ਦੁਬਈ ਐਕਸਪੋ ਵਿੱਚ ਪਹੁੰਚੇ ਰਣਵੀਰ ਸਿੰਘ, ਫ਼ਿਲਮ RRR ਦੀ ਕੀਤੀ ਤਰੀਫ

written by Pushp Raj | March 29, 2022

ਬਾਲੀਵੁੱਡ ਦੇ ਅਤਰੰਗੀ ਅਦਾਕਾਰ ਰਣਵੀਰ ਸਿੰਘ ਦੁਬਈ ਐਕਸਪੋ ਵਿੱਚ ਸ਼ਾਮਲ ਹੋਣ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਇਥੇ ਬਾਲੀਵੁੱਡ ਨੰਬਰ ਉੱਤੇ ਜਮ ਕੇ ਡਾਂਸ ਕੀਤਾ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਦੇਸ਼ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਵੀ ਡਾਂਸ ਕਰਦੇ ਹੋਏ ਵਿਖਾਈ ਦਿੱਤੇ। ਦੁਬਈ ਐਕਸਪੋ ਦੇ ਇੰਡੀਆ ਪੈਵੇਲੀਅਨ ਵਿਖੇ 'ਦਿ ਗਲੋਬਲ ਰੀਚ ਆਫ ਇੰਡੀਅਨ ਮੀਡੀਆ ਐਂਡ ਐਂਟਰਟੇਨਮੈਂਟ ਇੰਡਸਟਰੀ' 'ਤੇ ਅਦਾਕਾਰ ਰਣਵੀਰ ਸਿੰਘ ਨਾਲ ਗੱਲਬਾਤ ਕੀਤੀ।

ਕੇਂਦਰੀ ਸੂਚਨਾ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦੁਬਈ ਵਿੱਚ ਰਹਿਣ ਵਾਲੇ ਭਾਰਤੀ ਹੀ ਭਾਰਤ ਦੇ ਅਸਲ ਬ੍ਰਾਂਡ ਅੰਬੈਸਡਰ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਮੰਡਪ 17 ਲੱਖ ਦਰਸ਼ਕਾਂ ਦੇ ਨਾਲ ਭਾਰੀ ਭੀੜ ਖਿੱਚਣ ਵਾਲਾ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਸ਼ ਭਾਰਤ ਦੀ ਆਜ਼ਾਦੀ ਦੇ 75 ਸਾਲ ਦਾ ਜਸ਼ਨ ਮਨਾ ਰਿਹਾ ਹੈ ਅਤੇ ਇਸ ਦੇ ਜਸ਼ਨ ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ ਹੋ ਰਹੇ ਹਨ।

ਇਸ ਦੇ ਨਾਲ ਹੀ ਰਣਵੀਰ ਸਿੰਘ ਨੇ ਬਾਲੀਵੁੱਡ ਅਤੇ ਸਾਊਥ ਫਿਲਮ ਇੰਡਸਟਰੀ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਹੈ। ਰਣਵੀਰ ਨੇ ਕਿਹਾ ਕਿ ਭਾਰਤੀ ਸਮੱਗਰੀ ਵਿਸ਼ਵ ਮੰਚ 'ਤੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣ ਦੀ ਕਗਾਰ 'ਤੇ ਹੈ।


ਰਣਵੀਰ ਸਿੰਘ ਨੇ ਕਿਹਾ, "ਭਾਰਤੀ ਮਨੋਰੰਜਨ ਵਿਸ਼ਵ ਪੱਧਰ 'ਤੇ ਵਿਸਫੋਟ ਕਰਨ ਜਾ ਰਿਹਾ ਹੈ। ਸਾਡੀਆਂ ਕਹਾਣੀਆਂ ਲੋਕਾਂ ਨਾਲ ਗੂੰਜਦੀਆਂ ਹਨ ਅਤੇ ਸੱਭਿਆਚਾਰਕ ਸੀਮਾਵਾਂ ਨੂੰ ਪਾਰ ਕਰਦੀਆਂ ਹਨ ਅਤੇ ਵਿਦੇਸ਼ਾਂ ਵਿੱਚ ਭਾਰਤੀ ਫਿਲਮਾਂ ਰਾਹੀਂ ਭਾਰਤ ਨਾਲ ਜੁੜਦੀਆਂ ਹਨ।

ਹੋਰ ਪੜ੍ਹੋ : 5 ਸਾਲਾਂ ਬਾਅਦ ਪੂਰੀ ਹੋਈ ਫ਼ਿਲਮ ਬ੍ਰਹਮਾਸਤਰ ਦੀ ਸ਼ੂਟਿੰਗ, ਆਲਿਆ ਭੱਟ ਤੇ ਰਣਬੀਰ ਕਪੂਰ ਪਹੁੰਚੇ ਮੰਦਰ

ਐਕਸਪੋ ,ਦੌਰਾਨ, ਦੋਹਾਂ ਨੇ ਐਕਸਪੋ ਦੇ ਆਯੋਜਨ ਲਈ ਦੁਬਈ ਦੀ ਸ਼ਲਾਘਾ ਕੀਤੀ, ਜੋ ਕਿ ਮਹਾਂਮਾਰੀ ਦੇ ਬਾਵਜੂਦ ਇੱਕ ਵੱਡੀ ਸਫਲਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸੈਰ-ਸਪਾਟੇ ਦੀਆਂ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵੱਡੇ ਸ਼ਹਿਰਾਂ ਅਤੇ ਰਾਜਾਂ ਦੇ ਵਿਲੱਖਣ ਪਹਿਲੂਆਂ ਦੀ ਵਰਤੋਂ ਕਰ ਸਕਦਾ ਹੈ ਅਤੇ ਉਨ੍ਹਾਂ ਦੀਆਂ ਸ਼ਕਤੀਆਂ 'ਤੇ ਧਿਆਨ ਕੇਂਦਰਿਤ ਕਰ ਸਕਦਾ ਹੈ।

ਗੱਲਬਾਤ ਦੌਰਾਨ ਰਣਵੀਰ ਸਿੰਘ ਨੇ ਹਾਲ ਹੀ 'ਚ ਰਿਲੀਜ਼ ਹੋਈ ਫਿਲਮ RRR ਬਾਰੇ ਕਿਹਾ, 'ਉਦਾਹਰਨ ਲਈ RRR ਨੂੰ ਦੇਖੋ, ਇਹ ਇਕੱਲੀ ਹੀ ਸਾਰੀਆਂ ਬਾਲੀਵੁੱਡ ਫਿਲਮਾਂ ਨੂੰ ਬਾਕਸ ਆਫਿਸ 'ਤੇ ਪਿਛੇ ਛੱਡ ਦੇ ਰਹੀ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।'' ਰਣਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਰਆਰਆਰ ਦੇ ਗੀਤ ਨਾਟੋ-ਨਾਟੋ ਲਈ ਕੋਰਸ ਕੀਤਾ ਹੈ।

You may also like