
ਰਣਵੀਰ ਸਿੰਘ (Ranveer singh) ਕਾਨਸ ਫ਼ਿਲਮ ਫੈਸਟੀਵਲ (Cannes Film Festival 2022) ‘ਚ ਦੀਪਿਕਾ ਦੇ ਨਾਲ ਭਾਗ ਲੈਣ ਦੇ ਲਈ ਰਵਾਨਾ ਹੋਏ ਹਨ ।ਰਣਵੀਰ ਸਿੰਘ ਜਿੱਥੇ ਆਪਣੇ ਅਜੀਬੋ ਗਰੀਬ ਡ੍ਰੈਸਿੰਗ ਸੈਂਸ ਦੇ ਲਈ ਜਾਣੇ ਜਾਂਦੇ ਹਨ ।ਪਰ ਉਹ ਇੱਕ ਬਿਹਤਰੀਨ ਇਨਸਾਨ ਹਨ ।ਏਅਰਪੋਰਟ ‘ਤੇ ਜਾਣ ਤੋਂ ਪਹਿਲਾਂ ਉਹ ਆਪਣੇ ਡਰਾਈਵਰ ਨੂੰ ਗਲੇ ਮਿਲਦੇ ਹੋਏ ਨਜ਼ਰ ਆਏ ਅਤੇ ਆਪਣੇ ਡਰਾਈਵਰ ਪ੍ਰਤੀ ਪਿਆਰ ਜਤਾਇਆ।

ਹੋਰ ਪੜ੍ਹੋ : ਆਪਣੀ ਪਤਨੀ ਦੀਪਿਕਾ ਪਾਦੂਕੋਣ ਨਾਲ ਨਿਆਣੇ ਦੇ ਨਾਮ ‘ਤੇ ਚਰਚਾ ਕਰ ਰਹੇ ਹਨ ਰਣਵੀਰ ਸਿੰਘ
ਇਸ ਦਾ ਇੱਕ ਵੀਡੀਓ ਉਨ੍ਹਾਂ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਮੁੰਬਈ ਏਅਰਪੋਰਟ ਤੋਂ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਮੌਕੇ ਰਣਵੀਰ ਸਿੰਘ ਬਰਾਊਨ ਰੰਗ ਦੀ ਪੈਂਟ ਅਤੇ ਬਲੈਕ ਸਨ ਗਲਾਸਿਸ ਲਗਾਈ ਹੋਈ ਸੀ ਅਤੇ ਸਫੇਦ ਰੰਗ ਦੀ ਸਵੈਟ ਸ਼ਰਟ ਪਾਈ ਹੋਈ ਸੀ । ਸੋਸ਼ਲ ਮੀਡੀਆ ‘ਤੇ ਰਣਵੀਰ ਸਿੰਘ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।

ਰਣਵੀਰ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਹਾਲ ਹੀ ‘ਚ ਆਈ ਉਨ੍ਹਾਂ ਦੀ ਫ਼ਿਲਮ 83 ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿੁਲਿਆ ਸੀ ।

ਇਸ ਫ਼ਿਲਮ ‘ਚ ਉਨ੍ਹਾਂ ਨੇ ਕਪਿਲ ਦੇਵ ਦੀ ਭੂਮਿਕਾ ਨਿਭਾਈ ਸੀ, ਜਦੋਂਕਿ ਫ਼ਿਲਮ ‘ਚ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਦੀਪਿਕਾ ਪਾਦੂਕੋਣ ਨੇ ਹੀ ਨਿਭਾਇਆ ਸੀ । ਦੋਵਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਸੀ । ਜਲਦ ਹੀ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ । ਦੀਪਿਕਾ ਪਾਦੂਕੋਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਦੋਵਾਂ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ ।
View this post on Instagram