ਰਣਵੀਰ ਤੇ ਦੀਪਿਕਾ ਦੇ ਵਿਆਹ ਦੀ ਪਹਿਲੀ ਤਸਵੀਰ ਵਾਇਰਲ, ਲੱਖਾਂ ਲੋਕਾਂ ਨੇ ਦੇਖੀ ਤਸਵੀਰ 

Written by  Rupinder Kaler   |  November 14th 2018 05:33 AM  |  Updated: November 14th 2018 05:33 AM

ਰਣਵੀਰ ਤੇ ਦੀਪਿਕਾ ਦੇ ਵਿਆਹ ਦੀ ਪਹਿਲੀ ਤਸਵੀਰ ਵਾਇਰਲ, ਲੱਖਾਂ ਲੋਕਾਂ ਨੇ ਦੇਖੀ ਤਸਵੀਰ 

ਬਾਲੀਵੁੱਡ ਐਕਟਰ ਰਣਬੀਰ ਸਿੰਘ ਅਤੇ ਦੀਪਿਕਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ । ਇਸ ਵਿਆਹ ਨੂੰ ਲੈ ਕੇ ਲੇਕ ਕੋਮੋ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ । ਇਸ ਵਿਆਹ ਵਿੱਚ ਪ੍ਰਫਾਰਮ ਕਰਨ ਪਹੁੰਚੀ ਗਾਇਕਾ ਹਰਸ਼ਦੀਪ ਕੌਰ ਨੇ ਸਭ ਤੋਂ ਪਹਿਲਾਂ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਰਣਵੀਰ ਅਤੇ ਦੀਪਿਕਾ ਦੇ ਵਿਆਹ ਦੇ ਜਸ਼ਨਾਂ ਨੂੰ ਹੋਰ ਯਾਦਗਾਰ ਬਣਾਉਣ ਲਈ ਗਾਇਕਾਂ ਦੀ ਇੱਕ ਟੋਲੀ ਵਿਆਹ ਵਾਲੀ ਥਾਂ 'ਤੇ ਪਹੁੰਚ ਗਈ ਹੈ ।

ਹੋਰ ਵੋਖੋ :ਇੱਕ ਮਹੀਨੇ ਦੀਆਂ ਯਾਦਾਂ ਨੂੰ ਸੰਜੋ ਕੇ ਰੱਖਿਆ ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਨੇ ,ਵੇਖੋ ਵੀਡਿਓ

Ranveer Singh-Deepika Padukone Ranveer Singh-Deepika Padukone

ਗਾਇਕਾਂ ਦੀ ਇਸ ਟੋਲੀ ਵਿੱਚ ਗਾਇਕਾ ਹਰਸ਼ਦੀਪ ਕੋਰ ਅਤੇ ਸੰਜਯ ਦਾਸ ਸਮੇਤ ਹੋਰ ਕਈ ਕਲਾਕਾਰ ਸ਼ਾਮਿਲ ਹਨ ।ਸੋਸ਼ਲ ਮੀਡੀਆ ਤੇ ਇਹ ਤਸਵੀਰ ਆਉਂਦੇ ਹੀ ਵਾਇਰਲ ਹੋ ਗਈ ਹੈ । ਇਸ ਤਸਵੀਰ ਨੂੰ ਜਾਰੀ ਕਰਦੇ ਹੋਏ ਹਰਸ਼ਦੀਪ ਨੇ ਲਿਖਿਆ ਹੈ ਕਿ ਕਿੰਨਾ ਸੋਹਣਾ ਦਿਨ ਹੈ । ਤਸਵੀਰ ਵਿੱਚ ਹਰਸ਼ਦੀਪ ਮਿੰਟ ਗਰੀਨ ਕਲਰ ਦੇ ਲਹਿੰਗੇ ਅਤੇ ਚਿੱਟੇ ਰੰਗ ਦੀ ਪੱਗ ਵਿੱਚ ਦਿਖਾਈ ਦੇ ਰਹੀ ਹੈ ।

ਹੋਰ ਵੋਖੋ :ਬੱਬੂ ਮਾਨ ਦੇ ਟਰਾਲੇ ਨੇ ਸਭ ਨੂੰ ਪਿੱਛੇ ਛੱਡਿਆ, ਦੇਖੋ ਵੀਡਿਓ

harshdeep kaur harshdeep kaur

ਤਸਵੀਰ ਵਿੱਚ ਹਰਸ਼ਦੀਪ ਦੇ ਪਤੀ ਮਨਕੀਤ ਸਿੰਘ ਵੀ ਨਜ਼ਰ ਆ ਰਹੇ ਹਨ । ਸੰਗੀਤ ਦੇ ਫੰਕਸ਼ਨ ਵਿੱਚ ਹਰਸ਼ਦੀਪ ਕੌਰ ਨੇ ਕਈ ਹਿੱਟ ਗਾਣੇ ਗਾਏ ਹਨ । ਖਬਰਾਂ ਦੀ ਮੰਨੀਏ ਤਾਂ ਰਣਵੀਰ ਨੇ ਗੁੰਡੇ ਫਿਲਮ ਦਾ 'ਤੂਨੇ ਮਾਰੀ ਐਂਟਰੀ ਗਾਣਾ ਵੀ ਗਾਇਆ । ਉਧਰ ਦੂਜੇ ਪਾਸੇ ਦੀਪਿਕਾ ਆਪਣੀ ਮਹਿੰਦੀ ਦੀ ਰਸਮ 'ਤੇ ਕਾਫੀ ਭਾਵੁਕ ਹੋ ਗਈ । ਜਦੋਂ ਦੀਪਿਕਾ ਭਾਵੁਕ ਹੋਈ ਤਾਂ ਰਣਵੀਰ ਉਸ ਦਾ ਸਹਾਰਾ ਬਣਦਾ ਹੋਇਆ ਨਜ਼ਰ ਆਇਆ ।

ਹੋਰ ਵੋਖੋ :ਇਸ ਗੀਤ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਭੁੱਬਾਂ ਮਾਰ ਕੇ ਰੋਈ ਸੀ ਜੂਹੀ ਚਾਵਲਾ ਇੰਟਰਵਿਊ ਦੌਰਾਨ ਦੱਸਿਆ ਸੀ ਰੋਣ ਦਾ ਕਾਰਨ

ਸੋਸ਼ਲ ਮੀਡੀਆ 'ਤੇ ਕੁਝ ਸਮਾਂ ਪਹਿਲਾਂ ਹੀ ਖਬਰ ਆਈ ਹੈ ਕਿ ਦੋਵਾਂ ਦੀ ਮੰਗਣੀ ਦੀ ਰਸਮ ਪੂਰੀ ਹੋ ਗਈ ਹੈ । ਇਹ ਰਸਮ ਕਾਫੀ ਅਨੋਖੀ ਤੇ ਦਿਲਚਸਪ ਹੈ ਕਿਉਂਕਿ ਮੰਗਣੀ ਕੋਂਕਣੀ ਰੀਤੀ ਰਿਵਾਜਾਂ ਮੁਤਾਬਿਕ ਹੋਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network