ਰਣਵੀਰ ਸਿੰਘ ਨੇ ਕਪਿਲ ਦੇਵ ਨੂੰ ਕੁਝ ਇਸ ਤਰ੍ਹਾਂ ਦਿੱਤੀ ਜਨਮ ਦਿਨ ਦੀ ਵਧਾਈ

written by Rupinder Kaler | January 06, 2020

ਮਸ਼ਹੂਰ ਕ੍ਰਿਕੇਟਰ ਕਪਿਲ ਦੇਵ ਦਾ ਅੱਜ ਜਨਮ ਦਿਨ ਹੈ, ਉਹ 61 ਸਾਲਾਂ ਦੇ ਹੋ ਗਏ ਹਨ । ਕਪਿਲ ਦੇਵ ਦੀ ਜ਼ਿੰਦਗੀ ’ਤੇ ਇੱਕ ਫ਼ਿਲਮ 83 ਬਣ ਰਹੀ ਹੈ । ਫ਼ਿਲਮ ਵਿੱਚ ਕਪਿਲ ਦਾ ਕਿਰਦਾਰ ਰਣਵੀਰ ਸਿੰਘ ਨਿਭਾਅ ਰਹੇ ਹਨ । ਇਸ ਫ਼ਿਲਮ ਵਿੱਚ ਭਾਰਤ ਵੱਲੋਂ ਪਹਿਲਾ ਵਿਸ਼ਵ ਕੱਪ ਜਿੱਤਣ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ । ਫ਼ਿਲਮ ਦਾ ਨਿਰਦੇਸ਼ਨ ਕਬੀਰ ਖ਼ਾਨ ਕਰ ਰਹੇ ਹਨ ਫ਼ਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ ਤੇ ਹੁਣ ਫ਼ਿਲਮ ਦੀ ਪੋਸਟ ਪ੍ਰੋਡਕਸ਼ਨ ਤੇ ਕੰਮ ਚੱਲ ਰਿਹਾ ਹੈ । https://www.instagram.com/p/B6999PjhVz-/ ਫ਼ਿਲਮ ਲਈ ਕ੍ਰਿਕਟ ਰਣਵੀਰ ਨੇ ਕਪਿਲ ਦੇਵ ਤੋਂ ਹੀ ਸਿੱਖਿਆ ਹੈ । ਕਪਿਲ ਦੇਵ ਦੇ ਜਨਮ ਦਿਨ ਤੇ ਰਣਵੀਰ ਸਿੰਘ ਨੇ ਉਹਨਾਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਰਣਵੀਰ ਸਿੰਘ ਨੇ ਲਿਖਿਆ ਹੈ ‘ਰਸਤਾ ਦਿਖਾਉਣ ਲਈ ਧੰਨਵਾਦ, ਸਾਨੂੰ ਤੁਹਾਡੇ ਤੇ ਮਾਣ ਹੈ ਤੇ ਹੁਣ ਸਾਡੀ ਵਾਰੀ ਹੈ’ । https://www.instagram.com/p/B69919-htMH/ ਦਰਸ਼ਕਾਂ ਨੂੰ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ । ਇਸ ਦੇ ਨਾਲ ਹੀ ਰਣਵੀਰ ਸਿੰਘ ਦਾ ਨਵਾਂ ਲੁੱਕ ਵੀ ਬਹੁਤ ਪਸੰਦ ਆ ਰਿਹਾ ਹੈ, ਨਵੀਂ ਲੁੱਕ ਵਿੱਚ ਰਣਵੀਰ ਕਪਿਲ ਦੇਵ ਵਰਗੇ ਹੀ ਦਿਖਾਈ ਦੇ ਰਹੇ ਹਨ । ਕਪਿਲ ਦੇਵ ਦੀ ਅਗਵਾਈ ਵਿੱਚ ਭਾਰਤ ਨੇ 1983 ਵਿੱਚ ਕ੍ਰਿਕਟ ਵਰਲਡ ਕੱਪ ਜਿੱਤਿਆ ਸੀ । https://www.instagram.com/p/B699rpjhtv6/

0 Comments
0

You may also like