Advertisment

ਰਣਵੀਰ ਸਿੰਘ ਸਟਾਰਰ ਫ਼ਿਲਮ 83 ਰਾਜਧਾਨੀ 'ਚ ਹੋਈ ਟੈਕਸ ਫ੍ਰੀ, ਕਬੀਰ ਖ਼ਾਨ ਨੇ ਦਿੱਲੀ ਸਰਕਾਰ ਦਾ ਕੀਤਾ ਧੰਨਵਾਦ

author-image
By Pushp Raj
New Update
ਰਣਵੀਰ ਸਿੰਘ ਸਟਾਰਰ ਫ਼ਿਲਮ 83 ਰਾਜਧਾਨੀ 'ਚ ਹੋਈ ਟੈਕਸ ਫ੍ਰੀ, ਕਬੀਰ ਖ਼ਾਨ ਨੇ ਦਿੱਲੀ ਸਰਕਾਰ ਦਾ ਕੀਤਾ ਧੰਨਵਾਦ
Advertisment
ਰਣਵੀਰ ਸਿੰਘ ਸਟਾਰਰ ਫ਼ਿਲਮ 83 ਨੂੰ ਹੁਣ ਰਾਜਧਾਨੀ ਦੇ ਲੋਕ ਅਸਾਨੀ ਨਾਲ ਵੇਖ ਸਕਣਗੇ ਤੇ ਇਸ ਦੇ ਲਈ ਉਨ੍ਹਾਂ ਨੂੰ ਮਹਿਜ਼ ਟਿਕਟ ਦੇ ਹੀ ਪੈਸੇ ਦੇਣੇ ਪੈਣਗੇ। ਕਿਉਂਕਿ ਦਿੱਲੀ ਸਰਕਾਰ ਵੱਲੋਂ ਇਸ ਫ਼ਿਲਮ ਨੂੰ ਰਾਜਧਾਨੀ ਵਿੱਚ ਟੈਕਸ ਫ੍ਰੀ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਵੱਲੋਂ ਇਸ ਫ਼ਿਲਮ ਨੂੰ ਟੈਕਸ ਫ੍ਰੀ ਕੀਤੇ ਜਾਣ ਨੂੰ ਲੈ ਕੇ ਕਬੀਰ ਖ਼ਾਨ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੇ ਇੱਕ ਇੰਸਟਾਗ੍ਰਾਮ ਪੋਸਟ ਪਾਈ ਹੈ। ਕਬੀਰ ਖ਼ਾਨ ਨੇ ਪੋਸਟ 'ਚ ਲਿਖਿਆ ਧੰਨਵਾਦ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਜੀ। ਇਹ ਤੁਹਾਡੀ ਮਹਾਨਤਾ ਹੈ, ਤੁਹਾਡਾ ਇਹ ਕਦਮ ਭਾਰਤ ਦੀ ਇਤਿਹਾਸਕ ਜਿੱਤ ਨੂੰ ਹਰ ਭਾਰਤੀ ਤੱਕ ਪਹੁੰਚਾਉਣ ਵਿੱਚ ਸਾਡੀ ਮਦਦ ਕਰੇਗਾ।
 
View this post on Instagram
 

A post shared by Kabir Khan (@kabirkhankk)

Advertisment
ਦੱਸ ਦਈਏ ਕਿ ਫ਼ਿਲਮ 83, 24 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰਣਵੀਰ ਸਿੰਘ ਨੂੰ ਕਪਿਲ ਦੇਵ ਵਾਂਗ ਦੇਖ ਕੇ ਉਨ੍ਹਾਂ ਦੇ ਫੈਨਜ਼ ਵਿੱਚ ਭਾਰੀ ਉਤਸ਼ਾਹ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਮਗਰੋਂ ਦਰਸ਼ਕ ਰਣਵੀਰ ਸਿੰਘ ਦੀ ਅਦਾਕਾਰੀ ਦੀ ਜਮ ਕੇ ਤਾਰੀਫ ਕਰ ਰਹੇ ਹਨ ਤੇ ਉਹ ਜਲਦ ਹੀ ਇਸ ਫ਼ਿਲਮ ਨੂੰ ਵੇਖਣ ਲਈ ਉਤਸ਼ਾਹਿਤ ਹਨ। ranveer singh Deepika padukone image From instagram ਹੋਰ ਪੜ੍ਹੋ : ਫ਼ਿਲਮ ਗਣਪਤ ਦੀ ਸ਼ੂਟਿੰਗ ਦੇ ਦੌਰਾਨ ਟਾਈਗਰ ਸ਼ਰੌਫ ਨੂੰ ਲੱਗੀ ਸੱਟ, ਇੰਸਟਾਗ੍ਰਾਮ 'ਤੇ ਖ਼ੁਦ ਦਿੱਤੀ ਜਾਣਕਾਰੀ ਦੱਸਣਯੋਗ ਹੈ ਕਿ ਫ਼ਿਲਮ 83 ਇੱਕ ਸਪੋਰਟਸ ਡਰਾਮਾ ਉੱਤੇ ਅਧਾਰਿਤ ਫ਼ਿਲਮ ਹੈ ਤੇ ਇਹ ਸਾਲ 1983 ਵਿੱਚ ਭਾਰਤੀ ਕ੍ਰਿਕਟ ਟੀਮ ਵੱਲੋਂ ਕਪਤਾਨ ਕਪਿਲ ਦੇਵ ਦੀ ਅਗਵਾਈ ਵਿੱਚ ਹੋਈ ਵਿਸ਼ਵ ਕੱਪ ਹਾਸਲ ਕਰਨ ਦੀ ਇਤਿਹਾਸਕ ਜਿੱਤ ਨੂੰ ਦਰਸਾਉਂਦੀ ਹੈ। ਇਸ ਫ਼ਿਲਮ ਨੂੰ ਕਬੀਰ ਖਾਨ ਨੇ ਡਾਇਰੈਕਟ ਕੀਤਾ ਹੈ। film 83 image From instagram ਇਸ ਫਿਲਮ 'ਚ ਕਪਿਲ ਦੇਵ ਦੇ ਕਿਰਦਾਰ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ ਨਿਭਾ ਰਹੇ ਹਨ, ਦੀਪਿਕਾ ਪਾਦੂਕੋਣ ਫਿਲਮ 'ਚ ਉਨ੍ਹਾਂ ਦੀ ਪਤਨੀ ਰੋਮੀ ਦਾ ਕਿਰਦਾਰ ਨਿਭਾ ਰਹੀ ਹੈ। ਇਨ੍ਹਾਂ ਦੋਹਾਂ ਤੋਂ ਇਲਾਵਾ ਫ਼ਿਲਮ 'ਚ ਸਾਕਿਬ ਸਲੀਮ, ਸਾਹਿਲ ਚੱਢਾ, ਤਾਹਿਰ ਰਾਜ ਭਸੀਨ, ਹਾਰਡੀ ਸੰਧੂ, ਐਮੀ ਵਿਰਕ, ਜੀਵਾ, ਜਤਿਨ ਸਰਨਾ, ਚਿਰਾਗ ਪਾਟਿਲ, ਆਦਿਨਾਥ ਕੋਠਾਰੇ, ਨੀਨਾ ਗੁਪਤਾ, ਪੰਕਜ ਤ੍ਰਿਪਾਠੀ, ਦਿਨਕਰ ਸ਼ਰਮਾ, ਧੀਰਿਆ ਕਰਾ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment