
Ranveer Singh help little child viral video:ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਸਰਕਸ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਰਣਵੀਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖ ਕੇ ਲੋਕ ਰਣਵੀਰ ਦੀ ਤਾਰੀਫ ਕਰ ਰਹੇ ਹਨ।

ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਟੀਮ ਨਾਲ ਫ਼ਿਲਮ 'ਸਰਕਸ' ਦੀ ਪ੍ਰਮੋਸ਼ਨ ਵਿੱਚ ਰੁੱਝੇ ਹਨ। ਇਸ ਸਿਲਸਿਲੇ 'ਚ ਉਹ ਐਤਵਾਰ ਨੂੰ ਫ਼ਿਲਮ ਦੇ ਡਾਇਰੈਕਟਰ ਰੋਹਿਤ ਸ਼ੈੱਟੀ ਅਤੇ ਅਭਿਨੇਤਾ ਵਰੁਣ ਸ਼ਰਮਾ ਦੇ ਨਾਲ ਮੁੰਬਈ ਦੇ ਮਲਾਡ ਮਸਤੀ ਸੈਂਟਰ ਵਿਖੇ ਪਹੁੰਚੇ। ਫ਼ਿਲਮ ਦੀ ਕਾਸਟ ਨੂੰ ਦੇਖਣ ਲਈ ਉੱਥੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਸਿੰਬਾ ਫੇਮ ਅਦਾਕਾਰ ਰਣਵੀਰ ਨੇ ਕੁਝ ਅਜਿਹਾ ਕੀਤਾ ਜਿਸ ਲਈ ਉਨ੍ਹਾਂ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ।

ਦਰਅਸਲ ਇਸ ਪ੍ਰਮੋਸ਼ਨ ਈਵੈਂਟ ਦੇ ਦੌਰਾਨ ਭੀੜ ਬੇਕਾਬੂ ਹੋ ਗਈ। ਇਸ ਦੇ ਚੱਲਦੇ ਇੱਕ ਛੋਟਾ ਬੱਚਾ ਆਪਣੇ ਮਾਪਿਆਂ ਤੋਂ ਵਿਛੜ ਗਿਆ ਅਤੇ ਭੀੜ ਵਿੱਚ ਗੁਆਚ ਗਿਆ। ਮਾਪਿਆਂ ਦੇ ਨਾਂ ਮਿਲਣ 'ਤੇ ਬੱਚਾ ਜ਼ੋਰ-ਜ਼ੋਰ ਨਾਲ ਰੋਣ ਲੱਗਾ। ਰਣਵੀਰ ਫੈਨਜ਼ ਨੂੰ ਮਿਲ ਕੇ ਜਿਵੇਂ ਹੀ ਅੱਗੇ ਵਧ ਰਹੇ ਸਨ ਤਾਂ ਉਨ੍ਹਾਂ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਰਣਵੀਰ ਨੇ ਜਦੋਂ ਬੱਚੇ ਨੂੰ ਰੋਂਦੇ ਹੋਏ ਦੇਖਿਆ ਤਾਂ ਉਹ ਤੁਰੰਤ ਉਸ ਨੂੰ ਗੋਦ ਵਿੱਚ ਚੁੱਕ ਕੇ ਸੁਰੱਖਿਅਤ ਥਾਂ 'ਤੇ ਲੈ ਗਏ।
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਰਣਵੀਰ ਇਸ ਡਰੇ-ਸਹਿਮੇ ਬੱਚੇ ਨੂੰ ਮਿਲੇ ਤਾਂ ਉਹ ਗੋਡੀਆਂ ਦੇ ਭਾਰ ਬੈਠ ਗਏ। ਉਨ੍ਹਾਂ ਨੇ ਬੇਹੱਦ ਪਿਆਰ ਨਾਲ ਬੱਚੇ ਨਾਲ ਗੱਲਬਾਤ ਕੀਤੇ ਤੇ ਉਸ ਨੂੰ ਸਹਿਜ਼ ਕਰਨ ਦੀ ਕੋਸ਼ਿਸ਼ ਕੀਤੀ।
ਇਸ ਵੀਡੀਓ ਨੂੰ ਰਣਵੀਰ ਸਿੰਘ ਦੇ ਫੈਨ ਕਲੱਬ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਜੋ ਹੁਣ ਵਾਇਰਲ ਹੋ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- 'ਰਣਵੀਰ ਸਿੰਘ ਨੇ ਭੀੜ ਤੋਂ ਬਚਾਉਣ ਲਈ ਇੱਕ ਛੋਟੇ ਬੱਚੇ ਨੂੰ ਚੁੱਕਿਆ ਅਤੇ ਆਪਣੇ ਨਾਲ ਲੈ ਗਏ। ਰਣਵੀਰ ਇੱਕ ਹੀਰਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਕਮੈਂਟ ਸੈਕਸ਼ਨ 'ਚ ਜਾ ਕੇ ਅਦਾਕਾਰ ਦੀ ਤਾਰੀਫ ਕਰ ਰਹੇ ਹਨ।

ਹੋਰ ਪੜ੍ਹੋ: ਨੋਰਾ ਫ਼ਤੇਹੀ ਵੱਲੋਂ ਕੀਤੇ ਗਏ ਮਾਣਹਾਨੀ ਕੇਸ ਦਾ ਜੈਕਲੀਨ ਫਰਨਾਂਡੀਜ਼ ਦਵੇਗੀ ਜਵਾਬ, ਵਕੀਲ ਨੇ ਦਿੱਤੀ ਚੇਤਾਵਨੀ
ਰਣਵੀਰ ਸਿੰਘ ਦੀ ਫ਼ਿਲਮ 'ਸਰਕਸ' ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਕਰ ਰਹੇ ਹਨ। ਇਹ ਇੱਕ ਕਾਮੇਡੀ-ਡਰਾਮਾ ਫ਼ਿਲਮ ਹੈ ਜਿਸ ਵਿੱਚ ਪੂਜਾ ਹੇਗੜੇ, ਜੈਕਲੀਨ ਫਰਨਾਂਡੀਜ਼ ਅਤੇ ਵਰੁਣ ਸ਼ਰਮਾ ਵੀ ਹਨ। ਇਸ ਫ਼ਿਲਮ 'ਚ ਰਣਵੀਰ ਸਿੰਘ ਦੋਹਰੀ ਭੂਮਿਕਾ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਦੀਪਿਕਾ ਪਾਦੁਕੋਣ ਵੀ ਫ਼ਿਲਮ ਦੇ ਇੱਕ ਗੀਤ ਵਿੱਚ ਨਜ਼ਰ ਆ ਰਹੀ ਹੈ।
View this post on Instagram