ਜਜ਼ਬਾਤਾਂ ਅਤੇ ਜੋਸ਼ ਦੇ ਨਾਲ ਭਰਿਆ ’83 ਦਾ ਪਹਿਲਾ ਗੀਤ ‘Lehra Do’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | December 07, 2021

ਰਣਵੀਰ ਸਿੰਘ ਦੀ ਆਉਣ ਵਾਲੀ ਸਪੋਰਟਸ ਡਰਾਮਾ ‘83 ਦਾ ਪਹਿਲਾ ਗਾਣਾ ਲਹਿਰਾ ਦੋ (Lehra Do) ਰਿਲੀਜ਼ ਹੋ ਚੁੱਕਿਆ ਹੈ। ਦੇਸ਼ ਭਗਤੀ ਦੇ ਨਾਲ ਲਬਰੇਜ ਇਹ ਗਾਣਾ ਟੀਮ ਇੰਡੀਆ ਦੀ ਨਿਰਾਸ਼ਾ ਅਤੇ ਇਸਦੇ ਬਾਅਦ ਜਿੱਤਣ ਲਈ ਕੀਤੀ ਗਈ ਮਿਹਨਤ ਅਤੇ ਜਜ਼ਬੇ ਨੂੰ ਬਿਆਨ ਕਰ ਰਿਹਾ ਹੈ। ਜਿਸ ਕਰਕੇ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ।

ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਨਾਲ ਬੱਚਿਆਂ ਵਾਂਗ ਮਸਤੀ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਵੀਡੀਓ

ranveer singh new 83 movie song

‘2 ਮਿੰਟ 8 ਸੈਕਿੰਡ’ ਦਾ ਇਹ ਸ਼ਾਨਦਾਰ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਗੀਤ ਨੂੰ ਰਣਵੀਰ ਸਿੰਘ ਅਤੇ ਫ਼ਿਲਮ ਦੇ ਬਾਕੀ ਖਿਡਾਰੀਆਂ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰੀਜੀਤ ਸਿੰਘ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ ਅਤੇ ਮਿਊਜ਼ਿਕ ਪ੍ਰੀਤਮ ਨੇ ਦਿੱਤਾ ਹੈ । ਫ਼ਿਲਮ ਵਿੱਚ ਰਣਵੀਰ ਸਿੰਘ ਨੇ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ । ਜਦਕਿ ਦੀਪਿਕਾ ਪਾਦੁਕੋਣ ਫ਼ਿਲਮ 'ਚ ਕਪਿਲ ਦੇਵ ਦੀ ਪਤਨੀ ਰੋਮੀ ਭਾਟੀਆ ਦਾ ਕਿਰਦਾਰ ਨਿਭਾਅ ਰਹੀ ਹੈ।

ਹੋਰ ਪੜ੍ਹੋ : ਸਰਗੁਣ ਮਹਿਤਾ ਨੇ ਪਤੀ ਰਵੀ ਦੁਬੇ ਨਾਲ ਬਣਾਈ ਮਜ਼ੇਦਾਰ ਡਾਂਸ ਵੀਡੀਓ, ਵੈਸਟ ਲੁੱਕ ਤੋਂ ਲੈ ਕੇ ਦੇਸੀ ਲੁੱਕ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

83 movie

ਗੀਤ ਨੂੰ ਸਾਂਝਾ ਕਰਦੇ ਹੋਏ, ਰਣਵੀਰ ਨੇ ਲਿਖਿਆ, "ਸ਼ਾਨਦਾਰ ਜਿੱਤ ਲਈ ਤਿਆਰ ਰਹੋ!" ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਦੱਸ ਦਈਏ ਹਾਲ ਹੀ ਚ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਦਰਸ਼ਕਾਂ ਦੇ ਰੁਬਰੂ ਹੋਇਆ ਸੀ। ਜਿਸ ਤੋਂ ਬਾਅਦ ਦਰਸ਼ਕ ਇਸ ਫ਼ਿਲਮ ਨੂੰ ਵੱਡੇ ਪਰਦੇ ਉੱਤੇ ਦੇਖਣ ਦੇ ਲਈ ਕਾਫੀ ਜ਼ਿਆਦਾ ਉਤਸੁਕ ਨੇ। ਕਬੀਰ ਖਾਨ ਦੁਆਰਾ ਨਿਰਦੇਸ਼ਤ, '83' 1983 ਦੇ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦੀ ਇਤਿਹਾਸਕ ਜਿੱਤ 'ਤੇ ਅਧਾਰਤ ਹੈ। ਇਸ ਫ਼ਿਲਮ ‘ਚ ਰਣਵੀਰ ਤੋਂ ਇਲਾਵਾ ਐਮੀ ਵਿਰਕ, ਹਾਰਡੀ ਸੰਧੂ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫ਼ਿਲਮ ਇਸੇ ਮਹੀਨੇ 24 ਦਸੰਬਰ ਨੂੰ ਰਿਲੀਜ਼ ਹੋਵੇਗੀ।

You may also like