ਰਣਵੀਰ ਸਿੰਘ ਨੇ ਖ਼ਾਸ ਅੰਦਾਜ਼ 'ਚ ਕਪਿਲ ਦੇਵ ਨੂੰ ਦਿੱਤੀ ਜਨਮਦਿਨ ਦੀ ਵਧਾਈ, ਫੈਨਜ਼ ਕਰ ਰਹੇ ਪਸੰਦ

written by Pushp Raj | January 07, 2022

ਸਾਬਕਾ ਕ੍ਰਿਕਟਰ ਕਪਿਲ ਦੇਵ ਨੇ 6 ਜਨਵਰੀ ਨੂੰ ਆਪਣਾ 63ਵਾਂ ਜਨਮਦਿਨ ਮਨਾਇਆ। ਇਸ ਮੌਕੇ ਮਸ਼ਹੂਰ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਉਨ੍ਹਾਂ ਦੇ ਇਸ ਖ਼ਾਸ ਦਿਨ 'ਤੇ ਉਨ੍ਹਾਂ ਨੂੰ ਖ਼ਾਸ ਅੰਦਾਜ਼ ਵਿੱਚ ਵਧਾਈ ਦਿੱਤੀ।ਰਣਵੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਪਿਲ ਦੇਵ ਨਾਲ ਆਪਣੀ ਇੱਕ ਤਸਵੀਰ ਪੋਸਟ ਕੀਤੀ ਅਤੇ ਮਹਾਨ ਕ੍ਰਿਕਟਰ ਕਪਿਲ ਦੇਵ ਲਈ ਇੱਕ ਖ਼ਾਸ ਨੋਟ ਲਿਖਿਆ।

ranveer in kapil avtar image From instagram

ਰਣਵੀਰ ਨੇ ਲਿਖਿਆ, "ਅਸਲੀ ਸਖ਼ਤ ਜਾਨ @therealkapildev 🏏 👑  ਨੂੰ ਜਨਮਦਿਨ ਮੁਬਾਰਕ। ਇਹ ਮੇਰੇ ਲਈ ਸਨਮਾਨ ਦੀ ਗੱਲ ਹੈ ਕਿ ਸਕ੍ਰੀਨ 'ਤੇ ਤੁਹਾਡੀ ਚੈਂਪੀਅਨ ਬਣਨ ਦੀ ਭਾਵਨਾ ਨੂੰ ਮੁੜ ਸੁਰਜੀਤ ਕਰ ਸਕਿਆ!"

 

View this post on Instagram

 

A post shared by Ranveer Singh (@ranveersingh)


ਰਣਵੀਰ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਸਹਿ ਕਲਾਕਾਰਾਂ ਨੇ ਵੀ ਬਹੁਤ ਪਸੰਦ ਕੀਤਾ ਹੈ । ਯਸ਼ਪਾਲ ਸ਼ਰਮਾ ਦਾ ਕਿਰਦਾਰ ਨਿਭਾਉਣ ਵਾਲੇ ਜਤਿਨ ਸਰਨਾ ਨੇ ਦਿਲ ਵਾਲੇ ਈਮੋਜ਼ੀਸ ਦੇ ਨਾਲ ਦੋਹਾਂ ਦੀ ਤਾਰੀਫ਼ ਕੀਤੀ 'ਤੇ ਲਿਖਿਆ ਦੋਨੋਂ ਕਾ ਜਵਾਬ ਨਹੀਂ।

KAPIL DEV BDAY WISH image From instagram

ਦੱਸ ਦਈਏ ਕਿ ਰਣਵੀਰ ਸਿੰਘ ਬੀਤੇ ਮਹੀਨੇ ਰਿਲੀਜ਼ ਹੋਈ ਫ਼ਿਲਮ 83 ਇੱਕ ਸਪੋਰਟਸ ਡਰਾਮਾ ਉੱਤੇ ਆਧਾਰਿਤ ਫ਼ਿਲਮ ਹੈ। 1983 ਵਿੱਚ ਭਾਰਤ ਦੀ ਪਹਿਲੀ ਵਿਸ਼ਵ ਕੱਪ ਜਿੱਤ 'ਤੇ ਆਧਾਰਿਤ ਇਸ ਫ਼ਿਲਮ ਨੂੰ ਕਬੀਰ ਖਾਨ ਨੇ ਡਾਇਰੈਕਟ ਕੀਤਾ ਹੈ।

kapil dev image From instagram

ਹੋਰ ਪੜ੍ਹੋ : ਔਰਤ ਦੇ ਵਾਲਾਂ 'ਚ ਥੁੱਕਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਹੇਅਰ ਸਟਾਈਲਿਸਟ ਜਾਵੇਦ ਹਬੀਬ ਨੇ ਮੰਗੀ ਮੁਆਫੀ, ਵੇਖੋ ਵੀਡੀਓ

ਇਹ ਫ਼ਿਲਮ ਬੇਸ਼ਕ ਬਾਕਸ ਆਫ਼ਿਸ 'ਤੇ ਆਪਣਾ ਜਾਦੂ ਨਹੀਂ ਚਲਾ ਸਕੀ ਪਰ ਇਸ ਫ਼ਿਲਮ ਵਿੱਚ ਕਪਿਲ ਦੇਵ ਦਾ ਕਿਰਦਾਰ ਅਦਾ ਕਰਕੇ ਰਣਵੀਰ ਨੇ ਖੂਬ ਵਾਹਵਾਹੀ ਲੁੱਟੀ ਹੈ। ਕਪਿਲ ਦੇਵ ਦੇ ਕਿਰਦਾਰ ਨੂੰ ਰਣਵੀਰ ਨੇ ਬਖੂਬੀ ਨਿਭਾਇਆ ਹੈ, ਇਸ ਨਾਲ ਕਪਿਲ ਦੇਵ ਵੀ ਬਹੁਤ ਖੁਸ਼ ਸਨ। ਇਸ ਵਿੱਚ ਦਿਪੀਕਾ ਪਾਦੁਕੋਣ ਨੇ ਕਪਿਲ ਦੇਵ ਦੀ ਪਤਨੀ ਰੋਮੀ ਦਾ ਕਿਰਦਾਰ ਅਦਾ ਕੀਤਾ ਸੀ।

You may also like