ਰਣਵੀਰ ਸ਼ੌਰੀ ਦੇ ਪਿਤਾ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ, ਅਦਾਕਾਰ ਨੇ ਪਿਤਾ ਲਈ ਲਿਖਿਆ ਭਾਵੁਕ ਨੋਟ

written by Pushp Raj | September 18, 2022

Ranvir Shorey’s Father Passes Away : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸ਼ੌਰੀ ਦੇ ਘਰੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਰਣਵੀਰ ਸ਼ੌਰੀ ਦੇ ਪਿਤਾ ਕ੍ਰਿਸ਼ਨ ਦੇਵ ਸ਼ੌਰੀ ਦਾ ਦੇਰ ਰਾਤ ਦਿਹਾਂਤ ਹੋ ਗਿਆ। ਉਹ 92 ਸਾਲਾਂ ਦੇ ਸਨ। ਇਹ ਜਾਣਕਾਰੀ ਅਦਾਕਾਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਸ਼ੇਅਰ ਕਰਦੇ ਹੋਏ ਦਿੱਤੀ ਹੈ।

Image Source: Twitter

ਰਣਵੀਰ ਸ਼ੌਰੀ ਪਿਤਾ ਦੇ ਦਿਹਾਂਤ ਨਾਲ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਰਣਵੀਰ ਨੇ ਆਪਣੇ ਪਿਤਾ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਪਿਤਾ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਰਣਵੀਰ ਸ਼ੌਰੀ ਨੇ ਆਪਣੇ ਪਿਤਾ ਲਈ ਇੱਕ ਭਾਵੁਕ ਨੋਟ ਵੀ ਲਿਖਿਆ ਹੈ।

ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਰਣਵੀਰ ਸ਼ੌਰੀ ਨੇ ਲਿਖਿਆ, ''ਮੇਰੇ ਪਿਆਰੇ ਪਿਤਾ ਕ੍ਰਿਸ਼ਨ ਦੇਵ ਸ਼ੌਰੀ ਦਾ ਬੀਤੀ ਰਾਤ 92 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਸ ਸਮੇਂ ਉਨ੍ਹਾਂ ਦੇ ਕੋਲ ਬੱਚੇ ਅਤੇ ਪੋਤੇ-ਪੋਤੀਆਂ ਸਭ ਮੌਜੂਦ ਸਨ। ਉਹ ਆਪਣੇ ਪਿੱਛੇ ਸ਼ਾਨਦਾਰ ਯਾਦਾਂ ਅਤੇ ਬਹੁਤ ਸਾਰੇ ਪ੍ਰਸ਼ੰਸਕ ਛੱਡ ਗਏ ਹਨ। ਮੈਂ ਪ੍ਰੇਰਣਾ ਅਤੇ ਸੁਰੱਖਿਆ ਦਾ ਆਪਣਾ ਸਭ ਤੋਂ ਵੱਡਾ ਸਰੋਤ ਗੁਆ ਦਿੱਤਾ ਹੈ।"

Image Source: Twitter

ਇਸ ਦੁਖ ਦੇ ਸਮੇਂ ਵਿੱਚ ਰਣਵੀਰ ਸ਼ੌਰੀ ਦੇ ਦੋਸਤ ਤੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਹੌਂਸਲਾ ਦਿੰਦੇ ਹੋਏ ਨਜ਼ਰ ਆਏ। ਰਣਵੀਰ ਦੇ ਦੋਸਤਾਂ ਅਤੇ ਇੰਡਸਟਰੀ ਦੇ ਸਹਿਕਰਮੀਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਨੇ ਪੋਸਟ 'ਤੇ ਆਪਣੀ ਸੰਵੇਦਨਾ ਭੇਜੀ ਹੈ।

ਟੀਵੀ ਪ੍ਰੋਡਿਊਸਰ ਰਾਜ ਨਾਇਕ ਨੇ ਲਿਖਿਆ, "ਸਾਨੂੰ ਖੇਦ ਹੈ ਰਣਵੀਰ। ਤੁਹਾਡੇ ਪਿਤਾ ਦੀ ਆਤਮਾ ਨੂੰ ਸ਼ਾਂਤੀ ਮਿਲੇ।" ਲੇਖਕ-ਨਿਰਦੇਸ਼ਕ ਮਿਹਿਰ ਫੜਨਵੀਸ ਨੇ ਕਮੈਂਟ ਕੀਤਾ, "ਇਹ ਸੁਣ ਕੇ ਦੁੱਖ ਹੋਇਆ।" ਅਭਿਨੇਤਾ ਦੇ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ, "ਸੁਣ ਕੇ ਦੁੱਖ ਹੋਇਆ..ਕੋਈ ਵੀ ਪਿਤਾ ਅਤੇ ਮਾਂ ਦੇ ਪਿਆਰ ਦੀ ਥਾਂ ਨਹੀਂ ਲੈ ਸਕਦਾ..ਓਮ ਸ਼ਾਂਤੀ।"

Image Source: Twitter

ਹੋਰ ਪੜ੍ਹੋ: ਸੋਨਾਕਸ਼ੀ ਸਿਨਹਾ ਤੇ ਜ਼ਾਹਿਰ ਇਕਬਾਲ ਨਾਲ 'Blockbuster' ਪ੍ਰੋਜੈਕਟ 'ਚ ਐਮੀ ਵਿਰਕ ਤੇ ਅਸੀਸ ਕੌਰ ਵੀ ਸ਼ਾਮਿਲ

ਦੱਸ ਦਈਏ ਕਿ ਰਣਵੀਰ ਸ਼ੌਰੀ ਦੇ ਪਿਤਾ ਕ੍ਰਿਸ਼ਨ ਦੇਵ ਸ਼ੌਰੀ ਨੂੰ ਕੇਡੀ ਸ਼ੌਰੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਹ ਇੱਕ ਮਸ਼ਹੂਰ ਫ਼ਿਲਮ ਨਿਰਮਾਤਾ ਵੀ ਸਨ। ਉਨ੍ਹਾਂ ਨੇ 1970 ਅਤੇ 80 ਦੇ ਦਹਾਕੇ ਵਿੱਚ ਜ਼ਿੰਦਾ ਦਿਲ, ਬੇ-ਰਹਿਮ, ਮਾੜੇ ਅਤੇ ਬਦਨਾਮ ਵਰਗੀਆਂ ਫਿਲਮਾਂ ਦਾ ਨਿਰਮਾਣ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ 1988 ਦੀ ਫ਼ਿਲਮ ਮਹਾ-ਯੁੱਧ ਦਾ ਨਿਰਦੇਸ਼ਨ ਵੀ ਕੀਤਾ, ਜਿਸ ਵਿੱਚ ਗੁਲਸ਼ਨ ਗਰੋਵਰ, ਮੁਕੇਸ਼ ਖੰਨਾ, ਕਾਦਿਰ ਖ਼ਾਨ ਅਤੇ ਪਰੇਸ਼ ਰਾਵਲ ਨੇ ਅਭਿਨੈਅ ਕੀਤਾ ਸੀ। ਉਨ੍ਹਾਂ ਨੇ ਆਪਣੀਆਂ ਦੋ ਫਿਲਮਾਂ ਵਿੱਚ ਜੱਜ ਵਜੋਂ ਕੈਮਿਓ ਵੀ ਕੀਤਾ।

 

You may also like