ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਵੈਂਕਟੇਸ਼ਵਰ ਮੰਦਿਰ ਪਹੁੰਚੇ ਦੀਪਿਕਾ-ਰਣਵੀਰ, ਦੇਖੋ ਤਸਵੀਰਾਂ

written by Aaseen Khan | November 14, 2019

ਬਾਲੀਵੁੱਡ ਦੀ ਸਭ ਤੋਂ ਚਰਚਿਤ ਵਿਆਹੁਤਾ ਜੋੜੀ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਜਿੰਨ੍ਹਾਂ ਨੇ 14 ਨਵੰਬਰ 2018 'ਚ ਇਟਲੀ 'ਚ ਵਿਆਹ ਕਰਵਾਇਆ ਸੀ। ਬਾਲੀਵੁੱਡ ਜਗਤ ਦੇ ਇਸ ਵਿਆਹ ਨੇ ਜਿੰਨ੍ਹੀ ਚਰਚਾ ਖੱਟੀ ਸ਼ਾਇਦ ਹੀ ਕਿਸੇ ਹੋਰ ਵਿਆਹ ਨੇ ਬਾਲੀਵੁੱਡ 'ਚ ਅਜਿਹੀ ਪ੍ਰਸਿੱਧੀ ਹਾਸਿਲ ਕੀਤੀ ਹੋਵੇ।


ਆਪਣੇ ਵਿਆਹ ਦੀ ਪਹਿਲੀ ਸਾਲਗਿਰ੍ਹਾ ਦੇ ਮੌਕੇ ਦੀਪਿਕਾ ਅਤੇ ਰਣਵੀਰ ਸਿੰਘ ਤਿਰੂਪਤੀ ਦੇ ਵੈਂਕਟੇਸ਼ਵਰ ਮੰਦਿਰ 'ਚ ਅਸ਼ੀਰਵਾਦ ਲੈਣ ਪਹੁੰਚੇ ਹਨ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੀਪਿਕਾ ਅਤੇ ਰਣਵੀਰ ਇਸ ਮੌਕੇ ਕਿਸੇ ਨਵੀਂ ਵਿਆਹੀ ਜੋੜੀ ਦੀ ਹੀ ਤਰ੍ਹਾਂ ਸਜੇ ਸਵਰੇ ਨਜ਼ਰ ਆਏ।

ਮੰਦਿਰ 'ਚ ਦਰਸ਼ਨ ਕਰਨ ਤੋਂ ਬਾਅਦ ਪਤੀ ਪਤਨੀ ਮੀਡੀਆ ਅੱਗੇ ਪੋਜ਼ ਕਰਦੇ ਹੋਏ ਵੀ ਨਜ਼ਰ ਆਏ ਅਤੇ ਆਪਣੇ ਫੈਨਸ ਨੂੰ ਵੀ ਮਿਲੇ। ਦੱਸ ਦਈਏ ਦੀਪਿਕਾ ਅਤੇ ਰਣਵੀਰ ਨੇ ਮੰਦਿਰ ਜਾਣ ਦੀ ਯੋਜਨਾ ਪਹਿਲਾਂ ਹੀ ਉਲੀਕੀ ਹੋਈ ਸੀ। ਮੀਡੀਆ ਰਿਪੋਰਟਾਂ ਮੁਤਾਬਿਕ 14 ਨਵੰਬਰ ਨੂੰ ਰਣਵੀਰ ਦੀਪਿਕਾ ਤਿਰੂਪਤੀ ਮੰਦਿਰ ਆਏ ਹਨ ਅਤੇ 15 ਨਵੰਬਰ ਨੂੰ ਪਰਿਵਾਰ ਸਮੇਤ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਵੀ ਨਤਮਸਤਕ ਹੋਣਗੇ ਅਤੇ 15 ਨਵੰਬਰ ਨੂੰ ਹੀ ਮੁੰਬਈ ਲਈ ਵਾਪਿਸ ਪਰਤਣਗੇ।

Ranveer singh Deepika padukon first wedding anniversary visit venkateswara temple Ranveer singh Deepika padukon first wedding anniversary visit venkateswara temple

6 ਸਾਲ ਤੱਕ ਰਿਲੇਸ਼ਨਸ਼ਿੱਪ 'ਚ ਰਹਿਣ ਤੋਂ ਬਾਅਦ ਵਿਆਹ ਦੇ ਬੰਧਨ 'ਚ ਬੱਝੇ ਦੀਪਿਕਾ ਅਤੇ ਰਣਵੀਰ ਕਈ ਫ਼ਿਲਮਾਂ ਵੀ ਇਕੱਠੇ ਦੇ ਚੁੱਕੇ ਹਨ। ਅਸਲ ਜ਼ਿੰਦਗੀ 'ਚ ਤਾਂ ਦੋਨਾਂ ਦੀ ਜੋੜੀ ਫੱਬਦੀ ਹੀ ਹੈ ਉੱਥੇ ਹੀ ਪਰਦੇ 'ਤੇ ਵੀ ਹਿੱਟ ਸਾਬਿਤ ਹੁੰਦੀ ਹੈ। ਸਪੋਰਟਸ ਬਾਇਓਪਿਕ '83' ਫ਼ਿਲਮ 'ਚ ਵੀ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਪਤੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੇ ਹਨ। ਇਹ ਫ਼ਿਲਮ ਭਾਰਤੀ ਕ੍ਰਿਕੇਟ ਟੀਮ ਵੱਲੋਂ 1983 'ਚ ਵਰਲਡ ਕੱਪ ਜਿੱਤ ਕੇ ਰਚੇ ਇਤਿਹਾਸ 'ਤੇ ਫ਼ਿਲਮਾਈ ਗਈ ਹੈ ਜਿਹੜੀ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ।

ਹੋਰ ਵੇਖੋ : ਰਣਵੀਰ ਸਿੰਘ ਵੀ ਨੇ ਦੀਪ ਜੰਡੂ ਅਤੇ ਬੋਹੇਮੀਆ ਦੇ ਗਾਣਿਆਂ ਦੇ ਮੁਰੀਦ, ਦੇਖੋ ਵੀਡੀਓ

You may also like