿਲਮ ਦੀ ਪ੍ਰਮੋਸ਼ਨ ਦੌਰਾਨ ਕਈ ਵਿਵਾਦਿਤ ਵੀਡੀਓਜ਼ ਵੀ ਵਾਇਰਲ ਹੋ ਚੁੱਕੀਆਂ ਹਨ। ਕਿਤੇ ਰਣਵੀਰ ਸਿੰਘ ਨੇ ਸਟੇਜ ਤੋਂ ਕੁੱਦ ਕੇ ਦਰਸ਼ਕ ਜ਼ਖਮੀ ਕਰ ਦਿੱਤੇ ਅਤੇ ਕਿਤੇ ਉਹਨਾਂ ਦਾ ਵਿਵਾਦਿਤ ਬਿਆਨਾਂ ਵਾਲਾ ਵੀਡੀਓ ਚਰਚਾ 'ਚ ਬਣਿਆ ਹੋਇਆ ਹੈ।

ਫਿਲਮ ਦੀ ਪ੍ਰਮੋਸ਼ਨ ਦੌਰਾਨ ਆਲੀਆ ਭੱਟ ਅਤੇ ਰਣਵੀਰ ਸਿੰਘ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ ਹਨ ਜਿੱਥੇ ਦੋਨਾਂ ਨੇ ਖੂਬ ਮਸਤੀ ਕੀਤੀ ਹੈ। ਸ਼ੋਅ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਰਣਵੀਰ ਅਤੇ ਆਲੀਆ ਦੀ ਇੱਕ ਨਵੀਂ ਫਿਲਮ ਆ ਰਹੀ ਹੈ ਫਨੀ ਬੁਆਏ ਜਿਸਦਾ ਪੋਸਟਰ ਵੀ ਜਾਰੀ ਕਰ ਦਿੱਤਾ ਹੈ । ਜੇ ਤੁਸੀਂ ਸਮਝ ਰਹੇ ਕਿ ਰਣਵੀਰ ਅਤੇ ਆਲੀਆ ਕੋਈ ਕਾਮੇਡੀ ਫਿਲਮ ਲੈ ਕੇ ਆ ਰਹੇ ਨੇ ਤਾਂ ਅਜਿਹਾ ਨਹੀਂ ।ਦਰਅਸਲ ਰਣਵੀਰ ਅਤੇ ਆਲੀਆ ਕਪਿਲ ਦੇ ਸ਼ੋਅ 'ਚ ਆਏ ਸਨ ਅਤੇ ਉਹ ਮਜ਼ਾਕ –ਮਜ਼ਾਕ 'ਚ ਹੀ ਇਸ ਫਿਲਮ ਦਾ ਐਲਾਨ ਕਰ ਗਏ । ਜਦਕਿ ਅਜਿਹੀ ਕੋਈ ਫਿਲਮ ਹੈ ਹੀ ਨਹੀਂ ।

ਹੋਰ ਵੇਖੋ : ਜਸਵਿੰਦਰ ਭੱਲਾ ਨੇ ਫਿਲਮ ‘ਉੜਾ ਆੜਾ’ ਲਈ ਦਿੱਤਾ ਖਾਸ ਸੰਦੇਸ਼, ਹਰ ਇੱਕ ਪੰਜਾਬੀ ਲਈ ਜ਼ਰੂਰੀ, ਦੇਖੋ ਵੀਡੀਓ

ਕਪਿਲ ਸ਼ਰਮਾ ਦੇ ਸ਼ੋਅ 'ਚ ਰਣਵੀਰ ਅਤੇ ਆਲੀਆ ਨੇ ਅਜਿਹੀ ਬਹੁਤ ਸਾਰੀ ਮਸਤੀ ਕੀਤੀ ਹੈ।ਫਿਲਮ ਗਲੀ ਬੋਆਏ ਦਾ ਨਿਰਦੇਸ਼ਨ ਜ਼ੋਯਾ ਅਖਤਰ ਕਰ ਰਹੇ ਹਨ। ਫਿਲਮ 14 ਫਰਵਰੀ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।ਫਿਲਮ ਇੱਕ ਰੈਪਰ ਦੀ ਜ਼ਿੰਦਗੀ ਦਰਸਾ ਰਹੀ ਹੈ ਤਾਂ ਜ਼ਾਹਿਰ ਹੈ ਪੌਪ ਮਿਊਜ਼ਿਕ ਭਰਪੂਰ ਹੋਣ ਵਾਲਾ ਹੈ , ਤੇ ਟਰੇਲਰ ‘ਚ ਉਸ ਦਾ ਨਮੂਨਾ ਨਜ਼ਰ ਵੀ ਆ ਰਿਹਾ ਹੈ।ਕਪਿਲ ਸ਼ਰਮਾ ਦੇ ਸ਼ੋਅ 'ਚ ਵੀ ਰਣਵੀਰ ਸਿੰਘ ਰੈਪਰ ਦੇ ਰੂਪ 'ਚ ਹੀ ਪਹੁੰਚੇ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network