ਰਣਵੀਰ ਸਿੰਘ ਨੇ ਪਲੇਅਰ ਸ਼ਾਕ ਨਾਲ ਕੀਤਾ ਮਜ਼ੇਦਾਰ ਡਾਂਸ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | October 09, 2022 01:54pm

Ranveer Singh grooves with NBA legend Shaquille: ਫ਼ਿਲਮ ‘ਪਦਮਾਵਤੀ’ 'ਚ ਰਣਵੀਰ ਸਿੰਘ ਵੱਲੋਂ ਨਿਭਾਏ ਗਏ ਅਲਾਊਦੀਨ ਖਿਲਜੀ ਦਾ ਕਿਰਦਾਰ ਹਰ ਕਿਸੇ ਨੂੰ  ਯਾਦ ਹੈ। ਰਣਵੀਰ ਸਿੰਘ ਇੱਕ ਵਾਰ ਫਿਰ ਅਲਾਊਦੀਨ ਖਿਲਜੀ ਦੇ ਅਵਤਾਰ 'ਚ ਨਜ਼ਰ ਆਏ ਹਨ ਅਤੇ ਉਨ੍ਹਾਂ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਵੀ ਕੀਤਾ ਹੈ।

ਹੋਰ ਪੜ੍ਹੋ : ਕੀ ਜਲਦ ਹੀ ਜੇਠਾਣੀ ਬਣਨ ਵਾਲੀ ਹੈ ਕੈਟਰੀਨਾ ਕੈਫ? ਦਿਓਰ ਸੰਨੀ ਕੌਸ਼ਲ ਡਿਨਰ ਡੇਟ 'ਤੇ ਇਸ ਮੁਟਿਆਰ ਨਾਲ ਆਇਆ ਨਜ਼ਰ

inside image of ranveer singh and shaquille Image Source : Instagram

ਇਸ ਵੀਡੀਓ 'ਚ ਰਣਵੀਰ ਸਿੰਘ ਫਿਲਮ ਪਦਮਾਵਤੀ ਦੇ ਗੀਤ 'ਖਲੀ ਬਲੀ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਨਾਲ NBA legend ਸ਼ਕੀਲ ਵੀ ਹਨ। ਰਣਵੀਰ ਸਿੰਘ ਦੇ ਕੱਦ ਤੋਂ ਦੁੱਗਣੇ ਆਕਾਰ ਦੇ ਸ਼ਕੀਲ ਐਕਟਰ ਰਣਵੀਰ ਦੇ ਡਾਂਸ ਮੁਵ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਣਵੀਰ ਨੇ ਲਿਖਿਆ- ਬਿਗ ਮੈਨ Vs ਬੈਡ ਮੈਨ। ਰਣਵੀਰ ਸਿੰਘ ਦੀ ਇਸ ਪੋਸਟ 'ਤੇ ਕਈ ਲੋਕਾਂ ਨੇ ਕਮੈਂਟ ਕੀਤੇ ਹਨ।

viral dance video Image Source : Instagram

ਰਣਵੀਰ ਸਿੰਘ ਦੀ ਇਸ ਪੋਸਟ 'ਤੇ ਕਈ ਪ੍ਰਸ਼ੰਸਕਾਂ ਨੇ ਕਮੈਂਟ ਵੀ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ- ‘ਸਿਰਫ ਤੁਸੀਂ ਹੀ ਸ਼ਾਇਕ ਦੁਆਰਾ ਅਜਿਹਾ ਕਰਵਾ ਸਕਦੇ ਹੋ’। ਤੁਹਾਨੂੰ ਦੱਸ ਦੇਈਏ ਕਿ ਜਿੱਥੇ ਰਣਵੀਰ ਸਿੰਘ ਦੁਆਰਾ ਨਿਭਾਇਆ ਗਿਆ ਅਲਾਉਦੀਨ ਖਿਲਜੀ ਦਾ ਕਿਰਦਾਰ ਹਿੱਟ ਹੋ ਗਿਆ ਸੀ, ਉੱਥੇ ਹੀ ਲੋਕ ਫਿਲਮ ਆਦਿਪੁਰਸ਼ ਵਿੱਚ ਸੈਫ ਅਲੀ ਖਾਨ ਦੁਆਰਾ ਨਿਭਾਏ ਰਾਵਣ ਦੇ ਕਿਰਦਾਰ ਨੂੰ ਖਿਲਜੀ ਲੁੱਕ ਵਾਲਾ ਰਾਵਣ ਕਹਿ ਕੇ ਟ੍ਰੋਲ ਕਰ ਰਹੇ ਹਨ। ਜੇ ਗੱਲ ਕਰੀਏ ਰਣਵੀਰ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਲੀਆ ਭੱਟ ਦੇ ਨਾਲ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਵੇਗੀ।

Image Source : Instagram

 

View this post on Instagram

 

A post shared by Ranveer Singh (@ranveersingh)

You may also like