ਧਰਮਸ਼ਾਲਾ 'ਚ ਕਪਿਲ ਦੇਵ ਤੋਂ ਕ੍ਰਿਕੇਟ ਦੇ ਗੁਰ ਸਿੱਖ ਰਹੇ ਹਨ ਰਣਵੀਰ ਸਿੰਘ  

Written by  Rupinder Kaler   |  April 06th 2019 04:31 PM  |  Updated: April 06th 2019 04:35 PM

ਧਰਮਸ਼ਾਲਾ 'ਚ ਕਪਿਲ ਦੇਵ ਤੋਂ ਕ੍ਰਿਕੇਟ ਦੇ ਗੁਰ ਸਿੱਖ ਰਹੇ ਹਨ ਰਣਵੀਰ ਸਿੰਘ  

ਫ਼ਿਲਮ '83' ਦੀ ਸ਼ੁਟਿੰਗ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ । ਫ਼ਿਲਮ ਦੇ ਲੀਡ ਐਕਟਰ ਰਣਵੀਰ ਸਿੰਘ ਤੇ ਫ਼ਿਲਮ ਦੀ ਹੋਰ ਟੀਮ ਮੌਜੂਦਾ ਸਮੇਂ ਵਿੱਚ ਧਰਮਸ਼ਾਲਾ ਵਿੱਚ ਟ੍ਰੇਨਿੰਗ ਕਰ ਰਹੇ ਹਨ । ਫ਼ਿਲਮ ਵਿੱਚ ਰਣਵੀਰ ਸਿੰਘ ਕਪਿਲ ਦੇਵ ਦੀ ਭੂਮਿਕਾ ਨਿਭਾ ਰਹੇ ਹਨ । ਫ਼ਿਲਮ 1983 ਵਿੱਚ ਭਾਰਤੀ ਕ੍ਰਿਕੇਟ ਟੀਮ ਵੱਲੋਂ ਜਿੱਤੇ ਗਏ ਵਰਲਡ ਕੱਪ ਤੇ ਅਧਾਰਿਤ ਹੈ ।

Ranveer Singh, cast of '83 begin training with Kapil Dev Ranveer Singh, cast of '83 begin training with Kapil Dev

ਹਾਲ ਹੀ ਵਿੱਚ ਰਣਵੀਰ ਸਿੰਘ ਵੱਲੋਂ ਕਪਿਲ ਦੇ ਨਾਲ ਕੀਤੀ ਜਾ ਰਹੀ ਟ੍ਰੇਨਿੰਗ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆ ਹਨ । ਕਪਿਲ ਤੋਂ ਇਲਾਵਾ ਫ਼ਿਲਮ ਦੀ ਟੀਮ ਨੂੰ ਸਾਬਕਾ ਕ੍ਰਿਕੇਟਰ ਬਲਵਿੰਦਰ ਸੰਧੂ ਅਤੇ ਯਸ਼ਪਾਲ ਸ਼ਰਮਾ ਵੀ ਟ੍ਰੇਨਿੰਗ ਦੇ ਰਹੇ ਹਨ । ਇਸ ਗੱਲ ਦਾ ਜਦੋਂ ਰਣਵੀਰ ਦੇ ਪ੍ਰਸ਼ੰਸਕਾਂ ਨੂੰ ਪਤਾ ਲੱਗਿਆ ਕਿ ਰਣਵੀਰ ਇੱਥੇ ਟ੍ਰੇਨਿੰਗ ਕਰ ਰਹੇ ਹਨ ਤਾਂ ਸਟੇਡੀਅਮ ਦੇ ਬਾਹਰ ਲੋਕਾਂ ਦੀ ਭੀੜ ਲੱਗ ਗਈ ।

Ranveer Singh, cast of '83 begin training with Kapil Dev Ranveer Singh, cast of '83 begin training with Kapil Dev

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਫ਼ਿਲਮ ਕਬੀਰ ਖ਼ਾਨ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ । ਇਸ ਫ਼ਿਲਮ ਵਿੱਚ ਐਮੀ ਵਿਰਕ, ਹਾਰਡੀ ਸੰਧੂ ਵੀ ਕਿਰਦਾਰ ਨਿਭਾ ਰਹੇ ਹਨ । ਇਹ ਫ਼ਿਲਮ ਅਗਲੇ ਸਾਲ ਅਪ੍ਰੈਲ ਵਿੱਚ ਰਿਲੀਜ਼ ਹੋਵੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network