Advertisment

ਆਪਣੀ ਲਾੜੀ ਨੂੰ ਵਿਆਹੁਣ ਲਈ ਘੋੜੀ ਨਹੀਂ ਪਲੇਨ 'ਤੇ ਸਵਾਰ ਹੋ ਕੇ ਆਉਣਗੇ ਰਣਵੀਰ 

author-image
By Shaminder
New Update
ਆਪਣੀ ਲਾੜੀ ਨੂੰ ਵਿਆਹੁਣ ਲਈ ਘੋੜੀ ਨਹੀਂ ਪਲੇਨ 'ਤੇ ਸਵਾਰ ਹੋ ਕੇ ਆਉਣਗੇ ਰਣਵੀਰ 
Advertisment
ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਇਟਲੀ ਦੇ ਲੇਕ ਕੋਮੋ 'ਚ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣ ਜਾ ਰਹੇ ਨੇ । ਵਿਆਹ ਲਈ ਇਹ ਜੋੜਾ ਏਨੀਂ ਦਿਨੀਂ ਇਟਲੀ 'ਚ ਮੋਜੂਦ ਹੈ । ਦੋਨਾਂ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਅਤੇ ਵੈਨਿਊ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ । ਪਰ ਸਭ ਤੋਂ ਜ਼ਿਆਦਾ ਇਸ ਗੱਲ ਦੀ ਚਰਚਾ ਹੈ ਕਿ ਵਿਆਹ 'ਚ ਰਣਵੀਰ ਸਿੰਘ ਬਰਾਤ ਲੈ ਕੇ ਕਿਸ ਅੰਦਾਜ਼ 'ਚ ਐਂਟਰੀ ਕਰਨਗੇ । ਹੋਰ ਵੇਖੋ: ਵਿਆਹ ਤੋਂ ਬਾਅਦ ਇੱਥੇ ਰਹਿਣਗੇ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ
Advertisment
deepika ranveer deepika ranveer ਇਸ ਗੱਲ ਦਾ ਖੁਲਾਸਾ ਹੋ ਚੁੱਕਿਆ ਹੈ ਅਤੇ ਇੱਕ ਰਿਪੋਰਟ ਮੁਤਾਬਕ ਰਣਵੀਰ ਦੀ ਐਂਟਰੀ ਜ਼ਬਰਦਸਤ ਤਰੀਕੇ ਨਾਲ ਹੋਣ ਜਾ ਰਹੀ ਹੈ ਅਤੇ ਆਪਣੀ ਬਰਾਤ 'ਚ ਉਹ ਕਿਸੇ ਕਾਰ ਜਾਂ ਘੋੜੀ 'ਤੇ ਨਹੀਂ ਬਲਕਿ ਆਪਣੀ ਲਾੜੀ ਨੂੰ ਵਿਆਹੁਣ ਲਈ ਸੀ-ਪਲੇਨ ਦੇ ਜ਼ਰੀਏ ਐਂਟਰੀ ਕਰਨਗੇ । ਇਸ ਪਲੇਨ 'ਚ ਕੁਲ ੧੪ ਜਣਿਆਂ ਦੇ ਬੈਠਣ ਦੀ ਵਿਵਸਥਾ ਹੋਵੇਗੀ । ਇਸ ਹਿਸਾਬ ਨਾਲ ਖਾਸ ਮਹਿਮਾਨਾਂ ਤੋਂ ਇਲਾਵਾ ਬਾਕੀ ਬਚੇ ਮਹਿਮਾਨਾਂ ਲਗਜ਼ਰੀ ਯਾਟ 'ਚ ਆਉਣਗੇ । ਹੋਰ ਵੇਖੋ: ਵਿਆਹ ਤੋਂ ਬਾਅਦ ਇੱਥੇ ਰਹਿਣਗੇ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ deepika ranveer deepika ranveer ਵਿਆਹ ਦੇ ਸਮਾਗਮ 'ਚ ਰੰਗਾਂ ਦੇ ਕੰਬੀਨੇਸ਼ਨ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ । ਮਹਿਮਾਨਾਂ ਲਈ ਦੋ ਯਾਟ ਦੀ ਬੁਕਿੰਗ ਕੀਤੀ ਗਈ ਹੈ । ਕਿਉਂਕਿ ਦੀਪਿਕਾ ਦੇ ਵਿਆਹ 'ਚ ਦੋ ਸੈਰੇਮਨੀ ਹੋਣਗੀਆਂ ।ਪਹਿਲੀ ਕੋਂਕਣੀ ਰਿਵਾਜ਼ ਮੁਤਾਬਕ ਅਤੇ ਦੂਜੀ ਸਿੰਧੀ ਰੀਤੀ ਰਿਵਾਜ਼ ਮੁਤਾਬਕ । ਜਿੱਥੋਂ ਤੱਕ ਡਰੈੱਸ ਦੀ ਗੱਲ ਕਰੀਏ ਤਾਂ ਖਬਰਾਂ ਹਨ ਕਿ ਦੀਪਿਲਾ ਸਿੰਧੀ ਰਿਵਾਜ਼ ਮੁਤਾਬਕ ਹੋਣ ਵਾਲੇ ਵਿਆਹ 'ਚ ਲਹਿੰਗਾ ਪਾਏਗੀ ਇਸ ਲਹਿੰਗੇ ਦਾ ਰੰਗ ਗੁਲਾਬੀ ਅਤੇ ਪਰਪਲ ਹੈ। ਜਿਸ ਨਾਲ ਉਹ ਰੀਗਲ ਜੜਾਉ ਨੈਕਲੈੱਸ ਪਾਏਗੀ । deepika ranveer deepika ranveer      
#latest-entertainment-news #bollywood-news #deepika-and-ranveer-wedding #%e2%80%a2-deepika-padukone
Advertisment

Stay updated with the latest news headlines.

Follow us:
Advertisment
Advertisment
Latest Stories
Advertisment