ਰਣਵੀਰ ਸਿੰਘ ਦੀ ਇਸ ਡ੍ਰੈੱਸ ਉੱਤੇ ਫੈਨਜ਼ ਨੇ ਕਿਉਂ ਕੀਤੇ ਫਨੀ ਕਮੈਂਟ

written by Lajwinder kaur | February 11, 2019

ਬਾਲੀਵੁੱਡ ਐਕਟਰ ਰਣਵੀਰ ਸਿੰਘ ਜੋ ਕਿ ਆਪਣੀ ਡ੍ਰੈੱਸਿੰਗ ਸੇਂਸ ਦੇ ਕਾਰਨ ਹਮੇਸ਼ਾ ਚਰਚਾ ਵਿੱਚ ਬਣੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਰਣਵੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਓ ਉੱਤੇ ਕੁਝ ਤਸਵੀਰਾਂ ਨੂੰ ਸ਼ੇਅਰ ਕੀਤਾ ਜਿਸ ਤੋਂ ਬਾਅਦ ਉਹਨਾਂ ਦੀ ਪੋਸਟ ਦੇ ਹੇਠ ਬਹੁਤ ਸਾਰੇ ਫਨੀ ਕਾਮੈਂਟ ਆਉਂਣੇ ਸ਼ੁਰੂ ਹੋ ਗਏ। ਆਓ ਤੁਹਾਨੂੰ ਵੀ ਪੜ੍ਹਾਉਂਦੇ ਹਾਂ ਕੁਝ ਫਨੀ ਕਮੈਂਟ...

Ranveer Singh weird new dress social media funny reactions ਦੱਸ ਦਈਏ ਇਹਨਾਂ ਤਸਵੀਰਾਂ ‘ਚ ਰਣਵੀਰ ਸਿੰਘ ਨੇ ਅਜੀਬੋ-ਗਰੀਬ ਜੇਹੀ ਜੈੱਕਟ ਪਾਈ ਹੋਈ ਹੈ। ਇਸ ਡ੍ਰੈੱਸ ਉੱਤੇ ਲੋਕਾਂ ਦੇ ਮਜ਼ੇਦਾਰ ਰਿਐਕਸ਼ਨ ਦੇਖਣ ਨੂੰ ਮਿਲ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰੀ ਰਣਵੀਰ ਸਿੰਘ ਆਪਣੇ ਕਪੜਿਆਂ ਦੇ ਕਰਕੇ ਚਰਚਾ ‘ਚ ਰਹੇ ਚੁੱਕੇ ਹਨ।  Ranveer Singh weird new dress social media funny reactions ਹੋਰ ਵੇਖੋ: ਕੁਲਵਿੰਦਰ ਬਿੱਲਾ ਨੇ ਲਾਈ ਜੂਸ ਦੀ ਰੇੜ੍ਹੀ, ਵੀਡੀਓ ਹੋਈ ਵਾਇਰਲ ਰਣਵੀਰ ਸਿੰਘ ਬਹੁਤ ਜਲਦ ਜ਼ੋਯਾ ਅਖਤਰ ਦੀ ਫਿਲਮ ‘ਗਲੀ ਬੁਆਏ’ ‘ਚ ਆਲੀਆ ਭੱਟ ਨਾਲ ਨਜ਼ਰ ਆਉਣਗੇ। ਇਹ ਫਿਲਮ 14 ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ‘ਚ ਰਣਵੀਰ ਸਿੰਘ ਰੋਹਿਤ ਸ਼ੈੱਟੀ ਦੀ ਫਿਲਮ ਸਿੰਬਾ ‘ਚ ਅਦਾਕਾਰਾ ਸਾਰਾ ਅਲੀ ਖਾਨ ਦੇ ਨਾਲ ਨਜ਼ਰ ਆਏ ਸਨ। ਉਹਨਾਂ ਦੀ ਇਹ ਮੂਵੀ ਸੁਪਰ ਹਿੱਟ ਰਹੀ ਸੀ। Ranveer Singh weird new dress social media funny reactions  

0 Comments
0

You may also like