ਸਿੰਬਾ ਦੀ ਸ਼ੂਟਿੰਗ ਦੌਰਾਨ ਰਣਵੀਰ ਸਿੰਘ ਤੇ ਭੜਕੇ ਡਾਇਰੈਕਟਰ ਰੋਹਿਤ ਸ਼ੇੱਟੀ, ਵੀਡੀਓ 'ਚ ਉਡਾਇਆ ਮਜ਼ਾਕ

Written by  Gourav Kochhar   |  June 06th 2018 05:03 PM  |  Updated: June 06th 2018 05:03 PM

ਸਿੰਬਾ ਦੀ ਸ਼ੂਟਿੰਗ ਦੌਰਾਨ ਰਣਵੀਰ ਸਿੰਘ ਤੇ ਭੜਕੇ ਡਾਇਰੈਕਟਰ ਰੋਹਿਤ ਸ਼ੇੱਟੀ, ਵੀਡੀਓ 'ਚ ਉਡਾਇਆ ਮਜ਼ਾਕ

ਰਣਵੀਰ ਸਿੰਘ ਅਤੇ ਸਾਰਾ ਅਲੀ ਖਾਨ ਦੀ ਫਿਲਮ 'ਸਿੰਬਾ' ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਹਾਲ ਹੀ 'ਚ ਫਿਲਮ ਸੈੱਟ ਤੋਂ ਇਕ ਤਸਵੀਰ ਅਤੇ ਵੀਡੀਓ ਸਾਹਮਣੇ ਆਈ ਹੈ। ਸੈੱਟ ਤੋਂ ਆਈ ਇਸ ਪਹਿਲੀ ਤਸਵੀਰ 'ਚ ਰਣਵੀਰ ਸਿੰਘ Ranveer Singh, ਸਾਰਾ ਅਲੀ ਖਾਨ, ਰੋਹਿਤ ਸ਼ੈੱਟੀ ਅਤੇ ਕਰਨ ਜੌਹਰ Karan Johar ਦਿਖਾਈ ਦੇ ਰਹੇ ਹਨ। ਉੱਥੇ ਹੀ ਸਾਹਮਣੇ ਆਈ ਵੀਡੀਓ 'ਚ ਸਾਰਾ ਰੋਹਿਤ ਨੂੰ ਪੁੱਛਦੀ ਹੈ ਕਿ ਇਹ 'ਸਿੰਬਾ' ਦਾ ਸੈੱਟ ਹੈ ਤਾਂ ਇਸ 'ਤੇ ਉਹ ਕਹਿੰਦਾ ਹੈ ਆਈਲਾ ਅੰਮ੍ਰਿਤਾ ਸਿੰਘ। ਇਸ ਤੋਂ ਬਾਅਦ ਉਹ ਰਣਵੀਰ ਅਤੇ ਰੋਹਿਤ ਸ਼ੈੱਟੀ ਨੂੰ ਮਾਰਨ ਲਈ ਦੋੜਦੀ ਹੈ।

ranveer singh

ਦੱਸਣਯੋਗ ਹੈ ਕਿ 'ਸਿੰਬਾ' ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਕਰ ਰਹੇ ਹਨ। ਉੱਥੇ ਹੀ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਰਣਵੀਰ Ranveer Singh ਇਕ ਪੁਲਸ ਅਧਿਕਾਰੀ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ 28 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

https://www.instagram.com/p/Bjrm_eegcLE/

ਇਹ ਸਭ ਜਾਣਦੇ ਹਨ ਕਿ ਰਣਵੀਰ ਸਿੰਘ Ranveer Singh ਜਲਦੀ ਹੀ ਸਾਰਾ ਅਲੀ ਖਾਨ ਨਾਲ ‘ਸਿੰਬਾ’ ਫ਼ਿਲਮ ‘ਚ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਰੋਹਿਤ ਸ਼ੈਟੀ ਡਾਇਰੈਕਟ ਕਰ ਰਹੇ ਹਨ।ਹੁਣ ਇਸ ਫ਼ਿਲਮ ਦੀ ਸ਼ੂਟਿੰਗ ਕਰਨ ਲਈ ਰਣਵੀਰ ਸਿੰਘ ਤੇ ਉਨ੍ਹਾਂ ਦੀ ਕੋ-ਸਟਾਰ ਸਾਰਾ ਅਲੀ ਖਾਨ ਹੈਦਰਾਬਾਦ ਨਿਕਲ ਚੁੱਕੇ ਹਨ। ਫ਼ਿਲਮ ਦੀ ਸ਼ੂਟਿੰਗ 6 ਜੂਨ ਤੋਂ ਸ਼ੁਰੂ ਹੋ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਹੈਦਰਾਬਾਦ ‘ਚ ਰਾਮੋਜੀ ਫ਼ਿਲਮ ਸਿਟੀ ‘ਚ ਹੋਣੀ ਹੈ। ਫ਼ਿਲਮ ਦੇ ਦੋਵੇਂ ਸਟਾਰਸ ਨੂੰ ਹਾਲ ਹੀ ‘ਚ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ। ਸਾਰਾ ਇਸ ਸ਼ੂਟਿੰਗ ਲਈ ਇਕੱਲੀ ਨਹੀਂ ਸਗੋਂ ਮੌਮ ਅੰਮ੍ਰਿਤਾ ਨਾਲ ਗਈ ਹੈ।

ranveer singh


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network