ਨਵੇਂ ਸਾਲ ਦੇ ਸੈਲੀਬ੍ਰੇਸ਼ਨ ਲਈ ਬਾਲੀਵੁੱਡ ਦੇ ਸਿਤਾਰੇ ਹੋਏ ਰਵਾਨਾ, ਦੇਖੋ ਤਸਵੀਰਾਂ

Written by  Lajwinder kaur   |  December 30th 2018 05:53 PM  |  Updated: December 30th 2018 06:23 PM

ਨਵੇਂ ਸਾਲ ਦੇ ਸੈਲੀਬ੍ਰੇਸ਼ਨ ਲਈ ਬਾਲੀਵੁੱਡ ਦੇ ਸਿਤਾਰੇ ਹੋਏ ਰਵਾਨਾ, ਦੇਖੋ ਤਸਵੀਰਾਂ

ਸਾਲ ਆਪਣੇ ਆਖਰੀ ਚਰਨ ਤੇ ਜਿਸ ਦੇ ਚਲਦੇ ਸਾਰੇ ਬਾਲੀਵੁੱਡ ਸਿਤਾਰੇ ਨੇ ਨਵੇਂ ਸਾਲ ਦੇ ਜ਼ਸਨ ਬਣਾਉਣ ਦੀਆਂ ਤਿਆਰੀਆਂ ਬਹੁਤ ਪਹਿਲਾਂ ਤੋਂ ਸ਼ੁਰੂ ਕਰ ਦਿੱਤੀਆਂ ਸਨ। ਜਿਸਦੇ ਚਲਦੇ ਬਾਲੀਵੱਡ ਦੇ ਸਿਤਾਰੇ ਜੋ ਕਿ ਵਿਦੇਸ਼ਾਂ ‘ਚ ਨਵਾਂ ਸਾਲ ਬਣਾਉਣ ਲਈ ਰਾਵਾਨਾ ਹੋ ਰਹੇ ਹਨ, ਕਈ ਸਿਤਾਰੇ ਤਾਂ ਪਹਿਲਾਂ ਹੀ ਬਾਹਰਲੇ ਦੇਸ਼ਾਂ ‘ਚ ਛੁੱਟੀਆਂ ਮਨਾ ਰਹੇ ਹਨ। ਹੁਣ ਨਵਾਂ ਵਿਆਹਿਆ ਜੋੜਾ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਜੋ ਕੇ ਨਿਊ ਏਅਰ ਮਨਾਉਣ ਲਈ ਵਿਦੇਸ਼ ਨੂੰ ਰਵਾਨਾ ਹੋ ਗਏ ਹਨ। ਵਿਆਹ ਦੀ ਤਰ੍ਹਾਂ ਇਸ ਵਾਰ ਫੇਰ ਤੋਂ ਛੁੱਟੀਆਂ ਦੀ ਡੇਸਟੀਨੇਸ਼ਨ ਨੂੰ ਵੀ ਸੀਕ੍ਰੇਟ ਰੱਖਿਆ ਗਿਆ ਹੈ। ਦੋਵਾਂ ਨੂੰ ਮੁੰਬਈ ਦੇ ਏਅਰਪੋਰਟ 'ਤੇ ਦੇਖਿਆ ਗਿਆ।

https://www.instagram.com/p/BsAC9N3DH69/

ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੋਵਾਂ ਨੇ ਬਲੈਕ ਰੰਗ ਦਾ ਆਊਟਫਿੱਟ ਪਾਇਆ ਹੋਇਆ ਹੈ। ਦੋਵਾਂ ਨੇ ਇੱਕ-ਦੂਜੇ ਦਾ ਹੱਥ ਬਹੁਤ ਪਿਆਰ ਦੇ ਨਾਲ ਫੜਿਆ ਹੋਇਆ ਹੈ। ਹਾਲ ਹੀ ‘ਚ ਰਣਵੀਰ ਸਿੰਘ ਦੀ ਫਿਲਮ ‘ਸਿੰਬਾ’ ਰਿਲੀਜ਼ ਹੋਈ ਹੈ, ਜਿਸ ਨੇ ਬਾਕਸ ਆਫਿਸ ਤੇ ਬਹੁਤ ਵਧੀਆ ਕਮਾਈ ਕੀਤੀ ਹੈ।

Ranveer Singh, Deepika Padukone leave for new year vacation ਨਵੇਂ ਸਾਲ ਦੇ ਸੈਲੀਬ੍ਰੇਸ਼ਨ ਲਈ ਬਾਲੀਵੁੱਡ ਦੇ ਸਿਤਾਰੇ ਹੋਏ ਰਵਾਨਾ, ਦੇਖੋ ਤਸਵੀਰਾਂ

ਹੋਰ ਵੇਖੋ: ਦੀਪਿਕਾ ਨੂੰ ਛੱਡਕੇ ਰਣਵੀਰ ਕਿਸ ਨਾਲ ਕਰ ਰਹੇ ਨੇ ਬਾਥਟੱਬ ‘ਚ ਡਾਂਸ, ਦੇਖੋ ਵੀਡੀਓ

ਇਸ ਤੋਂ ਇਲਾਵਾ ਬਾਲੀਵੁੱਡ ਦੀ ਹਾਟ ਅਦਾਕਾਰਾ ਕੈਟਰੀਨਾ ਕੈਫ ਨੂੰ ਵੀ ਮੁੰਬਈ ਏਅਰਪੋਰਟ ਤੇ ਸਪਾਟ ਕੀਤਾ ਗਿਆ। ਦੱਸ ਦਈਏ ਕਿ ਕੈਟਰੀਨਾ ਕੈਫ ਨਿਊ ਏਅਰ ਮਨਾਉਣ ਲਈ ਲੰਡਨ ਰਵਾਨਾ ਹੋ ਚੁੱਕੀ ਹੈ। ਉਹਨਾਂ ਨੇ ਬਲੈਕ ਰੰਗ ਦੇ ਹੀ ਕਪੜੇ 'ਚ ਉਹ ਬੇਹੱਦ ਗਲੈਮਰਸ ਲੱਗ ਰਹੀ ਸੀ।

https://www.instagram.com/p/Br-p8h5DR9R/

ਇਹਨਾਂ ਤੋਂ ਇਲਾਵਾ ਅਜੇ ਦੇਵਗਨ, ਸ਼ਿਲਪਾ ਸ਼ੈੱਟੀ ਤੇ ਸੈਫ ਅਲੀ ਖਾਨ ਇਹ ਸਭ ਪਹਿਲਾਂ ਹੀ ਆਪਣੇ-ਆਪਣੇ ਪਰਿਵਾਰਾਂ ਦੇ ਨਾਲ ਨਵੇਂ ਸਾਲ ਦੇ ਸੈਲੀਬ੍ਰੇਸ਼ਨ ਲਈ ਵਿਦੇਸ਼ 'ਚ ਛੁੱਟੀਆਂ ਦਾ ਆਨੰਦ ਮਾਨ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network