ਵਿਆਹ ਤੋਂ 5 ਮਹੀਨੇ ਬਾਅਦ ਹੀ ਰਣਵੀਰ ਸਿੰਘ ਛੱਡ ਰਹੇ ਨੇ ਆਪਣਾ ਘਰ,ਘਰ ਛੱਡਣ ਪਿੱਛੇ ਇਹ ਹੈ ਵੱਡਾ ਕਾਰਨ! 

written by Shaminder | May 08, 2019

ਅਦਾਕਾਰ ਆਪਣੀ ਐਕਟਿੰਗ ਨੂੰ ਬਿਹਤਰੀਨ ਬਨਾਉਣ ਲਈ ਪਤਾ ਨਹੀਂ ਕਿੰਨੀਆਂ ਕੁ ਕੋਸ਼ਿਸ਼ਾਂ ਕਰਦੇ ਨੇ । ਆਪਣੇ ਵੱਲੋਂ ਨਿਭਾਏ ਜਾਣ ਵਾਲੇ ਕਿਰਦਾਰ ਨੂੰ ਹੁਬਹੂ ਉਸ ਕਿਰਦਾਰ ਨੂੰ ਨਿਭਾਉਣ ਲਈ ਪੂਰੀ ਤਰ੍ਹਾਂ ਉਸ ਕਿਰਦਾਰ 'ਚ ਰਮ ਜਾਂਦੇ ਨੇ । ਹੁਣ ਰਣਵੀਰ ਸਿੰਘ ਨੂੰ ਹੀ ਲੈ ਲਓ ਉਹ ਫ਼ਿਲਮ 83 ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ ਅਤੇ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਦਿਲਚਸਪ ਖ਼ਬਰ ਵੀ ਸਾਹਮਣੇ ਆ ਰਹੀ ਹੈ ਕਿ ਉਹ ਜਲਦ ਹੀ ਦੀਪਿਕਾ ਤੋਂ ਵੱਖ ਨਵੇਂ ਘਰ 'ਚ ਰਹਿਣ ਲਈ ਜਾ ਰਹੇ ਹਨ । ਦਰਅਸਲ ਵੱਖ ਘਰ 'ਚ ਰਹਿਣ ਦਾ ਵੱਡਾ ਕਾਰਨ ਉਨ੍ਹਾਂ ਦੀ ਫ਼ਿਲਮ 83 ਹੈ । ਜਿਸ ਲਈ ਉਹ ਖੂਬ ਮਿਹਨਤ ਕਰ ਰਹੇ ਹਨ ਅਤੇ ਇਸ ਫ਼ਿਲਮ ਦੇ ਕਿਰਦਾਰ 'ਚ ਢਲਣ ਲਈ ਉਹ ਕਪਿਲ ਦੇਵ ਦੇ ਨਾਲ ਰਹਿਣ ਜਾ ਰਹੇ ਹਨ । ਹੋਰ ਵੇਖੋ :ਇਸ ਬੇਬੇ ਦਾ ਰੈਪ ਸੁਣਕੇ ਗਲੀ ਬੁਆਏ ਦਾ ਰਣਵੀਰ ਸਿੰਘ ਵੀ ਰਹਿ ਗਿਆ ਦੰਗ, ਵੀਡਿਓ ਕੀਤੀ ਸ਼ੇਅਰ https://www.instagram.com/p/BxLMBKHB0Xv/ ਰਣਵੀਰ, ਕਪਿਲ ਦੇ ਘਰ 10 ਦਿਨਾਂ ਲਈ ਰਹਿਣਗੇ। ਇਸ ਲਈ ਉਹ ਬੇਹੱਦ ਐਕਸਾਈਟਿਡ ਵੀ ਹਨ। ਇਸ ਬਾਰੇ ਰਣਵੀਰ ਨੇ ਇੰਟਰਵਿਊ ‘ਚ ਕਿਹਾ ਕਿ ਉਹ ਕਪਿਲ ਦੇ ਘਰ 10 ਦਿਨ ਰਹਿਣਗੇ ਤਾਂ ਜੋ ਫ਼ਿਲਮ ਲਈ ਕਪਿਲ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲ ਸਕੇ। ਹੋਰ ਵੇਖੋ :ਰਣਵੀਰ ਸਿੰਘ ਦੀਆਂ ਤਾਰੀਫਾਂ ਦੀ ਚਰਚਾ ਹਾਲੀਵੁੱਡ ਗਲਿਆਰਿਆਂ ‘ਚ, ਵਿਲ ਸਮਿਥ ਨੇ ਵੀਡੀਓ ਬਣਾ ਕੀਤੀ ‘ਗਲੀ ਬੋਆਏ’ ਦੀ ਤਾਰੀਫ https://www.instagram.com/p/BxLLmBKBj97/ ਰਣਵੀਰ ਨੇ ਇਸ ਗੱਲ ‘ਤੇ ਵੀ ਪੱਕੀ ਮੋਹਰ ਲਾਉਂਦੇ ਕਿਹਾ ਕਿ ਮੈਂ ਕਪਿਲ ਸਰ ਨਾਲ ਸਮਾਂ ਬਿਤਾਉਣ ਲਈ ਉਤਸ਼ਾਹਿਤ ਹਾਂ। ਉਹ ਕਾਫੀ ਚੰਗੇ ਇਨਸਾਨ ਹਨ। ਮੈਂ ਧਰਮਸ਼ਾਲਾ ‘ਚ ਉਨ੍ਹਾਂ ਨਾਲ ਦੋ ਦਿਨ ਬਿਤਾਏ ਹਨ। ਇਸ ਫ਼ਿਲਮ ਨੂੰ ਕਬੀਰ ਖ਼ਾਨ ਡਾਇਰੈਕਟ ਕਰ ਰਹੇ ਹਨ। ਇਸ ‘ਚ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ।

0 Comments
0

You may also like