
Ranveer Singh talk about Shah Rukh Khan: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਸਰਕਸ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਰਣਵੀਰ ਸਿੰਘ ਆਪਣੀ ਇਸ ਫ਼ਿਲਮ ਰਾਹੀਂ ਜਲਦ ਹੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

ਦੱਸ ਦਈਏ ਕਿ ਹਾਲ ਹੀ ਵਿੱਚ ਇਸ ਫ਼ਿਲਮ ਦਾ ਟ੍ਰੇਲਰ ਲਾਂਚ ਹੋਇਆ ਹੈ। ਇਸ ਫ਼ਿਲਮ ਦੇ ਟ੍ਰੇਲਰ ਲਾਂਚ ਦੇ ਦੌਰਾਨ ਪੈਪਾਰਜ਼ੀਸ ਵੱਲੋਂ ਰਣਵੀਰ ਸਿੰਘ ਦੀ ਤੁਲਨਾ ਸ਼ਾਹਰੁਖ ਖ਼ਾਨ ਦੇ ਨਾਲ ਤੁਲਨਾ ਕਰਦੇ ਹੋਏ ਕਈ ਸਵਾਲ ਪੁੱਛ ਗਏ, ਇਸ ਦੌਰਾਨ ਰਣਵੀਰ ਸਿੰਘ ਨੇ ਕਿੰਗ ਖ਼ਾਨ ਦੀ ਤਾਰੀਫ ਕੀਤੀ ਤੇ ਸਵਾਲ ਪੁੱਛਣ ਵਾਲਿਆਂ ਨੂੰ ਸ਼ਾਹਰੁਖ ਖ਼ਾਨ ਨਾਲ ਉਨ੍ਹਾਂ ਦੀ ਤੁਲਨਾ ਨਾਂ ਕਰਨ ਦੀ ਸਲਾਹ ਦਿੱਤੀ।

ਦਰਅਸਲ, ਫ਼ਿਲਮ ਸਰਕਸ ਦੇ ਟ੍ਰੇਲਰ ਲਾਂਚ ਦੇ ਦੌਰਾਨ ਰਣਵੀਰ ਸਿੰਘ ਤੋਂ ਪੁੱਛਿਆ ਗਿਆ ਸੀ ਕਿ ,ਕੀ ਉਹ ਬਾਲੀਵੁੱਡ ਦੇ ਅਗਲੇ ਕਿੰਗ ਯਾਨੀ ਸ਼ਾਹਰੁਖ ਖ਼ਾਨ ਬਣਨ ਦੀ ਉਮੀਦ ਕਰ ਰਹੇ ਹਨ? ਜਵਾਬ 'ਚ ਰਣਵੀਰ ਨੇ ਸ਼ਾਹਰੁਖ ਖ਼ਾਨ ਦੀ ਕਾਫੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਸ਼ਾਹਰੁਖ ਖ਼ਾਨ ਨੂੰ ਦੇਖ ਕੇ ਮੈਂ ਅਦਾਕਾਰ ਬਣਨ ਦਾ ਫੈਸਲਾ ਕੀਤਾ ਸੀ। ਤੁਸੀਂ ਮੈਨੂੰ ਉਨ੍ਹਾਂ ਨਾਲ ਜੋੜ ਕੇ ਮੇਰੀ ਸੁੰਦਰਤਾ ਵਧਾ ਦਿੱਤੀ ਹੈ, ਪਰ ਮੈਂ ਉਨ੍ਹਾਂ ਦੀ ਥਾਂ ਨਹੀਂ ਲੈ ਸਕਦਾ।
ਰਣਵੀਰ ਨੇ ਅੱਗੇ ਕਿਹਾ ਕਿ ਸ਼ਾਹਰੁਖ ਖ਼ਾਨ ਮੇਰੇ ਆਦਰਸ਼ ਹਨ। ਉਨ੍ਹਾਂ ਨੂੰ ਦੇਖ ਕੇ ਮੈਂ ਵੀ ਐਕਟਰ ਬਨਣ ਬਾਰੇ ਸੋਚਿਆ ਸੀ। ਮੈਂ ਉਨ੍ਹਾਂ ਦੀਆਂ ਫਿਲਮਾਂ ਦੇਖ ਕੇ ਵੱਡਾ ਹੋਇਆ ਹਾਂ। ਉਹ ਸਾਡੇ ਆਦਰਸ਼ ਹਨ ਤੇ ਹਮੇਸ਼ਾ ਰਹਿਣਗੇ। ਹਿੰਦੀ ਸਿਨੇਮਾ ਵਿੱਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ। ਜਿਸ ਤਰ੍ਹਾਂ ਉਨ੍ਹਾਂ ਨੇ ਪਿਆਰ ਕਮਾਇਆ ਹੈ ਅਤੇ ਲੋਕਾਂ ਵਿੱਚ ਪਿਆਰ ਵੰਡਿਆ ਹੈ, ਜੇਕਰ ਮੈਂ ਵੀ ਉਨ੍ਹਾਂ ਵਾਂਗ ਫੈਨਜ਼ ਕੋਲੋਂ ਇਨ੍ਹਾਂ ਪਿਆਰ ਹਾਸਿਲ ਕਰ ਸਕਾਂ ਤਾਂ ਮੇਰੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਜਾਵੇਗਾ। ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ ਸਰਕਸ ਨਾਲ ਕੀਤੀ ਸੀ।

ਹੋਰ ਪੜ੍ਹੋ: ਪਰੇਸ਼ ਰਾਵਲ ਨੂੰ ਬੰਗਾਲੀਆਂ ਖਿਲਾਫ਼ ਵਿਵਾਦਤ ਬਿਆਨ ਦੇਣਾ ਪਿਆ ਭਾਰੀ, ਅਦਾਕਾਰ ਖਿਲਾਫ FIR ਹੋਈ ਦਰਜ
ਦੱਸ ਦੇਈਏ ਕਿ ਫ਼ਿਲਮ 'ਸਰਕਸ' ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਨੇ ਕੀਤਾ ਹੈ। ਇਸ ਤੋਂ ਪਹਿਲਾਂ ਰਣਵੀਰ ਸਿੰਘ ਰੋਹਿਤ ਸ਼ੈੱਟੀ ਨਾਲ 'ਸਿੰਬਾ' ਅਤੇ 'ਸੂਰਿਆਵੰਸ਼ੀ' 'ਚ ਕੰਮ ਕਰ ਚੁੱਕੇ ਹਨ। ਰਣਵੀਰ ਸਿੰਘ ਦੀ ਫ਼ਿਲਮ 'ਸਰਕਸ' 'ਚ ਜੌਨੀ ਲੀਵਰ, ਵਰੁਣ ਸ਼ਰਮਾ, ਜੈਕਲੀਨ ਫਰਨਾਂਡੀਜ਼ ਅਤੇ ਪੂਜਾ ਹੇਗੜੇ ਸਣੇ ਕਈ ਸਿਤਾਰੇ ਨਜ਼ਰ ਆਉਣਗੇ। ਇਹ ਫ਼ਿਲਮ 23 ਦਸੰਬਰ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।