Advertisment

ਰਣਵੀਰ ਸਿੰਘ ਦੀ ਇਸ ਘੜੀ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼ ...! ਏਨੇਂ ਕਰੋੜ ਦੀ ਹੈ ਘੜੀ

author-image
By Rupinder Kaler
New Update
ਰਣਵੀਰ ਸਿੰਘ ਦੀ ਇਸ ਘੜੀ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼ ...!   ਏਨੇਂ ਕਰੋੜ ਦੀ ਹੈ ਘੜੀ
Advertisment
ਰਣਵੀਰ ਸਿੰਘ ਹਾਲ ਹੀ ਵਿੱਚ ਦੀਪਿਕਾ ਪਾਦੁਕੋਣ ਨਾਲ ਛੁੱਟੀਆਂ ਮਨਾ ਕੇ ਵਾਪਿਸ ਪਰਤੇ ਹਨ । ਇਹ ਜੋੜੀ ਮੁੰਬਈ ਹਵਾਈ ਅੱਡੇ ਦੇ ਬਾਹਰ ਹੱਥਾਂ ਵਿੱਚ ਹੱਥ ਪਾ ਕੇ ਬਾਹਰ ਨਿਕਲਦੀ ਦੇਖੀ ਗਈ ਸੀ । ਇਸ ਦੌਰਾਨ ਰਣਵੀਰ ਸਿੰਘ ਨੇ ਆਮ ਕੱਪੜੇ ਪਾਏ ਹੋਏ ਸਨ ਪਰ ਇੱਕ ਚੀਜ਼ ਹਰ ਇੱਕ ਦਾ ਧਿਆਨ ਰਣਵੀਰ ਸਿੰਘ ਵੱਲ ਖਿੱਚ ਰਹੀ ਸੀ । ਇਹ ਚੀਜ਼ ਸੀ ਰਣਵੀਰ ਸਿੰਘ ਦੀ ਬਹੁਤ ਹੀ ਕੀਮਤੀ ਘੜੀ । publive-image ਇਹ ਸਵਿਸ ਘੜੀ ਏਨੀਂ ਸ਼ਾਨਦਾਰ ਸੀ ਕਿ ਹਰ ਕੋਈ ਇਸ ਨੂੰ ਦੇਖ ਰਿਹਾ ਸੀ ।ਉਹਨਾਂ ਨੇ ਫਰੈਂਕ ਮੂਲਰ ਦੀ ਘੜੀ ਪਾਈ ਸੀ । ਵ੍ਹਾਈਟ ਗੋਲਡ ਨਾਲ ਬਣੀ ਇਸ ਘੜੀ ਤੇ ਸੈਂਕੜੇ ਹੀਰੇ ਜੜੇ ਹੋਏ ਸਨ । ਘੜੀ ਦੇ ਅੰਦਰ ਜੋ ਨੰਬਰ ਸਨ ਉਹਨਾਂ ’ਤੇ ਵੀ ਹੀਰੇ ਜੜੇ ਹੋਏ ਸਨ । ਰਣਵੀਰ ਦੀ ਇਸ ਘੜੀ ਦਾ ਬੈਲਟ ਲੈਦਰ ਦਾ ਹੈ । ਫਰੈਂਕ ਮੂਲਰ ਸੀਰੀਜ਼ ਦੀ ਇਸ ਘੜੀ ਦੀ ਕੀਮਤ 2.1 ਕਰੋੜ ਦੱਸੀ ਜਾ ਰਹੀ ਹੈ । publive-image ਇਹ ਘੜੀ ਏਨੀਂ ਮਹਿੰਗੀ ਹੈ ਕਿ ਭਾਰਤ ਵਿੱਚ ਬਹੁਤ ਹੀ ਘੱਟ ਲੋਕ ਇਸ ਨੂੰ ਖਰੀਦ ਸਕਦੇ ਹਨ । ਰਣਵੀਰ ਨੂੰ ਘੜੀਆਂ ਦਾ ਬਹੁਤ ਸ਼ੌਂਕ ਹੈ ਜੋ ਵੀ ਘੜੀ ਉਹਨਾਂ ਨੂੰ ਪਸੰਦ ਆਉਂਦੀ ਹੈ ਉਹ ਖਰੀਦ ਲੈਂਦੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਣਵੀਰ ਸਿੰਘ ਦਾ ਸਟਾਈਲ ਬਹੁਤ ਹੀ ਚਰਚਾ ਵਿੱਚ ਰਹਿੰਦਾ ਹੈ । ਉਹ ਆਪਣੇ ਕੱਪੜਿਆਂ ਨੂੰ ਲੈ ਕੇ ਅਕਸਰ ਟਰੋਲ ਹੋ ਜਾਂਦੇ ਹਨ । https://www.instagram.com/p/B7upt2kh4kB/
Advertisment

Stay updated with the latest news headlines.

Follow us:
Advertisment
Advertisment
Latest Stories
Advertisment