Advertisment

ਫ਼ਿਲਮ 83 ਦੇ ਰਿਲੀਜ਼ ਹੋਣ 'ਤੇ ਰਣਵੀਰ ਸਿੰਘ ਨੇ ਸ਼ੇਅਰ ਕੀਤੀ ਆਪਣੀ ਮਾਂ ਦੀ ਖ਼ਾਸ ਤਸਵੀਰ, ਫੈਨਜ਼ ਕਰ ਰਹੇ ਪਸੰਦ

author-image
By Pushp Raj
New Update
ਫ਼ਿਲਮ 83 ਦੇ ਰਿਲੀਜ਼ ਹੋਣ 'ਤੇ ਰਣਵੀਰ ਸਿੰਘ ਨੇ ਸ਼ੇਅਰ ਕੀਤੀ ਆਪਣੀ ਮਾਂ ਦੀ ਖ਼ਾਸ ਤਸਵੀਰ, ਫੈਨਜ਼ ਕਰ ਰਹੇ ਪਸੰਦ
Advertisment
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਆਪਣੇ ਅਤਰੰਗੀ ਤੇ ਦਿਲਚਪਸ ਅੰਦਾਜ਼ ਲਈ ਬੇਹੱਦ ਮਸ਼ਹੂਰ ਹਨ। ਅੱਜ ਰਣਵੀਰ ਸਿੰਘ ਸਟਾਰਰ ਫ਼ਿਲਮ 83 ਰਿਲੀਜ਼ ਹੋ ਚੁੱਕੀ ਹੈ। ਆਪਣੀ ਫ਼ਿਲਮ ਰਿਲੀਜ਼ ਹੋਣ ਦੇ ਮੌਕੇ 'ਤੇ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਮਾਂ ਦੀ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। Ranveer singh mother image From instagram ਦੱਸ ਦਈਏ ਕਿ 23 ਦਸੰਬਰ ਨੂੰ ਫ਼ਿਲਮ 83 ਦਾ ਪ੍ਰੀਮੀਅਰ ਸੀ ਤੇ ਅੱਜ ਯਾਨੀ ਕਿ 24 ਦਸੰਬਰ ਨੂੰ ਇਹ ਫ਼ਿਲਮ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਦਰਸ਼ਕ ਇਸ ਫ਼ਿਲਮ ਦਾ ਆਨੰਦ ਮਾਣ ਰਹੇ ਹਨ। ਇਸ ਮੌਕੇ ਉੱਤੇ ਅਦਾਕਾਰ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਮਾਂ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਉੱਤੇ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, " ਅਸੀਂ ਜਿੱਤ ਗਏ ਮਾਂ " ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਅਸਲੀ ਕੱਪ ਹੈ।
Advertisment
 
View this post on Instagram
 

A post shared by Ranveer Singh (@ranveersingh)

  ਰਣਵੀਰ ਸਿੰਘ ਦੇ ਲਈ ਉਨ੍ਹਾਂ ਦੀ ਮਾਂ ਦੀ ਇਹ ਤਸਵੀਰ ਬੇਹੱਦ ਖ਼ਾਸ ਹੈ। ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੀ ਮਾਂ ਪੀਲੇ ਰੰਗ ਦੀ ਡਰੈਸ ਵਿੱਚ ਨਜ਼ਰ ਆ ਰਹੀ ਹੈ ਤੇ ਉਨ੍ਹਾਂ ਨੇ ਹੱਥ ਵਿੱਚ ਟ੍ਰੌਫੀ ਫੜੀ ਹੋਈ ਹੈ। ਅਸਲ ਵਿੱਚ ਇਹ ਤਸਵੀਰ ਇਸ ਲਈ ਬੇਹੱਦ ਖ਼ਾਸ ਹੈ ਕਿਉਂਕਿ ਇਸ ਵਿੱਚ ਰਣਵੀਰ ਦੀ ਮਾਂ ਦੇ ਹੱਥ ਵਿੱਚ ਵਿਖਾਈ ਦੇ ਰਹੀ ਟ੍ਰੌਫੀ ਸਾਲ 1983 ਕ੍ਰਿਕਟ ਵਰਲਡ ਕੱਪ ਦੀ ਇਤਿਹਾਸਕ ਜਿੱਤ ਦੀ ਅਸਲ ਟ੍ਰੌਫੀ ਹੈ। ਰਣਵੀਰ ਨੇ ਆਪਣੀ ਪੋਸਟ ਰਾਹੀਂ ਆਪਣੀ ਫ਼ਿਲਮ ਤੇ ਦੇਸ਼ ਦੇ ਪ੍ਰਤੀ ਖੇਡ ਦੇ ਜਜ਼ਬੇ ਨੂੰ ਦਰਸਾਇਆ ਹੈ। ਉਨ੍ਹਾਂ ਦੀ ਇਹ ਪੋਸਟ ਬੇਹੱਦ ਭਾਵੁਕ ਤੇ ਖੁਸ਼ੀ ਨਾਲ ਭਰੀ ਹੋਈ ਹੈ। ਫੈਨਜ਼ ਰਣਵੀਰ ਸਿੰਘ ਦੀ ਇਸ ਪੋਸਟ ਬਹੁਤ ਪਸੰਦ ਕਰ ਰਹੇ ਹਨ। Ranveer singh with mom image From instagram ਹੋਰ ਪੜ੍ਹੋ : ਭੋਜਪੁਰੀ ਗਾਇਕ ਨੇ ਸਲਮਾਨ,ਕੈਟਰੀਨਾ ਤੇ ਵਿੱਕੀ ਕੌਸ਼ਲ 'ਤੇ ਗਾਇਆ ਫਨੀ ਗੀਤ, ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ ਦੱਸ ਦਈਏ ਕਿ ਫ਼ਿਲਮ 83 ਕ੍ਰਿਕਟ ਪ੍ਰੇਮੀਆਂ ਦੇ ਲਈ ਇੱਕ ਮਨੋਰੰਜਕ ਫ਼ਿਲਮ ਹੈ। ਇਹ ਕ੍ਰਿਕਟ ਡਰਾਮਾ ਉੱਤੇ ਅਧਾਰਿਤ ਫ਼ਿਲਮ ਹੈ। ਇਹ ਸਾਲ 1983 ਵਿੱਚ ਭਾਰਤੀ ਕ੍ਰਿਕਟ ਟੀਮ ਵੱਲੋਂ ਵੈਸਟ ਇੰਡੀਜ਼ ਨੂੰ ਹਰਾ ਕੇ ਪਹਿਲੀ ਵਾਰ ਕ੍ਰਿਕਟ ਵਰਲਡ ਕੱਪ ਦੀ ਇਤਿਹਾਸਕ ਜਿੱਤ ਨੂੰ ਦਰਸਾਉਂਦੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment